Site icon NewSuperBharat

ਨਾਬਾਰਡ ਵਲੋਂ ਜ਼ਿਲ੍ਹੇ ’ਚ ਸਵੱਛ ਸਾਖਰਤਾ ਅਭਿਆਨ ਦੀ ਸ਼ੁਰੂਆਤ ***ਮੁਹਿੰਮ ਤਹਿਤ 26 ਜਨਵਰੀ ਤੱਕ ਜ਼ਿਲ੍ਹੇ ’ਚ ਹੋਣਗੇ ਪੰਜ ਪ੍ਰੋਗਰਾਮ : ਬਿੰਦਰਾ ***ਬਲਾਕ ਭੂੰਗਾ ਦੇ ਪਿੰਡ ਫਾਂਬੜਾ ਤੋਂ ਸ਼ੁਰੂ ਹੋਇਆ ਪਹਿਲਾ ਸਵੱਛ ਸਾਖਰਤਾ ਅਭਿਆਨ ਪ੍ਰੋਗਰਾਮ

ਹੁਸ਼ਿਆਰਪੁਰ, 19 ਨਵੰਬਰ / ਨਿਊ ਸੁਪਰ ਭਾਰਤ ਨਿਊਜ਼:


ਨਾਬਾਰਡ ਦੇ ਡੀ.ਡੀ.ਐਮ. ਜਸਮਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ (ਦਿਹਾਤੀ) ਨੇ ਦੂਜੇ ਪੜਾਅ ਵਿੱਚ ਪ੍ਰਵੇਸ਼ ਕਰ ਲਿਆ ਹੈ ਅਤੇ ਹੁਣ ਇਸ ਮਿਸ਼ਨ ਤਹਿਤ ਪ੍ਰਾਪਤ ਸਫ਼ਲਤਾ ਨੂੰ ਬਰਕਰਾਰ ਰੱਖਣਾ ਸਭ ਤੋਂ ਜ਼ਿਆਦਾ ਅਹਿਮ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਨਾਬਾਰਡ ਇਸ ਸਬੰਧ ਵਿੱਚ ਸਾਖਰਤਾ ਅਤੇ ਜਾਗਰੂਕਤਾ ਲਿਆਉਣ ਦਾ ਕੰਮ ਕਰਦਾ ਹੈ। ਉਹ ਜ਼ਿਲ੍ਹੇ ਦੇ ਬਲਾਕ ਭੂੰਗਾ ਦੇ ਪਿੰਡ ਫਾਂਬੜਾ ਵਿੱਚ ਸ਼ਹੀਦ ਭਗਤ ਸਿੰਘ ¬ਕ੍ਰਾਂਤੀਕਾਰੀ ਸੋਸਾਇਟੀ ਵਲੋਂ ਆਯੋਜਿਤ ਜਾਗਰੂਕਤਾ ਪ੍ਰੋਗਰਾਮ ਵਿੱਚ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਲ, ਸਾਫ਼ ਸਫ਼ਾਈ ਅਤੇ ਸਿਹਤ ਆਦਿ ਦੇ ਸਬੰਧ ਵਿੱਚ ਸਾਖਰ ਬਣਾਉਣ ਦੇ ਉਦੇਸ਼ ਨਾਲ ਸਵੱਛ ਸਾਖਰਤਾ ਅਭਿਆਨ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ, ਜਿਸ ਤਹਿਤ 26 ਜਨਵਰੀ 2021 ਤੱਕ ਜ਼ਿਲ੍ਹੇ ਵਿੱਚ ਪੰਜ ਪ੍ਰੋਗਰਾਮ ਕਰਵਾਏ ਜਾਣੇ ਹਨ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਪਿੰਡ ਫਾਂਬੜਾ ਤੋਂ ਸ਼ੁਰੂ ਕੀਤੀ ਗਈ ਹੈ।


