May 1, 2025

ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਅਧਿਆਪਕਾਂ ਵਲੋਂ ਆਨ ਲਾਈਨ ਸਿੱਖਿਆ ਦੇ ਕੀਤੇ ਢੁਕਵੇਂ ਪ੍ਰਬੰਧ

0

*ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝਾਂਗੜੀਆਂ ਦੇ ਵਿਦਿਆਰਥੀ ਮੁਕਾਬਲੇਬਾਜੀ ਦੇ ਦੋਰ ਵਿੱਚ ਆਨ ਲਾਈਨ ਕਰ ਰਹੇ ਹਨ ਵਿਦਿਆ ਹਾਸਲ **ਗੈਰ-ਵਿਦਿਅਕ ਗਤੀਵਿਧੀਆਂ ਵਿੱਚ ਸਕੂਲ ਦੇ ਵਿਦਿਆਰਥੀ ਦੀਆਂ ਜਿਕਰਯੋਗ ਉਪਲੱਬਧੀਆਂ

ਨੂਰਪੁਰ ਬੇਦੀ / 23 ਅਗਸਤ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿੱਚ ਪਿਛਲੇ ਸਮੇਂ ਦੋਰਾਨ ਕੀਤੇ ਜਿਕਰਯੋਗ ਸੁਧਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਪ੍ਰਤੀ ਆਮ ਲੋਕਾਂ ਦੀ ਸੋਚ ਨੂੰ ਬਦਲ ਕੇ ਰੱਖ ਦਿੱਤਾ ਹੈ। ਆਮ ਲੋਕ ਜਿਥੇ ਪਹਿਲਾਂ ਅੰਗਰੇਜੀ ਮਾਧਿਆਮ ਦੇ ਸਕੂਲਾਂ ਮਾਡਲ ਅਤੇ ਕਾਨਵੈਂਟ ਸਕੂਲਾਂ ਵਿੱਚ ਆਪਣੇ ਬੱਚਿਆ ਨੂੰ ਵਿਦਿਆ ਹਾਸਲ ਕਰਵਾਉਣ ਲਈ ਕਈ ਵਾਰ ਆਪਣੀ ਸਮਰੱਥਾ ਤੋਂ ਵੱਧ ਖਰਚ ਕੇ ਉਹਨਾਂ ਦੇ ਰੋਸ਼ਨ ਭਵਿੱਖ ਲਈ ਉਪਰਾਲੇ ਕਰਦੇ ਸਨ

ਉਥੇ ਹੁਣ ਵਿਦਿਆ ਦੇ ਖੇਤਰ ਸੰਸਾਰ ਭਰ ਵਿੱਚ ਚੱਲ ਰਹੇ ਮੁਕਾਬਲੇਬਾਜੀ ਦੇ ਦੋਰ ਵਿੰਚ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਅਣਥੱਕ ਮਿਹਨਤ ਨੇ ਆਮ ਲੋਕਾਂ ਦੀ ਇਸ ਸੋਚ ਵਿੱਚ ਵੱਡਾ ਪਰਿਵਰਤਨ ਲੈ ਆਉਦਾ ਹੈ ਜਿਸਦੀ ਮਿਸਾਲ ਰੂਪਨਗਰ ਜਿਲੇ ਦੇ ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਬਲਾਕ ਨੂਰਪੁਰ ਬੇਦੀ ਦੇ ਇਕ ਪਿੰਡ ਵਿੱਚ ਚੱਲ ਰਹੇ ਸਰਕਾਰੀ ਪ੍ਰਾਇਮਰੜੀ ਸਮਾਰਟ ਸਕੂਲ ਝਾਂਗੜੀਆਂ ਵਿੱਚ ਵੇਖੀ ਜਾ ਸਕਦੀ ਹੈ। ਇਸ ਸਕੂਲ ਦੀਆਂ ਵਿਲੱਖਣ ਪ੍ਰਾਪਤੀਆਂ ਕਾਰਨ ਇਸ ਸਕੂਲ ਨੂੰ ਸਿੱਖਿਆ ਸਕੱਤਰ ਪੰਜਾਬ ਵਲੋਂ ਪੰਜਾਬ ਸਕੂਲ ਐਜੂਕੇਸ਼ਨ ਐਕਟੀਵਿਟੀ ਅਧਿਕਾਰਤ ਪੇਚ ਉਤੇ 22 ਅਗਸਤ ਨੂੰ ਵਿਸੇਸ਼ ਸਥਾਨ ਦਿੱਤਾ ਗਿਆ ਹੈ ਜਿਸ ਨਾਲ ਇਸ ਇਲਾਕੇ ਦੇ ਲੋਕਾਂ ਇਸ ਸਕੂਲ ਵਿੱਚ ਵਿਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆ ਦੇ ਨਾਲ ਨਾਲ

