Site icon NewSuperBharat

ਹੁਣ ਦਿਵਆਂਗ ਵਿਅਕਤੀ ਵੀ ਲੈ ਸਕਣਗੇ ਅੰਤੋਦਿਆ ਯੋਜਨਾ ਦਾ ਲਾਭ

*ਲਾਭ ਲੈਣ ਲਈ 31 ਅਗਸਤ ਤੱਕ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਦੇ ਦਫ਼ਤਰ ’ਚ ਦੇ ਸਕਦੇ ਹਨ ਅਰਜ਼ੀ

ਹੁਸ਼ਿਆਰਪੁਰ / 28 ਅਗਸਤ / ਨਿਊ ਸੁਪਰ ਭਾਰਤ ਨਿਊਜ

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਰਾਸ਼ਟਰੀ ਫੂਡ ਸੁਰੱਖਿਆ ਐਕਟ ਤਹਿਤ ਅੰਤੋਦਿਆ ਯੋਜਨਾ ਤਹਿਤ ਹੁਣ ਬੀ.ਪੀ.ਐਲ. ਕਾਰਡ ਧਾਰਕਾਂ ਦੇ ਨਾਲ-ਨਾਲ ਦਿਵਆਂਗ ਵਿਅਕਤੀਆਂ ਨੂੰ ਵੀ ਸਸਤਾ ਅਨਾਜ ਮਿਲੇਗਾ। ਇਸ ਲਈ ਕੇਂਦਰ ਸਰਕਾਰ ਨੇ ਸਾਰੇ ਜ਼ਿਲਿ੍ਹਆਂ ਨੂੰ ਹੁਕਮ ਵੀ ਜਾਰੀ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਲਾਭ ਲੈਣ ਲਈ 40 ਫੀਸਦੀ ਅਤੇ ਇਸ ਤੋਂ ਵੱਧ ਦਿਵਆਂਗਤਾ ਵਾਲੇ ਵਿਅਕਤੀ 31 ਅਗਸਤ ਤੱਕ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਦੇ ਦਫ਼ਤਰ ਵਿੱਚ ਅਰਜ਼ੀ ਦੇ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਲਾਭਪਾਤਰੀ ਸਬੰਧਤ ਦਫ਼ਤਰ ਵਿੱਚ ਆਪਣਾ ਦਿਵਆਂਗਤਾ ਸਰਟੀਫਿਕੇਟ ਅਤੇ ਆਧਾਰ ਕਾਰਡ ਨਾਲ ਯੋਜਨਾ ਦਾ ਲਾਭ ਲੈਣ ਲਈ ਅਰਜ਼ੀਆਂ ਦੇ ਸਕਦੇ ਹਨ।  

Exit mobile version