*ਮਿਸ਼ਨ ਫਤਿਹ ਤਹਿਤ ਪੰਜਾਬ ਸਰਕਾਰ ਨੇ ਕੋਵਿਡ-19 ਉਤੇ ਕਾਬੂ ਪਾਉਣ ਵਿਚ ਸਫਲਤਾ ਹਾਸਲ ਕੀਤੀ
ਨੂਰਪੁਰ ਬੇਦੀ / 3 ਜੂਨ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਮਿਸ਼ਨ ਫਤਿਹ ਤਹਿਤ ਕੋਵਿਡ 19 ਮਹਾਮਾਰੀ ਉਤੇ ਕਾਬੂ ਪਾਉਣ ਵਿਚ ਵੱਡੀ ਸਫਲਤਾ ਹਾਸਲ ਕਰਕੇ ਪੰਜਾਬ ਦੇ ਲੋਕਾ ਦੀ ਸਿਹਤ ਦੀ ਸੰਭਾਲ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਪੰਜਾਬ ਸਰਕਾਰ ਵਲੋ ਸਿਹਤ ਵਿਭਾਗ ਨੂੰ ਪੂਰੀ ਤਰਾਂ ਨਾਲ ਇਸ ਮਹਾਮਾਰੀ ਉਤੇ ਕਾਬੂ ਪਾਉਣ ਵਿਚ ਸਮਰੱਥ ਬਣਾਉਣ ਲਈ ਮੁੱਖ ਮੰਤਰੀ ਵਲੋ ਲਏ ਗਏ ਫੈਸਲਿਆ ਨੇ ਭਰਵਾ ਹੁੰਗਾਰਾ ਦਿੱਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ: ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਿਵਲ ਸਰਜਨ ਰੂਪਨਗਰ ਦੀ ਅਗਵਾਈ ਹੇਠ ਅਤੇ ਡਾ: ਸ਼ਿਵ ਕੁਮਾਰ ਸੀਨੀਅਰ ਮੈਡੀਕਲ ਅਫਸਰ ਦੀ ਰਹਿਨੁਮਾਈ ਹੇਠ ਸੀ.ਐਚ.ਸੀ ਨੂਰਪੁਰ ਬੇਦੀ ਵਿਖੇ ਕੋਵਿਡ 19 ਆਰ.ਟੀਪੀ.ਸੀ.ਆਰ ਟੈਸਟ ਦੀ ਸੈਪਲਿੰਗ ਕੀਤੀ ਜਾ ਰਹੀ ਹੈ। ਸੀ.ਐਚ.ਸੀ ਨੂਰਪੁਰ ਬੇਦੀ 7 ਸਾਲਾਂ ਦੇ ਬੱਚੇ ਦੀ ਸੈਪਲਿੰਗ ਕੀਤੀ ਗਈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ: ਸਿਮਰਨਜੀਤ ਕੌਰ ਨੇ ਦੱਸਿਆ ਕਿ ਅੱਜ ਤੱਕ ਇਸ ਸੰਸਥਾ ਵਿਖੇ ਸੀ.ਐਚ.ਸੀ ਨੂਰਪੁਰ ਬੇਦੀ ਵਿਖੇ 331 ਵਿਅਕਤੀਆਂ ਦੀ ਆਰ.ਟੀਪੀ.ਸੀ.ਆਰ ਟੈਸਟਾਂ ਦੀ ਸੈਪਲਿੰਗ ਕੀਤੀ ਗਈ ਹੈ । ਜਿਸ ਵਿੱਚੋ 270 ਕੇਸਾਂ ਦੀ ਰਿਪੋਰਟ ਨੈਗਟਿਵ ਅਤੇ 60 ਕੇਸਾਂ ਦੀ ਰਿਪੋਰਟ ਪੈਡਿੰਗ ਹੈ ਅਤੇ ਇੱਕ ਕੇਸ ਪਿੰਡ ਝੱਜ ਦਾ ਹੀ ਪਿਛਲੀ ਦਿਨੀ ਪੋਜਟਿਵ ਆਇਆ ਹੈ। ਜਿਸ ਕਰਕੇ ਪਿੰਡ ਝੱਜ ਦਾ ਹਾਊਸ ਟੂ ਹਾਊਸ ਸਰਵੇ ਚਲ ਰਿਹਾ ਹੈ । ਇਸ ਸਰਵੇ ਦੋਰਾਨ ਜੋ ਸ਼ੱਕੀ ਮਰੀਜ਼ ਮਿਲਦਾ ਹੈ ਤਾਂ ਉਸ ਦੇ ਟੈਸਟ ਦਾ ਸੈਪਲ ਲਿਆ ਜਾ ਰਿਹਾ ਹੈ । ਇਸ ਮੋਕੇ ਤੇ ਬੋਲਦਿਆਂ ਡਾ: ਸਿਮਰਨਜੀਤ ਕੌਰ ਮੈਡੀਕਲ ਅਫਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਲੋਕਾਂ ਨੂੰ ਜੇਕਰ ਖੰਘ, ਬੁਖਾਰ, ਜੁਕਾਮ ਜਾਂ ਸਾਹ ਲੈਣ ਵਿੱਚ ਤਕਲੀਫ਼ ਹੈ ਤਾਂ ਉਹ ਤੁਰੰਤ ਆਪਣੇ ਪਿੰਡ ਦੀ ਆਸ਼ਾ ਵਰਕਰ/ਏ.ਐਨ.ਐਮ/ਹੈਲਥ ਵਰਕਰ ਨਾਲ ਸੰਪਰਕ ਕਰਨ ਉਪਰੰਤ ਸੀ.ਐਚ.ਸੀ ਨੂਰਪੁਰ ਬੇਦੀ (ਸਿੰਘਪੁਰ) ਵਿੱਚ ਚੈਕਅੱਪ ਕਰਵਾ ਕੇ ਟੈਸਟ ਕਰਵਾਇਆ ਜਾਵੇ । ਡਾ: ਸ਼ਿਵ ਕੁਮਾਰ ਨੇ ਦੱਸਿਆ ਕਿ ਇਸ ਬਲਾਕ ਅਧੀਨ ਜੋ ਫਰੰਟ ਲਾਈਨ ਵਰਕਰ ਕੋਵਿਡ 19 ਦਾ ਕੰਮ ਕਰ ਰਹੇ ਹਨ, ਉਹਨਾਂ ਦੀ ਸੈਪਲਿੰਗ ਵੀ ਕੀਤੀ ਜਾ ਰਹੀ ਹੈ । ਇਸ ਕੰਮ ਵਿੱਚ ਬਿਨੀਆਮੀਨ, ਨਿਰਮਲ ਕੁਮਾਰ ਐਲ.ਟੀ, ਮਿਸ ਸਰੋਜਨੀ, ਸਿਮਰਨਜੀਤ ਕੌਰ ਐਲ.ਟੀ, ਨਛੱਤਰ ਕੌਰ ਐਲ.ਐਚ.ਵੀ ਅਤੇ ਰਿਤੂ ਬੀ.ਈ.ਈ ਪੂਰਾ ਸਹਿਯੋਗ ਕਰ ਰਹੇ ਹਨ ।