Site icon NewSuperBharat

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਆਨਲਾਈਨ ਲਿੰਕ ਤਿਆਰ ਕਰਕੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਲਈ ਕਰਜਾ ਦਿਵਾਉਣ ਦੀ ਕੀਤੀ ਪਹਿਲ

*ਚਾਹਵਾਨ ਉਮੀਦਵਾਰ ਰੋਜ਼ਗਾਰ ਦਫ਼ਤਰ ਦੀ ਵੈਬਸਾਈਟ ਜਾਂ ਡੀ.ਡੀ.ਈ.ਈ. ਹੁਸ਼ਿਆਰਪੁਰ ਦੇ ਫੇਸਬੁੱਕ ਪੇਜ ’ਤੇ ਸਵੈ ਰੋਜ਼ਗਾਰ ਲਈ ਬਣਾਏ ਗਏ ਲਿੰਕ ’ਤੇ ਕਰ ਸਕਦੇ ਹਨ ਅਪਲਾਈ

ਹੁਸ਼ਿਆਰਪੁਰ / 25 ਅਗਸਤ / ਨਿਊ ਸੁਪਰ ਭਾਰਤ ਨਿਊਜ

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਫੈਲਾਅ ਤੋਂ ਨੌਜਵਾਨਾਂ ਨੂੰ ਸੁਰੱਖਿਅਤ ਰੱਖਦੇ ਹੋਏ ਉਨ੍ਹਾਂ ਨੂੰ ਰੋਜ਼ਗਾਰ  ਲਈ ਕਰਜਾ ਮੁਹੱਈਆ ਕਰਵਾਉਣ ਲਈ ਆਨਲਾਈਨ Çਲੰਕ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਵੈ ਰੋਜ਼ਗਾਰ ਲਈ ਕਰਜਾ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਲੋਂ ਇਹ ਆਨਲਾਈਨ ਲਿੰਕ ਤਿਆਰ ਕੀਤਾ ਗਿਆ ਹੈ ਤਾਂ ਜੋ ਕਰਜਾ ਲੈਣ ਦੇ ਚਾਹਵਾਨ ਨੌਜਵਾਨ ਆਪਣਾ ਪ੍ਰਾਰਥਨਾ ਪੱਤਰ ਘਰ ਬੈਠੇ ਹੀ ਭੇਜ ਸਕਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੋ ਵੀ ਪ੍ਰਾਰਥੀ ਡੇਅਰੀ ਫਾਰਮਿੰਗ, ਬੱਕਰੀ ਪਾਲਣ, ਮੁਰਗੀ ਪਾਲਣ, ਸੂਅਰ ਪਾਲਣ ਅਤੇ ਮੱਛੀ ਪਾਲਣ, ਟਰੇਡਿੰਗ ਜਾਂ ਮੈਨੂਫੈਕਚਰਿੰਗ ਆਦਿ ਕਿਸੇ ਵੀ ਪ੍ਰਕਾਰ ਦਾ ਪ੍ਰਕਾਰ ਦਾ ਆਪਣਾ ਕੰਮ-ਧੰਦਾ ਸ਼ੁਰੂ ਕਰਨਾ ਚਾਹੁੰਦਾ ਹੈ ਉਹ ਰੋਜ਼ਗਾਰ ਦਫ਼ਤਰ ਦੀ ਵੈਬਸਾਈਟ ਜਾਂ ਡੀ.ਬੀ.ਆਈ.ਆਈ ਹੁਸ਼ਿਆਰਪੁਰ ਦੇ ਫੇਸਬੁੱਕ ਪੇਜ ’ਤੇ ਜਾਂ ਕੇ ਸਵੈ ਰੋਜ਼ਗਾਰ ਲਈ ਬਣਾਏ ਗਏ ਲਿੰਕ ’ਤੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਪ੍ਰਾਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਕੰਮ ਜਾਂ ਯੋਜਨਾ ਵਿੰਚ ਕਰਜਾ ਪ੍ਰਾਪਤ ਕਰਨਾ ਹੈ ਉਸਦਾ ਨਾਮ ਸਪੱਸ਼ਟ ਲਿਖਿਆ ਜਾਵੇ ਤਾਂ ਜੋ ਉਮੀਦਵਾਰ ਦਾ ਮੁਲਾਂਕਣ ਕਰਕੇ ਸਬੰਧਤ ਵਿਭਾਗ ਕੋਲ ਭੇਜਿਆ ਜਾ ਸਕੇ ਅਤੇ ਉਸ ਵਿਭਾਗ ਵਲੋਂ ਅਰਜੀ ’ਤੇ। ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।

Exit mobile version