ਸਪੀਕਰ ਰਾਣਾ ਕੇ.ਪੀ ਸਿੰਘ ਨੇ ਪੱਤਰਕਾਰ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਨੰਗਲ 31 ਅਗਸਤ (ਨਿਊ ਸੁਪਰ ਭਾਰਤ ਨਿਊਜ਼)
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਬਰਾਰੀ ਨੰਗਲ ਪੁੱਜ ਕੇ ਪੱਤਰਕਾਰ ਪ੍ਰੀਤਮ ਸਿੰਘ ਬਰਾਰੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਝਾ ਕੀਤਾ। ਉਨ੍ਹਾਂ ਦੇ ਮਾਤਾ ਰਚਨ ਕੌਰ ਮਿਤੀ 26 ਅਗਸਤ ਨੂੰ ਸੰਸਾਰਕ ਯਾਤਰਾ ਪੂਰੀ ਕਰਕੇ ਅਕਾਲ ਪੁਰਖ ਦੇ ਚਰਨਾ ਵਿਚ ਜਾ ਬਿਰਾਜੇ ਸਨ।
ਪੱਤਰਕਾਰ ਪ੍ਰੀਤਮ ਸਿੰਘ ਦੇ ਪਿਤਾ ਕੈਪਟਨ ਰਤਨ ਸਿੰਘ 3 ਸਾਲ ਪਹਿਲਾ ਅਕਾਲ ਚਲਾਣਾ ਕਰ ਗਏ ਸਨ। ਪ੍ਰੀਤਮ ਸਿੰਘ ਦੇ ਛੋਟੇ ਭਰਾ ਤਰਨਜੀਤ ਸਿੰਘ ਭਾਰਤੀ ਫੋਜ਼ ਵਿਚ ਕਾਰਗਿਲ ਦੀ ਜੰਗ ਵਿਚ ਹਿੱਸਾ ਲੈ ਚੁੱਕੇ ਹਨ। ਰਚਨ ਕੋਰ ਦਾ ਭੋਗ ਅਤੇ ਅੰਤਿਮ ਅਰਦਾਸ 4 ਅਗਸਤ ਨੂੰ ਹੋਵੇਗੀ।
ਇਸ ਮੋਕੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਪਰਿਵਾਰ ਨਾਲ ਦੁੱਖ ਵੰਡਾਇਆ ਅਤੇ ਪ੍ਰਮਾਤਮਾ ਅੱਗੇ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਕਿਹਾ। ਇਸ ਮੋਕੇ ਸਾਬਕਾ ਸਰਪੰਚ ਕ੍ਰਿਸ਼ਨ ਪਾਲ ਰਾਣਾ, ਪੀ.ਆਰ.ਓ ਅਮਰਪਾਲ ਸਿੰਘ ਬੈਂਸ ਅਤੇ ਪੱਤਰਕਾਰ ਵੀ ਹਾਜਰ ਸਨ।