1.61 ਕਰੋੜ ਦੀ ਲਾਗਤ ਨਾਲ ਕੀਰਤਪੁਰ ਸਾਹਿਬ ਵਿੱਚ ਉਸਾਰਿਆ ਜਾ ਰਿਹਾ ਹੈ ਅਤਿਧੁਨਿਕ ਕਮਿਊਨਿਟੀ ਸੈਂਟਰ

ਕੀਰਤਪੁਰ ਸਾਹਿਬ ਵਿੱਚ ਨਿਰਮਾਣ ਅਧੀਨ ਕਮਿਊਨਿਟੀ ਸੈਂਟਰ
*ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਇਤਿਹਾਸਕ ਨਗਰੀ ਕੀਰਤਪੁਰ ਸਾਹਿਬ ਦੇ ਸਰਵਪੱਖੀ ਵਿਕਾਸ ਲਈ ਕੀਤੇ ਵਿਸੇਸ਼ ਉਪਰਾਲੇ
ਕੀਰਤਪੁਰ ਸਾਹਿਬ / 19 ਅਗਸਤ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਇਤਿਹਾਸਕ ਨਗਰੀ ਕੀਰਤਪੁਰ ਸਾਹਿਬ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਵਲੋਂ ਕੀਰਤਪੁਰ ਸਾਹਿਬ ਦੇ ਯੋਜਨਾਬੱਧ ਵਿਕਾਸ ਲਈ ਮਾਸਟਰ ਪਲਾਨ 1 ਤਿਆਰ ਕਰਵਾ ਕੇ ਇਸਨੂੰ ਵਿਲੱਖਣ ਪਹਿਚਾਣ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਕੀਰਤਪੁਰ ਸਾਹਿਬ ਵਿੱਚ ਇਲਾਕੇ ਦੇ ਲੋਕਾਂ ਦੀ ਬਹੁਤ ਹੀ ਪੁਰਾਣੀ ਚਿਰਾ ਤੋਂ ਲਟਕਦੀ ਮੰਗ ਹੁਣ ਜਲਦੀ ਹੀ ਪੂਰੀ ਹੋਣ ਜਾ ਰਹੀ ਹੈ। ਸਪੀਕਰ ਰਾਣਾ ਕੇ ਪੀ ਸਿੰਘ ਨੇ ਲੋਕਾਂ ਦੀ ਮੰਗ ਉਤੇ ਮੇਨ ਬਜ਼ਾਰ ਦੇ ਨਜਦੀਕ ਇਕ ਅਤਿਧੁਨਿਕ ਕਮਿਊਨਿਟੀ ਸੈਂਟਰ ਦਾ ਨਿਰਮਾਣ ਸੁਰੂ ਕਰਵਾ ਦਿੱਤਾ ਹੈ ਜਿਸ ਉਤੇ ਲਗਭਗ 1.61 ਕਰੋੜ ਰੁਪਏ ਖਰਚ ਹੋਣਗੇ ਇਸ 6 ਹਜ਼ਾਰ ਵਰਗ ਫੁੱਟ ਵਿੱਚ ਬਣਨ ਵਾਲੇ ਬਹੁਮੰਤਵੀ ਕਮਿਊਨਿਟੀ ਸੈਂਟਰ ਦਾ ਨਿਰਮਾਣ ਸੁਰੂ ਹੋ ਗਿਆ ਹੈ ਜਿਥੇ ਸਮਾਜਿਕ ਸਮਗਮਾਂ ਆਦਿ ਲਈ ਢੁੱਕਵਾਂ ਮਾਹੌਲ ਹੋਵੇਗਾ।

ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਕਾਰਜ ਸਾਧਕ ਅਫਸਰ ਜੀ ਬੀ ਸ਼ਰਮਾਂ ਨੇ ਦੱਸਿਆ ਕਿ ਇਹ ਬਹੁਮੰਤਵੀ ਕਮਿਊਨਿਟੀ ਸੈਂਟਰ ਅੱਗਲੇ 6ਮਹੀਨੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਕੀਰਤਪੁਰ ਸਾਹਿਬ ਵਿੱਚ ਵਿਕਾਸ ਦੀ ਨਵੀਂ ਰੂਪ ਰੇਖਾ ਤਿਆਰ ਕੀਤੀ ਗਈ ਹੈ। ਵਿਲੱਖਣ ਦਿਖ ਵਾਲੇ ਇਸ ਅਤਿਧੁਨਿਕ ਕਮਿਊਨਿਟੀ ਸੈਂਟਰ ਉਤੇ 1.61 ਕਰੋੜ ਖਰਚ ਆਉਣਗੇ ਅਤੇ ਇਹ 6 ਮਹੀਨੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਉਹਨਾਂ ਕਿਹਾ ਕਿ ਇਹ ਕਮਿਊਨਿਟੀ ਸੈਂਟਰ ਇਸ ਖੇਤਰ ਦੇ ਲੋਕਾਂ ਵਲੋਂ ਕੀਤੇ ਜਾਣ ਵਾਲੇ ਸਮਾਜਿਕ ਸਮਾਗਮਾਂ ਲਈ ਬਹੁਤ ਢੁਕਵਾਂ ਹੋਵੇਗਾ ਅਤੇ ਆਮ ਲੋਕਾਂ ਦਾ ਸਮਾਗਮਾਂ ਉਤੇ ਖਰਚ ਵੀ ਘੱਟ ਹੋਵੇਗਾ।