*’ਡਿਊਲ ਸਿਸਟਮ ਆਂਫ ਟਰੇਨਿੰਗ ਸਕੀਮ’ ਤਹਿਤ 12 ਟਰੇਡਾ ਚ ਦਿੱਤੀ ਜਾਵੇਗੀ ਸਿਖਲਾਈ
ਨੰਗਲ / 9 ਜੂਨ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਸੂਬੇ ਵਿੱਚ ਹੁਨਰ ਸਿਖਲਾਈ ਪ੍ਰਾਪਤ ਕਰ ਰਹੇ ਨੌਜੁਆਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਕੜ੍ਹੀ ਅਧੀਨ ਸਰਕਾਰੀ ਆਈ ਟੀ ਆਈ ਨੰਗਲ ਵੱਲੋਂ ਸਰਕਾਰੀ ਉਦਯੋਗਿਕ ਇਕਾਈ ਐੱਨਐੱਫਐੱਲ ਨਵਾਂ ਨੰਗਲ ਨਾਲ ਸਿਖਿਆਰਥੀਆਂ ਦੀ ਟ੍ਰੇਨਿੰਗ ਸੰੰਬੰਧੀ ਇੱਕ ਐਮ ਓ ਯੂ ਸਹੀਬੱਧ ਕੀਤਾ ਗਿਆ ਹੈ।। ਇਹ ਜਾਣਕਾਰੀ ਦਿੰਦਿਆਂ ਪ੍ਰਿੰਸਿਪਲ ਤਕਨੀਕੀ ਸਿਖਿਆ ਸੰਸਥਾ (ਆਈ.ਟੀ.ਆਈ.) ਨੰਗਲ ਲਲਿਤ ਮੋਹਨ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਪੰਜਾਬ ਰਾਣਾ ਕੇ ਪੀ ਸਿੰਘ ਅਤੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗਤੀਸ਼ੀਲ ਅਗਵਾਈ ਹੇਠ ਅਤੇ ਡਾਇਰੈਕਟਰ ਤਕਨੀਕੀ ਸਿੱਖਿਆਂ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਭਾਰਤ ਸਰਕਾਰ ਦੇ ਡੀਜੀਈ ਐਂਡ ਟੀ ਵੱਲੋਂ ਸਿਖਿਆਰਥੀਆਂ ਦੀ ਟ੍ਰੇਨਿੰਗ ਨੂੰ ਮੁੱਖ ਰੱਖਦਿਆਂ ਡਿਊਲ ਸਿਸਟਮ ਆਫ ਟ੍ਰੇਨਿੰਗ ਸਕੀਮ ਤਹਿਤ ਸਹੀਬੱਧ ਕੀਤੇ ਗਏ ਹਨ। ਉਕਤ ਸਹੀਬੱਧ ਕੀਤੇ ਗਏ ਐਮਓਯੂ ਤਹਿਤ ਆਈਟੀਆਈ ਦੀਆਂ ਇਲੈਕਰੀਸ਼ਨ, ਵੈਲਡਰ, ਟਰਨਰ, ਫਿਟਰ, ਡਰਾਫਟਸਮੈਨ ਮਕੈਨੀਕਲ, ਮਸੀਨਿਸ਼ਟ, ਮਕੈਨਿਕ ਮੋਟਰ ਵਹੀਕਲ, ਕੰਮਪਿਊੇਟਰ, ਹਾਰਡ ਵੇਅਰ, ਕੰਮਪਿਊਟਰ ਨੈਟਵਰਕਿੰਗ ਮੈਨਟੀਨੈੱਸ ਕਾਰਪੇਂਟਰ ਅਤੇ ਪਲੰਬਰ ਟਰੇਡ ਤਹਿਤ ਵੱਖ ਵੱਖ 12 ਟਰੇਡਾਂ ਦੇ ਸਿਖਿਆਰਥੀਆਂ ਨੂੰ ਪਰੈਕਟੀਕਲ ਸਿਖਲਾਈ ਐਨ ਐਫ ਐਲ ਵਿਖੇ ਦਿੱਤੀ ਜਾਵੇਗੀ ਅਤੇ ਥਿਊਰੀ ਆਈਟੀਆਈ ਨੰਗਲ ਵਿਖੇ ਪੜਾਈ ਜਾਵੇਗੀ।
ਪ੍ਰਿੰਸੀਪਲ ਨੇ ਦੱਸਿਆ ਕਿ ਇਸ ਸ਼ੈਸ਼ਨ ਤੋਂ ਫਿਟਰ ਅਤੇ ਵੈਲਡਰ ਟਰੇਡਾਂ ਵਿੱਚ ਉਕਤ ਸਕੀਮ ਤਹਿਤ ਦਾਖਲਾ ਕੀਤਾ ਜਾਵੇਗਾ।ਉਨਾ ਦੱਸਿਆ ਕਿ ਇੰਡਸਟਰੀ ਦੀ ਮੰਗ ਅਨੁਸਾਰ ਕਰਵਾਈ ਜਾਣ ਵਾਲੀ ਇਹ ਟਰੇਨਿੰਗ ਸਿੱਖਿਆਥੀਆਂ ਲਈ ਲਾਹੇਵੰਦ ਹੋਵੇਗੀ। ਇਸ ਮੌਕੇ ਐੱਨਐੱਫਐੱਲ ਦੇ ਮਹਾ ਪ੍ਰਬੰਧਕ ਰਾਕੇਸ਼ ਮਾਰਕਨ, ਡੀਜੀਐੱਮ ਐੱਚਆਰ ਮੈਡਮ ਰੇਨੂੰ ਆਰ ਪੀ ਸਿੰਘ, ਆਈਪੀ ਸਿੰਘ ਡੀਜੀਐੱਮ ਐੱਚਆਰ, ਡੀਐੱਸ ਤੋਮਰ ਚੀਫ ਮਨੇਜਰ ਐੱਚਆਰ, ਸੁਭੰਕਰ ਮਿੱਤਰਾ, ਗਰੁੱਪ ਇੰਸਟਰਕਟਰ ਗੁਰਨਾਮ ਸਿੰਘ ਭੱਲੜੀ, ਇੰਸ.ਅਜੈ ਕੌਸ਼ਲ, ਅਸ਼ਵਨੀ ਸ਼ਰਮਾ ਆਦਿ ਹਾਜਰ ਸਨ।