May 2, 2025

ਕਰੋਨਾ ਨੂੰ ਹਰਾਉਣ ਲਈ ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ ਨਿਰਦੇਸ਼ ਅਤੇ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਯਕੀਨੀ ਹੋਵੇ- ਰਾਮ ਪ੍ਰਕਾਸ਼ ਸਰੋਆ ਐਸ ਐਮ ਓ

0

ਕੀਰਤਪੁਰ ਸਾਹਿਬ / 16 ਅਗਸਤ / ਨਿਊ ਸੁਪਰ ਭਾਰਤ ਨਿਊਜ

ਸੀਨੀਅਰ ਮੈਡੀਕਲ ਅਫਸਰ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਡਾਕਟਰ ਰਾਮ ਪ੍ਰਕਾਸ਼ ਸਰੋਆ ਨੇ ਕਿਹਾ ਹੈ ਕਿ ਕਰੋਨਾ ਨੂੰ ਹਰਾਉਣ ਲਈ ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ ਨਿਰਦੇਸ਼ ਅਤੇ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਜਾਵੇ।

ਉਹਨਾਂ ਦੱਸਿਆ ਕਿ ਸੀ ਐਚ ਓ ਡਾਕਟਰ ਨੇਹਾ ਅਤੇ ਸੀ ਐਚ ਓ ਜਸਪ੍ਰੀਤ ਕੌਰ ਵਲੋਂ ਹੈਲਥ ਵੈਲਨੈਸ ਸੈਂਟਰ ਦਬਖੇੜਾ ਵਿੱਚ ਕੋਵਿਡ ਦੀ ਟੈਸਟਿੰਗ ਲਈ ਸੈਪਲਿੰਗ ਦਾ ਕੰਮ ਮੁਕੰਮਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਵੀ ਕਿਸੇ ਨੂੰ ਬਦਨ ਦਰਦ, ਗਲਾ ਖਰਾਬ, ਜੁਖਾਮ, ਬੁਖਾਰ ਜਾਂ ਹੋਰ ਕੋਈ ਸੰਕੇਤ ਵਿਖਾਈ ਦੇਣ ਤਾਂ ਤੁਰੰਤ ਆਪਣਾ ਕੋਵਿਡ ਟੈਸਟ ਕਰਵਾਓ। ਉਹਨਾਂ ਕਿਹਾ ਕਿ 72 ਘੰਟੇ ਵਿੱਚ ਟੈਸਟ ਕਰਵਾਉਣ ਨਾਲ ਸਥਿਤੀ ਪੂਰੀ ਤਰਾਂ ਕਾਬੂ ਹੇਠ ਰਹਿੰਦੀ ਹੈ। ਉਹਨਾਂ ਕਿਹਾ ਕਿ ਹਲਾਤ ਵਿਗੜਨ ਤੇ ਇਸਨੂੰ ਕਾਬੂ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਡਾ ਸਰੋਆ ਨੇ ਦੱਸਿਆ ਕਿ ਕੋਵਿਡ ਦੀਆਂ ਸਾਵਧਾਨੀਆਂ ਅਪਣਾ ਕੇ ਇਸ ਮਹਾਂਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ।

ਉਹਨਾ ਦੱਸਿਆ ਕਿ ਮਾਹਰਾ ਨੇ ਦੱਸਿਆ ਹੈ ਕਿ ਮਾਸਕ ਪਾਉਣ ਨਾਲ ਕਰੋਨਾ ਤੋਂ ਬਚਾਅ ਦੀਆਂ ਸੰਭਵਨਾਵਾਂ ਬਹੁਤ ਜਿਆਦਾ ਹਨ। ਵਾਰ ਵਾਰ ਹੱਥ ਧੋਣ ਅਤੇ ਸੈਨੇਟਾਈਜ਼ ਦੀ ਵਰਤੋਂ ਕਰਨ ਨਾਲ ਕਰੋਨਾ ਤੋਂ ਬਚਾਅ ਹੋ ਸਕਦਾ ਹੈ। ਉਹਨਾਂ ਕਿਹਾ ਕਿ ਸਮਾਜਿਕ ਵਿੱਥ ਵੀ ਕਰੋਨਾ ਨੂੰ ਹਰਾਉਣ ਵਿੱਚ ਬਹੁਤ ਮਦਦਗਾਰ ਹੈ। ਇਹ ਸੰਕਰਮਣ ਦੇ ਫੈਲਣ ਤੋਂ ਰੋਕਣ ਵਿੱਚ ਬੇਹੱਦ ਕਾਰਗਰ ਸਿੱਧ ਹੋ ਰਹੀ ਹੈ। ਉਹਨਾਂ ਦੱਸਿਆ ਕਿ ਇਸ ਦੋਰ ਵਿੱਚ ਅੱਜ ਸਾਵਧਾਨੀਆਂ ਹੀ ਇਸ ਮਹਾਂਮਾਰੀ ਤੋਂ ਬਚਾਅ ਲਈ ਉੱਤਮ ਮਾਰਗ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਸ਼ਨ ਫਤਿਹ ਤਹਿਤ ਕਰੋਨਾ ਨੂੰ ਹਰਾਉਣ ਦੀ ਮੁਹਿੰਮ ਚਲਾਈ ਹੈ। ਇਹ ਲੋਕਾਂ ਦੀ ਸਾਂਝਦਾਰੀ ਨਾਲ ਹੀ ਸਫਲ ਹੋ ਸਕਦੀ ਹੈ।  

Leave a Reply

Your email address will not be published. Required fields are marked *