ਸਕੂਲ ਮੁੱਖੀ ਦਰਸ਼ਨਾ ਰਾਣੀ, ਅਧਿਆਪਕ ਸੀਮਾ ਰਾਣੀ, ਅਮਰਜੀਤ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝਾਂਗੜੀਆਂ ਦੀਆਂ ਵਿਲੱਖਣ ਪ੍ਰਾਪਤੀਆਂ ਦਾ ਜੇਕਰ ਜਿਕਰ ਕਰੀਏ ਤਾਂ ਕੋਵਿਡ ਦੋਰਾਨ ਇਸ ਸਕੂਲ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਮਾਪਿਆ ਨਾਲ ਤਾਲਮੇਲ ਕਰਕੇ ਜੂਮ ਐਪ ਉਤੇ ਲਗਾਤਾਰ ਆਨ ਲਾਈਨ ਕਲਾਸਾਂ ਰਾਹੀ ਵਿਦਿਆਰਥੀਆਂ ਨੂੰ ਸਿੱਖਿਆ ਤੇ ਹੋਰ ਐਕਟੀਵਿਟੀ ਨਾਲ ਜੋੜ ਕੇ ਰੱਖਿਆ ਹੈ। ਸਕੂਲ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਸਕੂਲ ਦੀ ਇਮਾਰਤ ਦੇ ਪਿਛਲੇ 5 ਮਹੀਨੇ ਦੋਰਾਨ ਰੱਖ ਰਖਾਊ ਦਾ ਵੀ ਵਿਸੇਸ਼ ਧਿਆਨ ਰੱਖਿਆ ਹੈ। ਸਕੂਲ ਦੇ ਮੇਨ ਗੇਟ ਉਤੇ ਵਿਲੱਖਣ ਤਰ•ਾਂ ਦੇ ਫਲੈਕਸ ਬੋਰਡ ਲਗਾ ਕੇ ਸਕੂਲ ਵਿੱਚ ਵਿਦਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੀਆਂ ਮਨਮੋਹਕ ਤਸਵੀਰਾਂ ਲਗਾਈਆਂ ਗਈਆਂ ਹਨ। ਸਕੂਲ ਵਿੱਚ ਇਕ ਮੈਥ ਪਾਰਕ ਤੋਂ ਇਲਾਵਾ ਪ੍ਰੀਪ੍ਰਾਇਮਰੀ ਪਾਰਕ, ਲੂਡੋ ਪਾਰਕ, ਅਤੇ ਇਕ ਸਾਇੰਸ ਪਾਰਕ ਬਣਾਏ ਗਏ ਹਨ ਜਿਹਨਾਂ ਦਾ ਕੋਵਿਡ ਦੋਰਾਨ ਢੁਕਵਾਂ ਰੱਖ ਰਖਾਊ ਕੀਤਾ ਜਾ ਰਿਹਾ ਹੈ। ਇਸ ਸਕੂਲ ਦੇ ਅਧਿਆਪਕ ਰੋਸਟਰ ਬਣਾ ਕੇ ਹਫਤੇ ਵਿੱਚ 2 ਦਿਨ ਸਕੂਲ ਵਿੱਚ ਵਿਦਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਆਨ ਲਾਈਨ ਸਿੱਖਿਆ ਪ੍ਰਾਪਤ ਕਰਨ ਦੀ ਵਿਧੀ ਵਿੱਚ ਆਉਣ ਵਾਲੀ ਹਰ ਤਰਾਂ ਦੀ ਮੁਸ਼ਕਿਲ ਦਾ ਹੱਲ ਕਰਨ ਅਤੇ ਜੂਮ ਐਪ ਰਾਹੀ ਆਨ ਲਾਈਨ ਦਿੱਤੇ ਹੋਮ ਵਰਕ ਨੂੰ ਚੈਕ ਕਰਦੇ ਹਨ। ਸਕੂਲ ਦੇ ਅਧਿਆਪਕਾਂ ਨੇ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਦੇ ਘਰਾਂ ਵਿੱਚ ਜਾਣ ਮੋਕੇ ਵਿਦਿਆਰਥੀਆਂ  ਅਤੇ ਮਾਪਿਆ  ਨੂੰ ਮਿਲਣ ਮੋਕੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਗਾਈਡ ਲਾਈਨਜ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆ ਨੂੰ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਕੋਵਿਡ ਦੀਆਂ ਸਾਵਧਾਨੀਆਂ ਜਿਵੇ ਕਿ ਮਾਸਕ ਪਾਉਣਾ, ਸਮਾਜਿਕ ਵਿੱਥ ਰੱਖਣਾ, ਸੈਨੇਟਾਈਜ ਦੀ ਵਰਤੋਂ ਕਰਨਾ ਅਤੇ ਵਾਰ ਵਾਰ ਹੱਥ ਧੋਣ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਹੋਰ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜਿਲ੍ਰੇ ਦੇ ਡਿਪਟੀ ਕਮਿਸਨਰ ਸੋਨਾਲੀ ਗਿਰਿ ਵਲੋਂ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਦੋਰਾਨ ਲੋਕਾਂ ਨੂੰ ਕਰੋਨ ਮਹਾਂਮਾਰੀ ਤੋਂ ਬਚਾਅ ਲਈ ਦਿੱਤੀ ਜਾਣ ਵਾਲੀ ਜਾਣਕਾਰੀ ਬਾਰੇ ਉਹ ਲਗਾਤਾਰ ਅਪਡੇਟ ਰਹਿੰਦੇ ਹਨ ਅਤੇ ਇਸਦੀ ਪਾਲਣਾ ਲਈ ਵੀ ਵਿਦਿਆਰਥੀਆਂ ਤੇ ਮਾਪਿਆ ਨੂੰ ਪ੍ਰੇਰਿਤ ਕਰ ਰਹੇ ਹਨ। ਅਧਿਆਪਕਾਂ ਨੇ ਦੱਸਿਆ ਕਿ ਉਹ ਲੋੜਵੰਦ ਪਰਿਵਾਰਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੀ ਦਿੰਦੇ ਹਨ।

