Site icon NewSuperBharat

ਕੀਰਤਪੁਰ ਸਾਹਿਬ ਵਿਖੇ 15 ਤੋਂ 18 ਸਾਲ ਦੇ ਬੱਚਿਆਂ ਦਾ ਕੋਵਿਡ ਟੀਕਾਕਰਨ ਸ਼ੁਰੂ

ਕੀਰਤਪੁਰ ਸਾਹਿਬ 04 ਜਨਵਰੀ (New Super Bharat News)

ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਡਾ. ਦਲਜੀਤ ਕੌਰ  ਦੀ ਅਗਵਾਈ ਹੇਠ ਕੀਰਤਪੁਰ ਸਾਹਿਬ ਵਿਖੇ 15 ਤੋਂ 18 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਦਲਜੀਤ ਕੌਰ ਨੇ ਦੱਸਿਆ ਕਿ ਮਨਿਸਟਰੀ ਆਫ ਹੈਲਥ, ਮਾਨਯੋਗ ਭਾਰਤ ਸਰਕਾਰ ਦੀਆਂ ਸਿਫਾਰਸ਼ਾਂ ਅਨੁਸਾਰ 15 ਤੋਂ 18 ਸਾਲ ਦੇ ਬੱਚਿਆਂ ਲਈ ਕੋ-ਵੈਕਸੀਨ ਲਗਾਈ ਜਾ ਰਹੀ ਹੈ।

ਉਨ੍ਹਾ ਅਪੀਲ ਕੀਤੀ ਕਿ ਇਸ ਉਮਰ ਵਰਗ ਦੇ ਹਰ ਨੋਜਵਾਨਾਂ ਨੂੰ ਇਹ ਵੈਕਸੀਨ ਤੁਰੰਤ ਲਗਵਾਉਣੀ ਚਾਹੀਦੀ ਹੈ। ਕਰੋਨਾ ਦੇ ਬਦਲਦੇ ਰੂਪਾਂ ਨਾਲ ਨਜਿੱਠਣ ਲਈ ਇਹ ਟੀਕਾਕਰਨ ਅਤਿਅੰਤ ਜਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਕੋਵਿਡ ਸਬੰਧੀ ਹਦਾਇਤਾਂ ਦੀ ਪਾਲਣਾ ਕਰਨਾ ਸਾਡਾ ਫਰਜ ਹੈ ਤਾਂ ਜੋ ਸਮਾਜ ਨੂੰ ਇਸ ਨਾ-ਮੁਰਾਦ ਬਿਮਾਰੀ ਤੋਂ ਬਚਾਇਆ ਜਾ ਸਕੇ।

Exit mobile version