Site icon NewSuperBharat

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ’ਚ ਲਗਾਏ ਰੋਜ਼ਗਾਰ ਮੇਲੇ ’ਚ 170 ਨੌਜਵਾਨਾਂ ਨੇ ਲਿਆ ਹਿੱਸਾ, 75 ਦੀ ਮੌਕੇ ’ਤੇ ਹੀ ਹੋਈ ਚੋਣ

*ਆਈ.ਟੀ.ਆਈ. ਪਾਸ ਵਿਦਿਆਰਥੀਆਂ ਲਈ 7 ਸਤੰਬਰ ਨੂੰ ਬਿਊਰੋ ਵਿੱਚ ਫਿਰ ਲਗੇਗਾ ਰੋਜ਼ਗਾਰ ਮੇਲਾ

ਹੁਸ਼ਿਆਰਪੁਰ / 5 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ 6ਵੇਂ ਰਾਜ ਪੱਧਰੀ ਰੋਜ਼ਗਾਰ ਮੇਲੇ ਦੀ ਕੜੀ ਵਿੱਚ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿੱਚ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਉਤਪਤੀ ਅਤੇ ਟਰੇਨਿੰਗ ਅਫ਼ਸਰ ਕਰਮ ਚੰਦ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਸਥਾਨਕ ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਨੇ ਸ਼ਿਰਕਤ ਕੀਤੀ ਅਤੇ ਇਸ ਮੇਲੇ ਵਿੱਚ ਕਰੀਬ 170 ਬੇਰੋਜ਼ਗਾਰ ਨੌਜਵਾਨਾਂ ਵਲੋਂ ਇੰਟਰਵਿਊ ਵਿੱਚ ਹਿੱਸਾ ਲਿਆ ਗਿਆ। ਇੰਟਰਵਿਊ ਦੀ ਪ੍ਰਕ੍ਰਿਆ ਦੌਰਾਨ ਰੋਜ਼ਗਾਰ ਮੇਲੇ ਵਿੱਚ ਮੌਜੂਦ ਹੋਏ ਵੱਖ-ਵੱਖ ਕੰਪਨੀਆਂ ਵਲੋਂ 75 ਲੜਕੇ, ਲੜਕੀਆਂ ਦੀ ਮੌਕੇ ’ਤੇ ਹੀ ਚੋਣ ਕਰ ਲਈ ਗਈ ਹੈ।

ਜ਼ਿਲ੍ਹਾ ਰੋਜ਼ਗਾਰ ਉਤਪਤਨੀ ਅਤੇ ਟਰੇਨਿੰਗ ਅਫ਼ਸਰ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਪੰਜਵੀਂ ਪਾਸ ਤੋਂ ਲੈ ਕੇ 10ਵੀਂ, ਬਾਹਰਵੀਂ ਪੱਧਰ ਅਤੇ ਤਕਨੀਕੀ ਤੌਰ ’ਤੇ ਹੈਲਪਰ ਦੀਆਂ ਪੋਸਟਾਂ ਸਨ। ਉਨ੍ਹਾਂ ਕਿਹਾ ਕਿ ਉਦਯੋਗਾਂ ਵਲੋਂ ਦੱਸਿਆ ਕਿ ਉਨ੍ਹਾਂ ਕੋਲ ਤਕਨੀਕੀ ਤੌਰ ’ਤੇ ਨਿਪੁੰਨ ਸੀ.ਐਨ.ਸੀ., ਟਰਨਰ, ਫਿਟਰ, ਵੀ.ਐਮ.ਸੀ., ਓਪਰੇਟਰ, ਇਲੈਕਟ੍ਰੀਕਲ, ਵੈਲਡਰ ਆਦਿ ਅਤੇ ਹੋਰ ਪੋਸਟਾਂ ਲਈ ਨੌਜਵਾਨਾਂ ਦੀ ਮੰਗ ਅਜੇ ਵੀ ਮੌਜੂਦ ਹੈ।

ਕਰਮ ਚੰਦ ਨੇ ਉਦਯੋਗਾਂ ਨੂੰ ਭਰੋਸਾ ਦੁਆਇਆ ਕਿ ਉਨ੍ਹਾਂ ਦੀ ਮੰਗ ਅਨੁਸਾਰ ਦੂਸਰਾ ਰੋਜ਼ਗਾਰ ਮੇਲਾ 7 ਸਤੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿੱਚ ਲਗਾਇਆ ਜਾਵੇਗਾ। ਇਸ ਲਈ ਜ਼ਿਲ੍ਹੇ ਦੇ ਸਾਰੇ ਆਈ.ਟੀ.ਆਈ. ਪਾਸ ਵਿਦਿਆਰਥੀਆਂ ਦੇ ਹਿੱਸਾ ਲੈਣ ਲਈ ਸਮੂਹ ਆਈ.ਟੀ.ਆਈ. ਕਾਲਜਾਂ ਨੂੰ ਪੱਤਰ ਜਾਰੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਰਾਜ ਪੱਧਰੀ ਰੋਜ਼ਗਾਰ ਮੇਲਿਆਂ ਨੂੰ ਕਾਮਯਾਬ ਕਰਨ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਪੂਰੀ ਟੀਮ ਤਨਦੇਹੀ ਨਾਲ ਕੰਮ ਕਰ ਰਹੀ ਹੈ।  

Exit mobile version