May 3, 2025

ਨਸ਼ਿਆ ਦੇ ਖਾਤਮੇ ਲਈ ਚਲਾਈ ਡੈਪੋ ਮੁਹਿੰਮ ਤਹਿਤ ਲੋਕ ਜਾਗਰੂਕ ਹੋਣ ਲੱਗੇ।

0

*ਮਾਸਟਰ ਟਰੇਨਰ ਪਿੰਡਾਂ ਵਿੱਚ ਡੈਪੋ ਅਤੇ ਪੰਚਾਂ-ਸਰਪੰਚਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਨਸ਼ਿਆ ਵਿਰੁੱਧ ਕਰ ਰਹੇ ਪ੍ਰੇਰਿਤ।

ਸ੍ਰੀ ਅਨੰਦਪੁਰ ਸਾਹਿਬ / 07 ਅਗਸਤ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੁਰੂ ਕੀਤੀ ਡੈਪੋ ਮੁਹਿੰਮ ਤਹਿਤ ਪਿੰਡਾ ਵਿੱਚ ਲੋਕਾਂ ਨੂੰ ਨਸ਼ਿਆ ਵਿਰੁੱਧ ਜਾਗਰੂਕ ਕਰਨ ਲਈ ਮਾਸਟਰ ਟਰੇਨਰ ਲਗਾਤਾਰ ਡੈਪੋ ਅਤੇ ਪੰਚਾਂ-ਸਰਪੰਚਾਂ ਨਾਲ ਤਾਲਮੇਲ ਕਰਕੇ ਆਮ ਲੋਕਾਂ ਨੂੰ ਨਸ਼ਿਆ ਵਿਰੁੱਧ ਲਾਮਬੰਦ ਹੋਣ ਲਈ ਪ੍ਰੇਰਿਤ ਕਰ ਰਹੇ ਹਨ ਤਾਂ ਜੋ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਡੈਪੋ ਮੁਹਿੰਮ ਤਹਿਤ  ਡੈਪੋ ਵਲੋਂ 479 ਆਮ ਨਾਗਰਿਕਾਂ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਗਿਆ ਹੈ ਅਤੇ ਆਪਣੇ ਆਲੇ ਦੁਆਲੇ ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਸਰਕਾਰੀ ਨਸ਼ਾ ਛੜਾਓ ਕੇਂਦਰਾਂ ਵਿੱਚ ਲੈ ਕੇ ਜਾਣ ਜਾਂ ਓਟ ਕਲੀਨਿਕ ਤੋਂ ਨਸ਼ਾ ਛੱਡਣ ਲਈ ਇਲਾਜ ਵਾਸਤੇ ਲੈ ਕੇ ਜਾਣ ਦੀ ਪ੍ਰਰੇਨਾ ਦਿੱਤੀ ਹੈ। ਇਸਦੇ ਲਈ ਸਮੇਂ ਸਮੇਂ ਤੇ ਪਿੰਡਾਂ ਵਿੱਚ ਪਿਛਲੇ ਕਾਫੀ ਸਮੇਂ ਤੋਂ ਲੋਕਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦੇ ਪ੍ਰਭਾਵ ਨਾਲ ਅੱਜ ਬਹੁਤ ਸਾਰੇ ਨਸ਼ਿਆ ਦੀ ਦਲਦਲ ਵਿੱਚ ਫਸੇ ਲੋਕ ਆਪਣਾ ਇਲਾਜ ਓਟ ਕਲੀਨਿਕ ਤੋਂ ਕਰਵਾ ਰਹੇ ਹਨ ਜਾਂ ਨਸ਼ਾ ਛੜਾਓ ਕੇਂਦਰਾਂ ਵਿੱਚ ਭਰਤੀ ਹੋ ਕੇ ਆਪਣਾ ਜੀਵਨ ਆਮ ਵਰਗਾ ਬਤੀਤ ਕਰਨ ਲਈ ਤੰਦਰੁਸਤ ਹੋ ਕੇ ਗਏ ਹਨ। ਡੈਪੋ ਵਲੋਂ ਆਪਣੇ ਆਲੇ ਦੁਆਲੇ ਦੇ ਖੇਤਰ ਵਿੱਚ ਰਹਿ ਰਹੇ ਲੋਕਾਂ ਨੂੰ ਨਸ਼ੇ ਦੇ ਆਦਿ ਲੋਕਾਂ ਪ੍ਰਤੀ ਸਕਾਰਤਮਕ ਵਤੀਰਾ ਅਪਣਾ ਕੇ ਉਹਨਾਂ ਨੂੰ ਮੁੱੜ ਆਮ ਵਰਗਾ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਜਿਲੇ ਦੇ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਵਲੋਂ ਸਿਹਤ ਵਿਭਾਗ ਨੂੰ ਇਸ ਬਾਰੇ ਪੂਰੀ ਮਿਹਨਤ ਲਗਨ ਅਤੇ ਤਨਦੇਹੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ ਗਈ ਹੈ। ਆਂਗਣਵਾੜੀ ਵਰਕਰ ਅਤੇ ਆਸ਼ਾ ਵਰਕਰ ਪਿੰਡਾਂ ਵਿੱਚ ਲਗਾਤਾਰ ਆਪਣੇ ਨਿਯਮਤ ਪ੍ਰੋਗਰਾਮਾਂ ਦੇ ਨਾਲ ਔਰਤਾਂ ਨੂੰ ਵੀ ਡੈਪੋ ਬਾਰੇ ਪੂਰੀ ਤਰਾਂ ਜਾਗਰੂਕ ਕਰ ਰਹੇ ਹਨ। ਸ੍ਰੀ ਅਨੰਦਪੁਰ ਸਾਹਿਬ ਦੇ ਉਪ ਮੰਡਲ ਮੈਜਿਟਰੇਟ ਮੈਡਮ ਕਨੂ ਗਰਗ ਵਲੋਂ ਲਗਾਤਾਰ ਅਧਿਕਾਰੀਆਂ ਤੋਂ ਇਲਾਵਾ ਖੁਸ਼ਹਾਲੀ ਦੇ ਰਾਖੇ ਜੀ ਓ ਜੀ ਅਤੇ ਸਮਾਜ ਸੇਵੀ ਸੰਗਠਨਾਂ ਨਾਲ ਤਾਲਮੇਲ ਕਰਕੇ ਡੈਪੋ ਮੁਹਿੰਮ ਨੂੰ ਸਫਲਤਾਪੂਰਵਕ ਚਲਾਉਣ ਲਈ ਕਿਹਾ ਜਾ ਰਿਹਾ ਹੈ।

