May 4, 2025

ਸਿਹਤ ਵਿਭਾਗ ਵਲੋਂ 279 ਗਰਭਵੱਤੀ ਔਰਤਾਂ ਦਾ ਕਰੋਨਾ ਟੈਸਟ ਕੀਤਾ- ਸੀਨੀਅਰ ਮੈਡੀਕਲ ਅਫਸਰ ਡਾ ਸ਼ਿਵ ਕੁਮਾਰ।

0

*ਮਿਸਨ ਫਤਿਹ ਤਹਿਤ ਬਲਾਕ ਨੂਰਪੁਰ ਬੇਦੀ ਵਿੱਚ 3491 ਵਿਅਕਤੀਆਂ ਦੇ ਕੋਰੋਨਾ ਟੈਸਟ ਕਰਵਾਏ **ਕਰੋਨਾ ਵਾਇਰਸ ਦੇ ਖਾਤਮੇ ਲਈ 73 ਵਿਸੇਸ਼ ਕੈਂਪ ਲਗਾਏ ਗਏ।

ਨੂਰਪੁਰ ਬੇਦੀ / 1 ਅਗਸਤ / ਨਿਊ ਸੁਪਰ ਭਾਰਤ ਨਿਊਜ  

ਪੰਜਾਬ ਸਰਕਾਰ ਦੇ ਮਿਸਨ ਫਤਿਹ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਨੂਰਪੁਰ ਬੇਦੀ ਦੇ 138 ਪਿੰਡਾਂ ਵਿੱਚ ਵੱਖ-ਵੱਖ ਥਾਂਵਾਂ ‘ਤੇ ਕੋਵਿਡ-19 ਦੇ ਮਾਮਲਿਆਂ ਦੀ ਸ਼ਨਾਖਤ ਕਰਨ ਲਈ ਟੈਸਟ ਸੈਪਲਿੰਗ ਕੀਤੀ ਜਾ ਰਹੀ ਹੈ। ਇਸ ਟੀਚੇ ਨੂੰ ਹਾਂਸਲ ਕਰਨ ਲਈ ਪੰਚਾਇਤਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਕਰੋਨਾ ਦਾ ਸ਼ੱਕੀ ਵਿਅਕਤੀ ਟੈਸਟ ਤੋਂ ਵਾਝਾਂ ਨਾ ਰਹਿ ਜਾਵੇ। ਹੁਣ ਤੱਕ ਨੂਰਪੁਰਬੇਦੀ ਵਿਚ 73 ਵਿਸੇਸ਼ ਕੈਂਪ ਲਗਾਏ ਗਏ ਹਨ। ਇਸ ਬਲਾਕ ਵਿੱਚ 279 ਗਰਭਵੱਤੀ ਔਰਤਾਂ ਦੇ ਕਰੋਨਾ ਟੈਸਟ ਵੀ ਕੀਤੇ ਗਏ ਹਨ ਤਾਂ ਜੋ ਉਹਨਾਂ ਨੂੰ ਸਵੱਸਥ ਜਨੇਪੇ ਦੀ ਸਹੂਲਤ ਮਿਲ ਸਕੇ ਅਤੇ ਮਾਂ ਅਤੇ ਨਵਜੰਮੇ ਬੱਚੇ ਨੂੰ ਤੰਦਰੁਸਤ ਮਾਹੌਲ ਮਿਲ ਸਕੇ।

ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ ਸ਼ਿਵ ਕੁਮਾਰ ਨੇ ਦੱਸਿਆ ਕਿ ਗਰਭਵੱਤੀ ਔਰਤਾਂ ਨੂੰ ਬੇਹਤਰੀਨ ਜਨੇਪੇ ਦੀ ਸਹੂਲਤ ਦੇਣ ਅਤੇ ਨਵਜੰਮੇ ਬੱਚੇ ਤੇ ਮਾਂ ਨੂੰ ਤੰਦਰੁਸਤ ਮਾਹੌਲ ਦੇਣ ਦੇ ਮੰਤਵ ਨਾਲ ਗਰਭਵੱਤੀ ਔਰਤਾਂ ਦੀ ਨਿਰੰਤਰ ਸਿਹਤ ਜਾਂਚ ਕੀਤੀ ਜਾ ਰਹੀ ਹੈ ਅਤੇ ਹਸਪਤਾਲ ਦੇ ਲੇਬਰ ਰੂਮ ਵਿੱਚ ਹਰ ਮਹੀਨੇ 15 ਤੋਂ 20 ਜਨੇਪਾ ਮਾਮਲੇ ਸਫਲਤਾਪੂਰਵਕ ਮੁਕੰਮਲ ਹੋ ਰਹੇ ਹਨ। ਉਹਨਾਂ ਦੱਸਿਆ ਕਿ ਗਰਭਵੱਤੀ ਔਰਤ ਨੂੰ ਲਗਾਤਾਰ ਉਸਦੇ ਘਰ ਵਿੱਚ ਹੀ ਸਿਹਤ ਵਿਭਾਗ ਦਾ ਸਟਾਫ ਮੋਨੀਟਰ ਕਰਦਾ ਹੈ ਅਤੇ ਕਿਸੇ ਵੀ ਅਪਾਤਕਾਲ ਸਥਿਤੀ ਵਿੱਚ ਜਿਲਾ ਹਸਪਤਾਲ ਰੂਪਨਗਰ ਨਾਲ ਤਾਲਮੇਲ ਕਰਕੇ ਸਵੱਸਥ ਜਨੇਪੇ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਹਨਾ ਦੱਸਿਆ ਕਿ ਸਿਹਤ ਵਿਭਾਗ ਵਲੋ ਕਰੋਨਾ ਪੋਜ਼ਟੀਵ ਮਰੀਜ਼ਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਤੋਂ ਇਲਾਵਾ ਹੋਰ ਰਾਜਾਂ ਤੇ ਵਿਦੇਸ਼ਾਂ ਤੋਂ ਆਏ ਟਰੈਵਲਰਾਂ ਦਾ ਕੋਵਿਡ ਟੈਸਟ ਵੀ ਕੀਤਾ ਜਾ ਰਿਹਾ ਹੈ ਜਿਸ ਤਹਿਤ 3491 ਵਿਅਕਤੀਆਂ ਦਾ ਟੈਸਟ ਕੀਤਾ ਗਿਆ ਹੈ। ਇਸ ਮੁਹਿੰਮ ਵਿਚ ਸਿਹਤ ਵਿਭਾਗ ਵਲੋਂ ਪੁਲਿਸ ਵਿਭਾਗ, ਮਾਲ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ ਤੇ ਪੰਚਾਇਤੀ ਰਾਜ ਆਦਿ ਦੇ ਸਹਿਯੋਗ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਆਪਸੀ ਤਾਲਮੇਲ ਦੇ ਅਣਥੱਕ ਯਤਨਾਂ ਸਦਕਾ ਹੀ ਅੱਜ ਨੂਰਪੁਰਬੇਦੀ ਬਲਾਕ ਪੂਰੇ ਜ਼ਿਲੇ• ਵਿਚ ਸੱਭ ਤੋਂ ਜਿਆਦਾ ਸੁੱਰੱਖਿਅਤ ਹੈ ਜਿਸ ਨੂੰ ਬਰਕਰਾਰ ਰੱਖਣ ਲਈ ਸਾਰੇ ਵਿਭਾਗਾਂ ਦੀਆਂ ਟੀਮਾਂ ਤਾਲਮੇਲ ਕਰਕੇ ਕੈਂਪਾਂ ਦਾ ਆਯੋਜਨ ਕਰ ਰਹੇ ਹਨ।

