May 1, 2025

ਕਰੋਨਾ ਨੂੰ ਹਰਾਉਣ ਲਈ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਯਕੀਨੀ ਹੋਵੇ- ਡਾ ਚਰਨਜੀਤ ਕੁਮਾਰ

0

*ਸੀਨੀਅਰ ਮੈਡੀਕਲ ਅਫਸਰ ਨੇ ਸਿਵਲ ਹਸਪਤਾਲ ਵਿੱਚ ਕੋਵਿਡ ਟੈਸਟਿੰਗ ਦਾ ਲਿਆ ਜਾਇਜਾ।

ਸ੍ਰੀ ਅਨੰਦਪੁਰ ਸਾਹਿਬ / 21 ਅਗਸਤ / ਨਿਊ ਸੁਪਰ ਭਾਰਤ ਨਿਊਜ

ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਕੋਵਿਡ ਟੈਸਟਿੰਗ ਦਾ ਜਾਇਜਾ ਲੈਣ ਉਪਰੰਤ ਸੀਨੀਅਰ ਮੈਡੀਕਲ ਅਫਸਰ ਡਾ ਚਰਨਜੀਤ ਕੁਮਾਰ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਲੋਕਾਂ ਨੂੰ ਵਿਸੇਸ਼ ਤੋਰ ਤੇ ਜਾਗਰੂਕ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਕਰੋਨਾ ਦੇ ਲੱਛਣ ਪਤਾ ਲੱਗਣ ਤੇ ਤੁਰੰਤ ਬਿਨਾਂ ਕਿਸੇ ਲਾਹਪ੍ਰਵਾਹੀ ਤੋਂ ਕੋਵਿਡ ਟੈਸਟਿੰਗ ਕਰਵਾਈ ਜਾਵੇ। ਸਰਕਾਰੀ ਹਸਪਤਾਲਾਂ ਵਿੱਚ ਇਸਦੇ ਵਿਸੇਸ਼ ਪ੍ਰਬੰਧ ਕੀਤੇ ਹੋਏ ਹਨ। ਉਹਨਾਂ ਕਿਹਾ ਕਿ ਸਮੇਂ ਸਿਰ ਕੋਵਿਡ ਪੋਸਟੀਵ ਹੋਣ ਬਾਰੇ ਪਤਾ ਲੱਗ ਜਾਣ ਤੇ ਇਸ ਦਾ ਇਲਾਜ ਕਰਨ ਵਿੱਚ ਵਧੇਰੇ ਮੁਸ਼ਕਿਲ ਨਹੀਂ ਆਉਦੀ ਅਤੇ ਕੋਵਿਡ ਪੋਸਟੀਵ ਵਿਅਕਤੀ ਤੋਂ ਹੋਰ ਵਧੇਰੇ ਸੰਕਰਮਣ ਦੇ ਫੈਲਣ ਦਾ ਖਤਰਾ ਵੀ ਘੱਟ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਵਿੱਚ ਲਾਪ੍ਰਵਾਹੀ ਨਾ ਵਰਤੀ ਜਾਵੇ।

ਸੀਨੀਅਰ ਮੈਡੀਕਲ ਅਫਸਰ ਨੇ ਹੋਰ ਦੱਸਿਆ ਕਿ ਜੇਕਰ ਸਮਾਂ ਰਹਿੰਦੇ ਟੈਸਟਿੰਗ ਕਰਵਾ ਕੇ ਇਸ ਬਿਮਾਰੀ ਬਾਰੇ ਪਤਾ ਲੱਗ  ਜਾਵੇ ਤਾਂ ਇਹ ਬਿਮਾਰੀ ਭਿਆਨਕ ਰੂਪ ਵਿੱਚ ਨਹੀਂ ਹੁੰਦੀ ਅਤੇ ਸੰਕਰਮਣ ਵਿਅਕਤੀ ਨੂੰ ਜਲਦੀ ਮੁੜ ਤੰਦਰੁਸਤ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਹਫਤਾਵਾਰੀ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਟੈਸਟਿੰਗ ਦੀ ਅਪੀਲ ਕਰਦੇ ਹਨ ਅਤੇ ਸਾਡੇ ਜਿਲੇ ਦੇ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਵੀ ਹਰ ਬੁੱਧਵਾਰ ਫੇਸਬੁੱਕ ਤੇ ਲਾਈਵ ਹੋ ਕੇ ਕਰੋਨਾ ਅਪਡੇਟਸ ਦਿੰਦੇ ਹਨ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵਲੋ ਜਿਥੇ ਈ-ਸੰਜੀਵਨੀ ਪ੍ਰਣਾਲੀ ਰਾਹੀ ਲੋਕਾਂ ਨੂੰ ਆਨ-ਲਾਈਨ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਥੇ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਜਿਵੇਂ ਕਿ ਵਾਰ ਵਾਰ ਹੱਥ ਧੋਣਾ, ਮਾਸਕ ਪਾਉਣਾ ਅਤੇ ਸਮਾਜਿਕ ਵਿੱਥ ਬਣਾਈ ਰੱਖਣਾ ਆਦਿ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਲੋਕ ਘਰਾਂ ਵਿੱਚ ਰਹਿਣ ਅਤੇ ਬੇਲੋੜੀ ਮੂਵਮੈਂਟ ਤੋਂ ਪ੍ਰਹੇਜ ਕਰਨ। ਉਹਨਾਂ ਹੋਰ ਕਿਹਾ ਕਿ ਬਜੁਰਗਾਂ, ਬੱਚਿਆ ਅਤੇ ਗਰਭਵੱਤੀ ਔਰਤਾਂ ਨੂੰ ਜਦੋਂ ਤੱਕ ਬਹੁਤ ਜਰੂਰੀ ਨਾ ਹੋਵੇ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਕਰੋਨਾ ਉਤੇ ਕਾਬੂ ਪਾਉਣ ਲਈ ਲੋਕਾਂ ਦੀ ਭਾਗੇਦਾਰੀ ਬੇਹੱਦ ਜਰੂਰੀ ਹੈ।  

Leave a Reply

Your email address will not be published. Required fields are marked *