ਮਾਸਟਰ ਟਰੇਨਰ ਰਣਜੀਤ ਸਿੰਘ ਅਤੇ ਅਜੇ ਬੈਂਸ ਨੇ ਡੈਪੋ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਵੇ ਕੋਵਿਡ ਦੀਆਂ ਸਾਵਧਾਨੀਆਂ ਨੂੰ ਅਪਣਾਉਦੇ ਹੋਏ ਮੋਜੂਦਾ ਸਮੇਂ ਪਿੰਡਾਂ ਵਿੱਚ ਡੈਪੋ ਮੀਟਿੰਗਾਂ ਅਤੇ ਸੈਮੀਨਾਰ  ਕਰਨ ਲਈ ਉਹ ਸਰਗਰਮੀ ਨਾਲ ਕੰਮ ਨਹੀਂ ਕਰ ਰਹੇ ਪ੍ਰੰਤੂ ਉਹਨਾਂ ਵਲੋਂ ਪਿੰਡਾਂ ਵਿੱਚ ਕਲਸਟਰ ਕੋਆਰਡੀਨੇਟਰਾਂ, ਪੰਚਾ-ਸਰਪੰਚਾਂ ਅਤੇ ਡੈਪੋ ਨਾਲ ਮਿਲ ਕੇ ਪਿੰਡਾਂ ਵਿੱਚ ਨਸ਼ਿਆ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦਾ ਪ੍ਰੋਗਰਾਮ ਲਗਾਤਾਰ ਚੱਲ ਰਿਹਾ ਹੈ ਅਤੇ ਨਸ਼ੇ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਓਟ ਕਲੀਨਿਕ ਜਾਂ ਨਸ਼ਾ ਛੜਾਓ ਕੇਂਦਰ ਤੱਕ ਲੈ ਕੇ ਜਾਣ ਦੀ ਪ੍ਰਕੀਰਿਆ ਬਾਰੇ ਆਮ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਿਸਦੇ ਬਹੁਤ ਹੀ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਕਈ ਨਸ਼ਿਆ ਵਿੱਚ ਫਸੇ ਲੋਕ ਠੀਕ ਹੋਣ ਉਪਰੰਤ ਹੁਣ ਆਮ ਜੀਵਨ ਬਤੀਤ ਕਰ ਰਹੇ ਹਨ ਅਤੇ ਡੈਪੋ ਤੇ ਅਸੀਂ ਉਹਨਾਂ ਨਾਲ ਲਗਾਤਾਰ ਤਾਲਮੇਲ ਰੱਖ ਰਹੇ ਹਾਂ।