ਡਾ: ਸ਼ਿਵ ਕੁਮਾਰ ਨੇ ਦੱਸਿਆ ਕਿ ਪਿੰਡਾਂ ਵਿੱਚ ਸਿਹਤ ਮੁਲਾਜਮਾਂ ਵਲੋ ਘਰ-ਘਰ ਜਾ ਕੇ ਸਰਵੇਖਣ ਵੀ ਕੀਤਾ ਜਾ ਰਿਹਾ ਹੈ । ਕੋਰੋਨਾ ਮਹਾਵਾਰੀ ਦਾ ਪਤਾ ਲਗਾਉਣ ਲਈ ਰੋਜਾਨਾ ਕੋਰੋਨਾ ਦੇ ਸੱਕੀ ਮਰੀਜਾਂ, ਬਾਹਰ ਤੋ ਆਉਣ ਵਾਲੇ ਯਾਤਰੀਆਂ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਫਰੰਟ ਵਰਕਰ ਗਰਭਵਤੀ ਔਰਤਾਂ, ਗੰਭੀਰ ਬਿਮਾਰੀ ਵਾਲੇ ਮਰੀਜ ਪੋਜਟਿਵ ਮਰੀਜ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦਾ ਕੋਰੋਨਾ ਸੈਪਲਿੰਗ ਦਾ ਕੰਮ ਲਗਾਤਾਰ ਚਲ ਰਿਹਾ ਹੈ ।    

ਉਹਨਾਂ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਲਾਕ ਅਧੀਨ ਹੁਣ ਤੱਕ 73 ਕੈਂਪ ਲਗਾ ਕੇ ਉਸ ਵਿੱਚ 3491 ਵਿਅਕਤੀਆਂ ਦੇ ਕੋਵਿਡ ਟੈਸਟ ਕੀਤੇ ਗਏ ਹਨ । ਜਿਹਨਾਂ ਵਿੱਚ 279 ਗਰਭਵਤੀ ਔਰਤਾਂ, 125 ਪੁਲਿਸ ਮੁਲਾਜਮ, 154 ਆਂਗਣਵਾੜੀ ਵਰਕਰ, 119 ਆਂਗਣਵਾੜੀ ਹੈਲਪਰ, 116 ਆਸ਼ਾ ਵਰਕਰ, 22 ਗੰਭੀਰ ਬਿਮਾਰੀਆਂ ਵਾਲੇ ਵਿਅਕਤੀ, 159 ਆਰਮੀ ਮੈਨ, 546 ਬਾਹਰਲੇ ਰਾਜਾਂ ਤੋ ਆਏ ਵਿਅਕਤੀ ਸ਼ਾਮਲ ਹਨ।

ਐਸ. ਐਮ.ਓ ਨੇ ਦੱਸਿਆ ਕਿ ਸੈਂਪਲ ਲੈਣ ਲਈ ਹਸਪਤਾਲ ਵਿੱਚ ਵੱਖਰੇ ਤਂੌਰ ਤੇ ਫਲੂ ਕੋਰਨਰ ਬਣਾਇਆ ਗਿਆ ਇੱਥੇ ਰੋਜਾਨਾ ਮਰੀਜਾਂ ਦੀ ਰਜਿਸਟਰੇਸਨ ਕੀਤੀ ਜਾਂਦੀ ਹੈ। ਕੈਂਪਾਂ ਵਿੱਚ ਆਏ ਹੋਏ ਵਿਅਕਤੀਆਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣੀ, ਮਾਸਕ ਦੀ ਵਰਤੋ ਕਰਨੀ, ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣਾ, ਸਾਫ ਸਫਾਈ ਆਦਿ ਬਾਰੇ ਦੱਸਿਆ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋਂ ਹਦਾਇਤਾਂ ਦੀ ਪਾਲਣਾ ਇੰਨ-ਬਿੰਨ ਕੀਤੀ ਜਾਵੇ ਤਾਂ ਜੋ ਵਾਇਰਸ ਦੇ ਫੈਲਾਅ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ। 

Leave a Reply

Your email address will not be published. Required fields are marked *