ਕੀਰਤਪੁਰ ਸਾਹਿਬ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ: ਰਾਣਾ ਕੇ.ਪੀ ਸਿੰਘ

*ਸਪੀਕਰ ਰਾਣਾ ਕੇ ਪੀ ਸਿੰਘ ਨੇ ਕੀਰਤਪੁਰ ਸਾਹਿਬ ਵਿਖੇ ਬਣਨ ਵਾਲੇ ਸਟੀਲ ਪੁੱਲ ਦਾ ਰੱਖਿਆ ਨੀਂਹ ਪੱਥਰ **ਪੁਲ ਦੇ ਨਿਰਮਾਣ ਦੇ ਖਰਚ ਹੋਣਗੇ 7 ਕਰੋੜ ਰੁਪਏ,ਦਬੂੜ ਵਿਚ ਇੱਕ ਆਈ.ਟੀ.ਆਈ ਬਣਾਉਣ ਦਾ ਐਲਾਨ
ਕੀਰਤਪੁਰ ਸਾਹਿਬ / 14 ਅਗਸਤ / ਨਿਊ ਸੁਪਰ ਭਾਰਤ ਨਿਊਜ
ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਕੀਰਤਪੁਰ ਸਾਹਿਬ ਵਿਖੇ 7 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇੱਕ ਸਟੀਲ ਪੁਲ ਦਾ ਨੀਹ ਪੱਥਰ ਰੱਖਿਆ ਅਤੇ ਕਿਹਾ ਕਿ ਇਸ ਨਾਲ ਇਸ ਇਲਾਕੇ ਦੇ ਲੋਕਾ ਦੀ ਲੰਮਾ ਅਰਸੇ ਤੋ ਲਟਕਦੀ ਮੰਗ ਪੂਰੀ ਹੋ ਰਹੀ ਹੈ। ਇਸ ਮੋਕੇ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਵੀ ਉਨ੍ਹਾਂ ਦੇ ਨਾਲ ਸਨ।
ਇਸ ਮੋਕੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਦਬੂੜ ਵਿਚ ਇੱਕ ਆਈ.ਟੀ.ਆਈ ਦਾ ਨਿਰਮਾਣ ਕਰਵਾਇਆ ਜਾਵੇਗਾ ਤਾ ਜ਼ੋ ਚੰਗਰ ਦੇ ਇਲਾਕੇ ਦੇ ਵਿਦਿਆਰਥੀਆ ਨੂੰ ਤਕਨੀਕੀ ਸਿੱਖਿਆ ਹਾਸਲ ਹੋ ਸਕੇ। ਉਨ੍ਹਾਂ ਕਿਹਾ ਕਿ ਕੀਰਤਪੁਰ ਸਾਹਿਬ ਦੇ ਵਿਕਾਸ ਲਈ ਉਹ ਹਮੇਸਾ ਬਚਨਬੱਧ ਹਨ ਅਤੇ ਇਸ ਇਲਾਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ।
ਇਹ ਪੁੱਲ ਬਿਨ੍ਹਾਂ ਕਿਸੇ ਪਿੱਲਰ ਤੋਂ ਬਣਾਇਆ ਜਾਵੇਗਾ, ਜਿਸ ਦੀ ਲੰਬਾਈ 76.88 ਮੀਟਰ ਅਤੇ ਚੋੜਾਈ 12 ਮੀਟਰ ਹੋਵੇਗੀ। ਇਹ ਪੁੱਲ ਲਗਭਗ 9 ਮਹੀਨਿਆਂ ਵਿਚ ਤਿਆਰ ਕਰਕੇ ਲੋਕ ਅਰਪਣ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੀਰਤਪੁਰ ਸਾਹਿਬ ਦੇ ਵਿਕਾਸ ਦੇ ਲਈ ਵਚਨਬੱਧ ਹਨ।

ਜਿਲ੍ਹੇ ਵਿਚ ਵਿਕਾਸ ਦੇ ਪ੍ਰੋਜੈਕਟਾ ਦਾ ਜ਼ਿਕਰ ਕਰਦੇ ਹੋਏ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀਪੀਠ ਮਾਤਾ ਸ੍ਰੀ ਨੈਣਾ ਦੇਵੀ ਤੋ ਸ੍ਰੀ ਅਨੰਦਪੁਰ ਸਾਹਿਬ ਤੱਕ ਕਰੋੜਾ ਰੁਪਏ ਦੀ ਲਾਗਤ ਨਾਲ ਰੋਪਵੇਅ ਪ੍ਰੋਜੈਕਟ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 150 ਕਰੋੜ ਰੁਪਏ ਦੀ ਲਾਗਤ ਨਾਲ ਨੰਗਲ ਵਿਚ ਇੱਕ ਵੱਡਾ ਪੁੱਲ ਉਸਾਰਿਆ ਜਾ ਰਿਹਾ ਹੈ।