ਮਾਸਟਰ ਟਰੇਨਰ ਰਣਜੀਤ ਸਿੰਘ ਅਤੇ ਅਜੇ ਬੈਂਸ ਨੇ ਦੱਸਿਆ ਕਿ ਉਹਨਾਂ ਵਲੋਂ ਡੈਪੋ ਬਾਰੇ ਲੋਕਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ। ਜਿਵੇਂ ਕਿ ਡੈਪੋ ਦੇ ਕੰਮ, ਆਪਣੇ ਮੁਹੱਲੇ ਨੂੰ ਨਸ਼ਾ ਮੁਕਤ ਬਣਾਉਣਾ, ਨਸ਼ੇ ਦੇ ਆਦਤ ਦੇ ਸ਼ਿਕਾਰ ਲੋਕਾਂ ਦੀ ਪਹਿਚਾਣ ਕਰਨੀ, ਉਹਨਾਂ ਵਿਅਕਤੀਆਂ ਦੀ ਪਹਿਚਾਣ ਨੂੰ ਗੁਪਤ ਰੱਖਣਾ, ਉਹਨਾਂ ਨਸ਼ਾ ਪੀੜਤ ਵਿਅਕਤੀਆਂ ਨਾਲ ਤਾਲਮੇਲ ਕਰਨ ਦੀ ਕੋਸ਼ਿਸ ਕਰਨੀ, ਨਸ਼ੇ ਦੀ ਦਲ ਦਲ ਵਿੱਚ ਫਸੇ ਵਿਅਕਤੀਆਂ ਨੂੰ ਵਿਸਵਾਸ਼ ਵਿੱਚ ਲੈ ਕੇ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਾ, ਨਸ਼ੇ ਦੇ ਆਦਿ ਵਿਅਕਤੀ ਨੂੰ ਨਜਦੀਕ ਦੇ ਓਟ ਸੈਂਟਰ ਵਿੱਚ ਲੈ ਕੇ ਜਾਣਾ ਆਦਿ ਮੁੱਖ ਤੋਰ ਤੇ ਪਹਿਲ ਦੇ ਅਧਾਰ ਤੇ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਡੈਪੋ ਨੂੰ ਇਹ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਕਿ ਨ~ਸ਼ੇ ਦੀ ਦਲਦਲ ਵਿੱਚ ਫਸਣ ਵਾਲੇ ਵਿਅਕਤੀ ਆਮਤੋਰ ਤੇ ਬੁਰੀ ਸੰਗਤ ਕਾਰਨ ਜਾਂ ਕਿਸੇ ਮਾਨਸਿਕ ਪ੍ਰੇਸ਼ਾਨੀ ਕਾਰਨ ਇਸ ਵਿੱਚ ਫਸੇ ਜਾਂਦੇ ਹਨ ਜਿਹਨਾਂ ਨੂੰ ਬਹੁਤ ਹੀ ਹਮਦਰਦੀ ਨਾਲ ਅਤੇ ਉਸਦੀ ਸਮੱਸਿਆ ਨੂੰ ਨੇੜੇ ਤੋਂ ਜਾਣ ਕੇ ਉਸ ਪ੍ਰਤੀ ਹਮਦਰਦੀ ਅਤੇ ਹਾਂ ਪੱਖੀ ਵਤੀਰਾ ਅਪਣਾ ਕੇ ਹੀ ਬਾਹਰ ਕੱਢਿਆ ਜਾ ਸਕਦਾ ਹੈ ਇਸਦੇ ਇਹ ਮੁਹਿੰਮ ਬਹੁਤ ਹੀ ਕਾਰਗਰ ਸਿੱਧ ਹੋ ਰਹੀ ਹੈ।

Leave a Reply

Your email address will not be published. Required fields are marked *