Site icon NewSuperBharat

ਖੇਤੀਬਾੜੀ ਵਿਭਾਗ ਨੇ ਕਿਰਾਏ ’ਤੇ ਪ੍ਰਯੋਗ ਕਰਨ ਲਈ ਵੱਖ-ਵੱਖ ਪਰਾਲੀ ਪ੍ਰਬੰਧਨ ਦੀਆਂ ਮਸ਼ੀਨਾਂ ਦੇ ਰੇਟ ਕੀਤੇ ਫਿਕਸ


ਹੁਸ਼ਿਆਰਪੁਰ, 9 ਸਤੰਬਰ / ਨਿਊ ਸੁਪਰ ਭਾਰਤ ਨਿਊਜ਼ :


ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ’ਤੇ ਨਕੇਲ ਕੱਸਣ ਲਈ ਖੇਤੀਬਾੜੀ ਵਿਭਾਗ ਵਲੋਂ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਵੱਖ-ਵੱਖ ਬਲਾਕਾਂ ਵਿੱਚ ਕਸਟਮ ਹਾਇਰਿੰਗ ਸੈਂਟਰ ਕਿਰਾਏ ’ਤੇ ਮਸ਼ੀਨਾਂ  ਦੇਣ ਲਈ ਸਥਾਪਿਤ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਵਿਨੇ ਕੁਮਾਰ ਨੇ ਦੱਸਿਆ ਕਿ ਇਹ ਮਸ਼ੀਨਾਂ ਮੁੱਖ ਤੌਰ ’ਤੇ ਪਰਾਲੀ ਪ੍ਰਬੰਧਨ ਲਈ ਪ੍ਰਯੋਗ ਵਿੱਚ ਲਿਆਂਦੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਇਸ ਮਸ਼ੀਨਰੀ ਦੇ ਪ੍ਰਯੋਗ ਲਈ ਪੰਜਾਬ ਸਰਕਾਰ ਵਲੋਂ ਵੱਖ-ਵੱਖ ਯੰਤਰਾਂ, ਮਸ਼ੀਨਾਂ ਦੇ ਰੇਟ ਪੂਰੇ ਪੰਜਾਬ ਲਈ ਨਿਰਧਾਰਿਤ ਕੀਤੇ ਗਏ ਹਨ।


ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਟਰੈਕਟਰ ਸਹਿਤ ਮਸ਼ੀਨਰੀ ਦੇ ਪ੍ਰਯੋਗ ਲਈ ਪ੍ਰਤੀ ਏਕੜ ਹੈਪੀ ਸੀਡਰ 1300 ਰੁਪਏ, ਪਲਟਾਵਾ ਹੱਲ 2 ਬਾਟਮ 1200 ਰੁਪਏ, ਪਲਟਾਵਾ ਹੱਲ 3 ਬਾਟਮ 1500 ਰੁਪਏ, ਸ਼ਰੱਬ ਮਾਸਟਰ, ਸਟਰਾ ਚੋਪਰ/ਮਲਚਰ 7 ਫੁੱਟ 1200 ਰੁਪਏ, ਸਟਰਾ ਚੋਪਰ ਕਾਮਬੋ ਸਹਿਤ/ਮਲਚਰ 8 ਫੁੱਟ 1500 ਰੁਪਏ, ਰੋਟਰੀ ਸਲੋਸਰ 400 ਰੁਪਏ, ਜੀਰੋ ਟਿਲ ਡਰਿਲ 600 ਰੁਪਏ, ਰੋਟਾਵੇਟਰ 1000 ਰੁਪਏ, ਸੁਪਰ ਸੀਡਰ 1600 ਤੋਂ 2000 ਰੁਪਏ, ਸੁਪਰ ਐਸ.ਐਮ.ਐਸ ਵਾਲੀ ਕੰਬਾਇਨ ਲਈ 300 ਤੋਂ 500 ਰੁਪਏ ਵਾਧੂ ਨਿਰਧਾਰਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਬਿਨ੍ਹਾਂ ਟਰੈਕਟਰ ਤੋਂ ਕੇਵਲ ਮਸ਼ੀਨਰੀ ਕਿਰਾਏ ’ਤੇ ਲੈਣ ਲਈ ਪ੍ਰਤੀ ਘੰਟੇ ਦੇ ਰੇਟ ਹੈਪੀ ਸੀਡਰ 2000 ਰੁਪਏ, ਪਲਟਾਵਾ ਹੱਲ 2 ਬਾਟਮ 2000 ਰੁਪਏ, ਪਲਟਾਵਾ ਹੱਲ 3 ਬਾਟਮ 300 ਰੁਪਏ, ਸ਼ਰੱਬ ਮਾਸਟਰ 100 ਰੁਪਏੇ, ਜੀਰੋ ਟਿਲ ਡਰਿਲ 100, ਰੋਟਾਵੇਟਰ 150 ਰੁਪਏ, ਸੁਪਰ ਸੀਡਰ 400 ਰੁਪਏ ਤੋਂ 500 ਰੁਪਏ ਨਿਰਧਾਰਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਇਹ ਖੇਤੀਬਾੜੀ ਯੰਤਰ ਅਤੇ ਮਸ਼ੀਨਾਂ ਦਿੱਤੀਆਂ ਜਾਣਗੀਆਂ ਜਦਕਿ ਆਪ੍ਰੇਸ਼ਨ ਖਰਚੇ ਲਈ ਜਾ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਇਨ੍ਹਾਂ ਯੰਤਰਾਂ ਦਾ ਵੱਧ ਤੋਂ ਵੱਧ ਪ੍ਰਯੋਗ ਕਰਕੇ ਪਰਾਲੀ ਨੂੰ ਖੇਤਾਂ ਵਿੱਚ ਹੀ ਸੰਭਾਲਣ ਦੀ ਅਪੀਲ ਕੀਤੀ। ਇਸ ਸਬੰਧੀ ਹੋਰ ਜਾਣਕਾਰੀ ਲਈ ਸਹਾਇਕ ਖੇਤੀਬਾੜੀ ਇੰਜੀਨੀਅਰ (ਯੰਤਰ) ਅਤੇ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Exit mobile version