65 ਕਰੋੜ ਰੁਪਏ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਚੰਗਰ ਖੇਤਰ ਵਿਚ ਲਿਫਟ ਇਰੀਗੇਸ਼ਨ ਸਕੀਮ ਚੱਲ ਰਹੀ ਹੈ। 45 ਕਰੋੜ ਰੁਪਏ ਨਾਲ ਚਮਕੋਰ ਸਾਹਿਬ ਵਿਚ ਕਈ ਵੱਡੇ ਪ੍ਰੋਜੈਕਟ ਨਿਰਮਾਣ ਅਧੀਨ ਹਨ। 30 ਕਰੋੜ ਰੁਪਏ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਸੁੰਦਰੀਕਰਨ ਦਾ ਕੰਮ ਸੁਰੂ ਹੋ ਗਿਆ ਹੈ। 5 ਕਰੋੜ ਰੁਪਏ ਨਾਲ ਨੰਗਲ ਵਿਚ ਇੱਕ ਪਰਸੂਰਾਮ ਭਵਨ ਅਤੇ ਹੋਰ 5 ਕਰੋੜ ਰੁਪਏ ਨਾਲ ਨੰਗਲ ਵਿਚ ਇੱਕ ਕਮਿਊਨਿਟੀ ਸੈਂਟਰ ਉਸਾਰਿਆ ਜਾ ਰਿਹਾ ਹੈ। ਕੀਰਤਪੁਰ ਸਾਹਿਬ ਵਿਚ 4.5 ਕਰੋੜ ਰੁਪਏ ਨਾਲ ਇੱਕ ਕਮਿਊਨਿਟੀ ਸੈਟਰ ਦੀ ਉਸਾਰੀ ਕਰਵਾਈ ਜਾ ਰਹੀ ਹੈ। 5 ਕਰੋੜ ਦੀ ਲਾਗਤ ਨਾਲ ਤਿਆਰ ਖਰੋਟਾ ਅੰਡਰਪਾਸ ਤਿਆਰ ਕਰਕੇ ਲੋਕ ਅਰਪਣ ਕਰ ਦਿੱਤਾ ਹੈ। ਅੱਜ ਮਹੈਣ ਵਿਚ ਇੱਕ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖ ਦਿੱਤਾ ਹੈ, ਜਿਸ ਉਤੇ ਲਗਭਗ 9 ਕਰੋੜ ਰੁਪਏ ਖਰਚ ਹੋਣਗੇ ਅਤੇ ਕੀਰਤਪੁਰ ਸਾਹਿਬ ਵਿਚ 7 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਸਟੀਲ ਦੇ ਪੁੱਲ ਦਾ ਨੀਂਹ ਪੱਥਰ ਅੱਜ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ 9 ਪਿੰਡਾਂ ਵਿਚ ਕਮਿਊਨਿਟੀ ਸੈਂਟਰ ਉਸਾਰੇ ਜਾ ਰਹੇ ਹਨ। ਦੋ ਲੋਕ ਅਰਪਣ ਕਰ ਦਿੱਤੇ ਹਨ ਅਤੇ ਬਾਕੀ ਤਿੰਨ ਮਹੀਨੇ ਵਿਚ ਕਰ ਦਿੱਤੇ ਜਾਣਗੇ।
ਇਸ ਮੋਕੇ ਐਸ.ਡੀ.ਐਮ ਮੈਡਮ ਕਨੁੂੰ ਗਰਗ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋਂ, ਤਹਿਸੀਲਦਾਰ ਰਾਮ ਕ੍ਰਿਸ਼ਨ,ਥਾਨਾ ਮੁਖੀ ਹਰਕੀਰਤ ਸਿੰਘ, ਮਾਰਕੀਟ ਕਮੇਟੀ ਚੇਅਰਮੈਨ ਹਰਬੰਸ ਲਾਲ ਮਹਿਦਲੀ,ਬਲਵੀਰ ਸਿੰਘ ਭੀਰੀ, ਗੁਰਚਰਨ ਸਿੰਘ ਚੰਨੀ ਠੇਕੇਦਾਰ, ਸਿਕਾਇਤ ਨਿਵਾਰਨ ਕਮੇਟੀ ਮੈਬਰ ਨਾਜਰ ਨਿੰਦੀ, ਰਮਨਜੋਤ ਗੋਨਾ, ਹੇਮਾਯੂ ਟੰਡਨ, ਬਹਾਦੁਰ ਸਿੰਘ ਬਰੂਵਾਲ, ਸਰਤਾਜ ਸਿੰਘ ਰਾਣਾ, ਨੰਬਰਦਾਰ ਦਿਲਬਾਗ ਸਿੰਘ, ਸੋਮਦੱਤ ਜ਼ੋਸ਼ੀ, ਜਗਤਾਰ ਸਿੰਘ ਸੈਣੀ, ਵਿਜੇ ਬਜਾਜ, ਯੁਗਰਾਜ ਸਿੰਘ ਬਿੱਲੂ, ਤੇਜਵੀਰ ਸਿੰਘ ਜਗੀਰਦਾਰ, ਰਜਿੰਦਰ ਸਿੰਘ, ਸਿਮਰਨਜੀਤ ਸਿੰਘ,ਰਮਨਜੋਤ ਸਿੰਘ, ਦਿਨੇਸ ਅੱਤਰੀ, ਸੰਜੀਵ ਕੁਮਾਰ ਲਾਲਾ, ਚੈਨ ਸਿੰਘ ਰਾਣਾ, ਜਰਨੈਲ ਸਿੰਘ, ਮਾਨ ਸਿੰਘ, ਰਾਮ ਸ਼ਰਨ, ਕਿਸੋਰੀ ਲਾਲ, ਸਰਤਾਜ ਸਿਘ ਕਲਿਆਣਪੁਰ, ਜ਼ਸਪਾਲ ਸਿੰਘ ਪਾਲਾ, ਸ਼ਿਵ ਕੁਮਾਰ ਅਤੇ ਪਤਵੰਤੇ ਹਾਜਰ ਸਨ।
