ਸ੍ਰੀ ਅਨੰਦਪੁਰ ਸਾਹਿਬ / 31 ਜੁਲਾਈ / ਨਿਊ ਸੁਪਰ ਭਾਰਤ ਨਿਊਜ
ਸਪੀਕਰ ਰਾਣਾ ਕੇ ਪੀ ਸਿੰਘ 2 ਅਗਸਤ ਨੂੰ ਸ਼ਾਮ 6.30 ਵਜੇ ਰੋਟਰੀ ਕੱਲਬ ਸ੍ਰੀ ਅਨੰਦਪੁਰ ਸਾਹਿਬ ਦੇ ਨਵਨਿਯੁਕਤ ਪ੍ਰਧਾਨ ਡਾ. ਸੋਰਵ ਸ਼ਰਮਾਂ ਦੇ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਿਲ ਹੋਣਗੇ। ਇਸ ਗੱਲ ਦੀ ਜਾਣਕਾਰੀ ਰੋਟਰੀ ਕਲੱਬ ਸ੍ਰੀ ਅਨੰਦਪੁਰ ਸਾਹਿਬ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੂ ਨੇ ਦਿੱਤੀ। ਉਹਨਾਂ ਦੱਸਿਆ ਕਿ ਪਾਰਕ ਪੈਲਸ ਪਲਾਜਾ ਵਿੱਚ ਰੋਟਰੀ ਕਲੱਬ ਸ੍ਰੀ ਅਨੰਦਪੁਰ ਸਾਹਿਬ ਵਲੋਂ 2 ਅਗਸਤ ਨੂੰ ਸ਼ਾਮ 6.30 ਵਜੇ ਡਾਕਟਰ ਸੋਰਵ ਸ਼ਰਮਾਂ ਦਾ ਤਾਜਪੋਸ਼ੀ ਸਮਾਗਮ ਅਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਪੀਕਰ ਰਾਣਾ ਕੇ ਪੀ ਸਿੰਘ ਵਿਸੇਸ਼ਤੋਰ ਤੇ ਸ਼ਿਰਕਤ ਕਰਨਗੇ। ਉਹਨਾ ਦੱਸਿਆ ਕਿ ਰੋਟਰੀ ਕਲੱਬ ਵਲੋਂ ਸਮਾਜ ਸੇਵਾ ਲਈ ਵੱਧ ਚੱੜ ਕੇ ਯੋਗਦਾਨ ਪਾਇਆ ਜਾ ਰਿਹਾ ਹੈ ਉਹਨਾ ਕਿਹਾ ਕਿ ਕਰੋਨਾ ਮਹਾਂਮਾਰੀ ਦੋਰਾਨ ਇਸ ਕਲੱਬ ਵਲੋਂ ਭਾਈ ਜੈਤਾ ਜੀ ਸਿਵਲ ਹਸਪਤਾਲ ਨੂੰ ਲਗਭਗ 12 ਲੱਖ ਰੁਪਏ ਦੇ ਜਰੂਰੀ ਉਪਕਰਨ ਅਤੇ ਮੈਡੀਕਲ ਦਾ ਲੋੜੀਦਾ ਸਮਾਨ ਦਿੱਤਾ ਗਿਆ ਹੈ। ਤਾਂ ਜੋ ਮਹਾਂਮਾਰੀ ਦੋਰਾਨ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ।
ਉਹਨਾ ਦੱਸਿਆ ਕਿ ਪੂਰੇ ਰੂਪਨਗਰ ਜਿਲੇ ਵਿੱਚ ਰੋਟਰੀ ਡਿਸਟੀਕ 3080 ਵਲੋਂ ਲਗਭਗ 42 ਲੱਖ ਰੁਪਏ ਦਾ ਸਮਾਨ ਸਿਹਤ ਵਿਭਾਗ ਨੂੰ ਸੋਪਿਆ ਗਿਆ ਹੈ ਤਾਂ ਜੋ ਮਹਾਂਮਾਰੀ ਉਤੇ ਕਾਬੂ ਪਾਉਣ ਵਿੱਚ ਲੱਗੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਲੋੜੀਦੀਆਂ ਸਹੂਲਤਾਂ ਮਿਲ ਸਕਣ ਅਤੇ ਕਰੋਨਾ ਉਤੇ ਫਤਿਹ ਪਾਉਣ ਦੀ ਮੁਹਿੰਮ ਨੂੰ ਸਫਲਤਾ ਮਿਲ ਸਕੇ।