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝਾਂਗੜੀਆਂ ਵਿੱਚ ਤਿੰਨ ਸਮਾਰਟ ਕਲਾਸ ਰੂਮ ਲੋਕਾਂ ਦੀ ਭਾਗੇਦਾਰੀ ਨਾਲ ਬਣਾਏ ਗਏ ਹਨ। ਸਕੂਲ ਵਿੱਚ ਇਕ ਬਾਸਕਿਟ ਬਾਲ ਦਾ ਮੈਦਾਨ ਵੀ ਬਣਾਇਆ ਗਿਆ ਹੈ। ਸਕੂਲ ਵਿੱਚ ਵਿਦਿਆਰਥੀਆਂ ਨੂੰ ਟਰੈਫਿਕ ਬਾਰੇ ਮੁਕੰਮਲ ਜਾਣਕਾਰੀ ਦੇਣ ਲਈ ਇਕ ਟਰੈਫਿਕ ਪਾਰਕ ਵੀ ਬਣਾਇਆ ਗਿਆ ਹੈ ਜਿਥੇ ਟਰੈਫਿਕ ਦੇ ਸਾਰੇ ਨਿਯਮ ਜੈਬਰਾ ਕਰਾਸਿੰਗ ਸਮੇਤ ਦਰਸਾਏ ਗਏ ਹਨ।  ਸਕੂਲ ਦੇ ਵਿੱਚ ਮੀਡ ਡੇ ਮੀਲ ਦੋਰਾਨ ਕਿਚਨ ਸੈਂਡ ਵਿੱਚ ਵਿਦਿਆਰਥੀਆਂ ਦੇ ਬੈਠ ਕੇ ਖਾਣਾ ਖਾਣ ਲਈ ਕੰਕਰੀਟ ਦਾ ਡਾਇਨਿੰਗ ਹਾਲ ਬਣਾਇਆ ਗਿਆ ਹੈ। ਸਕੂਲ ਦੇ ਵਿਦਿਆਰਥੀ 2018 ਵਿੱਚ ਸਿੱਖਿਆ ਮੰਤਰੀ ਅਰੁਣਾ ਚੋਧਰੀ, ਓ ਪੀ ਸੋਨੀ ਸਿੱਖਿਆ ਸਕੱਤਰ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਸਮੇਤ ਡੀ ਜੀ ਐਸ ਸੀ ਪਿਊਸ਼ ਗੋਇਲ ਅਤੇ ਡੀ ਪੀ ਆਈ ਸੈਕੰਡਰੀ ਅਤੇ ਡੀ ਪੀ ਆਈ ਪ੍ਰਾਇਮਰੀ ਦੇ ਸਾਹਮਣੇ ਵੱਖ ਵੱਖ ਸਮਾਗਮਾਂ ਦੋਰਾਨ ਆਪਣੀਆਂ ਵਿਦਿਅਕ ਗਤੀਵਿਧੀਆਂ ਦੀ ਪੇਸ਼ਕਾਰੀ ਕਰ ਚੁੱਕੇ ਹਨ ਇਸ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਲਗਾਤਾਰ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ ਸਮੇਂ ਸਮੇਂ ਤੇ ਕਰਵਾਏ ਜਾ ਰਹੇ ਮੁਕਾਬਲਿਆਂ ਵਿੱਚ ਜਿਕਰਯੋਗ ਪ੍ਰਾਪਤੀਆਂ ਕਰ ਚੁੱਕੇ ਹਨ ਅੱਜ ਇਹ ਸਕੂਲ ਸੋਸ਼ਲ ਮੀਡੀਆ ਉਤੇ ਵੀ ਆਪਣੀਆਂ ਗਤੀਵਿਧੀਆਂ ਕਾਰਨ ਬਹੁਤ ਨਿਮਾਣਾ ਖੱਟ ਰਿਹਾ ਹੈ। ਇਸ ਸਕੂਲ ਵਿੰਚ ਮੋਜੂਦਾ ਸਮੇਂ ਬੱਚਿਆ ਦੇ ਮਾਪੇ ਅਧਿਆਪਕਾਂ ਨਾਲ ਸੋਸ਼ਲ ਮੀਡੀਆ ਉਤੇ ਤਾਲਮੇਲ ਕਰਕੇ ਆਪਣੇ ਬੱਚਿਆ ਨੂੰ ਇਸ ਸਕੂਲ ਵਿੱਚ ਦਾਖਲ ਕਰਵਾਉਣ ਲਈ ਤਾਲਮੇਲ ਕਰ ਰਹੇ ਹਨ।  