ਨਾਬਾਰਡ ਵਲੋਂ ਪਿੰਡ ਫਾਂਬੜਾ ਦੇ ਪੰਚਾਇਤ ਘਰ ਵਿੱਚ ਆਯੋਜਿਤ ਜਾਗਰੂਕਤਾ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਡੀ.ਡੀ.ਐਮ. ਜਸਮਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਸਵੱਛ ਸਾਖਰਤਾ ਦੇ ਮਹੱਤਵ ਨੂੰ ਦੇਖਦੇ ਹੋਏ ਨਾਬਾਰਡ ਪੰਜਾਬ ਖੇਤਰੀ ਦਫ਼ਤਰ ਚੰਡੀਗੜ੍ਹ ਨੇ 2 ਅਕਤੂਬਰ 2020 ਤੋਂ ਸਵੱਛਤਾ ਸਾਖਰਤਾ ਅਭਿਆਨ ਸ਼ੁਰੂ ਕੀਤਾ ਸੀ ਜੋ ਕਿ 26 ਜਨਵਰੀ 2021 ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ ਇਸ ਅਭਿਆਨ ਦਾ ਉਦੇਸ਼ ਲਾਭਪਾਤਰੀਆਂ ਵਿੱਚ ਵਿਹਾਰਕ ਬਦਲਾਅ ਲਿਆ ਕੇ ਉਨ੍ਹਾਂ ਦ ਘਰਾਂ ਵਿੱਚ ਪਖਾਨੇ ਦਾ ਪ੍ਰਯੋਗ ਕਰਨ ਲਈ ਪ੍ਰੇਰਿਤ ਕਰਨਾ ਹੈ। ਪੇਂਡੂ ਜਨਤਾ ਵਿੱਚ ਸਾਫ਼-ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਕੇ ਵਿਹਾਰਕ ਬਦਲਾਵ ਲਿਆਉਣਾ ਅਤੇ ਪਾਣੀ ਦੀ ਸਫ਼ਾਈ ਦੇ ਕੰਮਾਂ ਲਈ ਕਰਜ਼ੇ ਨੂੰ ਬੜਾਵਾ ਦੇਣਾ ਇਸ ਦਾ ਮੁੱਖ ਉਦੇਸ਼ ਹੈ।  


ਡੀ.ਡੀ.ਐਮ. ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਇਸ ਅਭਿਆਨ ਨਾਲ ਪੇਂਡੂ ਖੇਤਰਾਂ ਵਿੱਚ ਕਰਜ਼ੇ ਦੀ ਗਤੀ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਅਭਿਆਨ ਤਹਿਤ ਨਾਬਾਰਡ ਨੇ 800 ਕਰੋੜ ਰੁਪਏ ਨਾਲ ਨਵੀਂ ਪੁਨਰ ਨਿਪਟਾਰਾ ਯੋਜਨਾ ਸ਼ੁਰੂ ਕੀਤੀ ਹੈ, ਜਿਸ ਤਹਿਤ ਬੈਂਕਾਂ, ਐਮ.ਐਫ.ਆਈ., ਐਨ.ਬੀ.ਐਫ.ਸੀ. ਆਦਿ ਕੇਵਲ 4 ਪ੍ਰਤੀਸ਼ਤ ਦੀ ਰਿਆਇਤੀ ਵਿਆਜ਼ ਦਰ ’ਤੇ ਦੁਬਾਰਾ ਕਰਜਾ ਦਿੱਤਾ ਜਾਵੇਗਾ। ਇਸ ਮੌਕੇ ’ਤੇ ਸਵੱਛ ਸਾਖਰਤਾ ਅਭਿਆਨ ਦੇ ਸਬੰਧ ਵਿੱਚ ਪੈਂਫਲਟ ਆਦਿ ਵੀ ਵੰਡਿਆ ਗਿਆ। ਇਸ ਮੌਕੇ ਪ੍ਰਦੀਪ ਸ਼ਾਰਦਾ, ਡਾ. ਜਗਤਾਰ ਸਿੰਘ, ਤਰੁਣ ਰਾਜ ਆਦਿ ਵੀ ਮੌਜੂਦ ਸਨ।

Exit mobile version