Site icon NewSuperBharat

ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰ ਹੁਣ ਪੂਰੇ ਸਟਾਫ ਸਮੇਤ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦੇਣਗੇ ਸੇਵਾਵਾਂ: ਅਪਨੀਤ ਰਿਆਤ

*ਕੋਵਾ ਐਪ ’ਚ “Sewa Kendra Appointment” ਦੀ ਆਪਸ਼ਨ ਰਾਹੀਂ ਲੋਕ ਆਪਣੀ ਸੇਵਾ ਲਈ ਲੈ ਸਕਣਗੇ ਸਮਾਂ

ਹੁਸ਼ਿਆਰਪੁਰ / 8 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ 9 ਸਤੰਬਰ (ਬੁੱਧਵਾਰ) ਤੋਂ ਜ਼ਿਲ੍ਹੇ ਦੇ ਸਾਰੇ 25 ਸੇਵਾ ਕੇਂਦਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ ਅਤੇ ਸੇਵਾ ਕੇਂਦਰ ਦਾ ਪੂਰਾ ਸਟਾਫ ਇਸ ਸਮੇਂ ਦੌਰਾਨ ਲੋਕਾਂ ਨੂੰ ਸੇਵਾਵਾਂ ਦੇਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 3 ਸਤੰਬਰ ਤੋਂ ਸ਼ਹਿਰੀ ਸੇਵਾ ਕੇਂਦਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਦੋ ਸ਼ਿਫਟਾਂ ਵਿੱਚ ਕੰਮ ਕਰ ਰਹੇ ਸਨ, ਪਰ ਸੇਵਾ ਕੇਂਦਰ ਵਿੱਚ ਘੱਟ ਸਟਾਫ ਦੇ ਚੱਲਦਿਆਂ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ 9 ਸਤੰਬਰ ਤੋਂ ਸੇਵਾ ਕੇਂਦਰਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਹੁਣ ਲੋਕ ਇਸ ਸਮੇਂ ਦੌਰਾਨ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੁਆਰਾ ਬਣਾਈ ਗਈ ਕੋਵਾ ਐਪ ਵਿੱਚ “Sewa Kendra Appointment” ਦੀ ਆਪਸ਼ਨ ਰਾਹੀਂ ਬੁੱਕ ਕਰਵਾ ਕੇ ਵੀ ਸੇਵਾ ਕੇਂਦਰ ਤੋਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ ਅਤੇ ਜੇਕਰ ਨਾਗਰਿਕ ਚਾਹੇ ਤਾਂ ਉਹ ਆਪਣਾ ਦਸਤਾਵੇਜ ਕੋਰੀਅਰ ਰਾਹੀਂ ਵੀ ਬਣਦੀ ਫੀਸ ਅਦਾ ਕਰਕੇ ਘਰ ਬੈਠੇ ਹੀ ਪ੍ਰਾਪਤ ਕਰ ਸਕਦਾ ਹੈ।

Exit mobile version