ਅਧਿਆਪਕ ਅਮਰਜੀਤ ਸਿੰਘ ਨੇ ਦੱਸਿਆ ਕਿ ਕੋਵਿਡ ਦੋਰਾਨ ਅੰਗਰੇਜੀ ਟੈਲੀਗਰਾਫੀ ਲਿਖਾਈ ਦਾ ਸਕੂਲ ਦੇ ਵਿਦਿਆਰਥੀਆ ਦਾ ਇਕ ਗਰੁੱਪ ਬਣਾਇਆ ਗਿਆ ਹੈ ਜਿਸ ਹਰ ਰੋਜ ਇਕ ਵੀਡੀਊ ਬਣਾ ਕੇ ਸ਼ੇਅਰ ਕੀਤੀ ਜਾਂਦੀ ਹੈ ਅਤੇ ਇਸ ਵੀਡੀਊ ਨੂੰ ਦੇਖ ਕੇ ਵਿਦਿਆਰਥੀਆਂ ਵਲੋਂ ਫਿਡ ਬੈਕ ਦਿੱਤੀ ਜਾ ਰਹੀ ਹੈ ਅਤੇ ਆਪਣੀ ਲਿਖਾਈ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ।  ਉਹਨਾਂ ਦੱਸਿਆ ਕਿ ਜਿਲਾ ਸਿੱਖਿਆ ਅਫਸਰ ਪ੍ਰਾਇਮਰੀ ਜਰਨੈਲ ਸਿੰਘ ਅਤੇ ਉਪ ਜਿਲਾ ਸਿੱਖਿਆ ਅਫਸਰ ਚਰਨਜੀਤ ਸਿੰਘ ਸੋਢੀ ਅਤੇ ਮੈਡਮ ਰੰਜਨਾ ਕਟਿਆਲ ਵਲੋਂ ਸਮੇਂ ਸਮੇਂ ਤੇ ਲਗਾਤਾਰ ਸਕੂਲ ਦੀਆਂ ਵਿਲੱਖਣ ਪ੍ਰਾਪਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ  ਹੈ।  

Leave a Reply

Your email address will not be published. Required fields are marked *