ਕੀਰਤਪੁਰ ਸਾਹਿਬ / 12 ਜੁਲਾਈ / ਨਿਊ ਸੁਪਰ ਭਾਰਤ ਨਿਊਜ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਅੱਜ ਫੇਸਬੁੱਕ ਤੇ ਲਾਈਵ ਪ੍ਰੋਗਰਾਮ ਆਸਕ ਕੈਪਟਨ ਤਹਿਤ ਕੀਰਤਪੁਰ ਸਾਹਿਬ ਦੇ ਵਾਸੀ ਬੀਰਅਮ੍ਰਿਤਪਾਲ ਸਿੰਘ ਦੇ ਇੱਕ ਸਵਾਲ ਦਾ ਸਾਰਥਕ ਅਤੇ ਢੁਕਵਾ ਜਵਾਬ ਦਿੱਤਾ। ਜਿਸ ਵਿਚ ਬੀਰਅਮ੍ਰਿਤਪਾਲ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਲਿਫਟ ਇਰੀਗੇਸ਼ਨ ਸਕੀਮ (ਸਿੰਚਾਈ ਅਤੇ ਪੀਣ ਵਾਲੇ ਪਾਣੀ) ਬਾਰੇ ਜਾਣਕਾਰੀ ਮੰਗੀ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮ ਫੇਸਬੁੱਕ ਤੇ ਲਾਈਵ ਹੋ ਕੇ ਜਿਲ੍ਹਾ ਰੂਪਨਗਰ ਦੇ ਨੋਜਵਾਨ ਬੀਰਅਮ੍ਰਿਤਪਾਲ ਸਿੰਘ ਵਲੋਂ ਚੰਗਰ ਇਲਾਕੇ ਵਿਚ ਪੀਣ ਵਾਲੇ ਪਾਣੀ ਅਤੇ ਸਿੰਚਾਈ ਦੇ ਪਾਣੀ ਲਈ ਪੰਜਾਬ ਸਰਕਾਰ ਦੀ ਲਿਫਟ ਇਰੀਗੇਸ਼ਨ ਸਕੀਮ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਚੰਗਰ ਇਲਾਕੇ ਵਿਚ ਲਿਫਟ ਇਰੀਗੇਸ਼ਨ ਦੀਆਂ 7 ਸਕੀਮਾ ਹਨ ਜਿਨ੍ਹਾਂ ਵਿਚੋ 3 ਸਕੀਮਾ ਚਾਲੂ ਹੋ ਗਈਆਂ ਹਨ ਅਤੇ ਕੁਝ ਸਕੀਮਾਂ ਦੀ ਇਜਾਜਤ ਹੋ ਗਈ ਹੈ ਅਤੇ ਕੁਝ ਦੇ ਕਾਗਜ ਪੱਤਰਾਂ ਦੀ ਕਾਰਵਾਈ ਚੱਲ ਰਹੀ ਹੈ। ਮੁੱਖ ਮੰਤਰੀ ਨੇ ਹੋਰ ਦੱਸਿਆ ਕਿ ਇਨ੍ਹਾਂ ਸਕੀਮਾ ਦੇ ਅਡਵਾਈਜਰ ਨੇ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਵਿਚੋ ਦੋ ਸਕੀਮਾ ਚੱਲ ਨਹੀ ਸਕਦੀਆਂ ਅਤੇ ਇੱਕ ਦੀ ਸੁਰੂਆਤ ਹੋ ਗਈ ਹੈ ਦੂਜੀ ਚੱਲਣ ਵਾਲੀ ਹੈ ਅਤੇ ਤੀਜੀ ਵੀ ਜਲਦ ਸੁਰੂ ਹੋਵੇਗੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਚੰਗਰ ਦੇ ਇਲਾਕੇ ਵਿਚ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਦੂਰ ਕਰਨ ਲਈ ਲਿਫਟ ਇਰੀਗੇਸ਼ਨ ਸਕੀਮ ਨੂੰ ਜਲਦੀ ਸੁਰੂ ਕੀਤਾ ਜਾਵੇਗਾ।ਮੁੱਖ ਮੰਤਰੀ ਦੇ ਇਸ ਜਵਾਬ ਤੇ ਤਸੱਲੀ ਪ੍ਰਗਟ ਕਰਦੇ ਹੋਏ ਬੀਰਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਲੋਕਾਂ ਦੇ ਸਵਾਲਾ ਦਾ ਜਵਾਬ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਵਲੋ ਕੀਤੇ ਇਸ ਸ਼ਲਾਘਾਯੋਗ ਉਪਰਾਲੇ ਨਾਲ ਸਰਕਾਰ ਦੇ ਕੰਮ ਵਿਚ ਪਾਰਦਰਸ਼ਿਤਾ ਆਵੇਗੀ।