ਹੁਸ਼ਿਆਰਪੁਰ / 9 ਜੂਨ / ਨਿਊ ਸੁਪਰ ਭਾਰਤ ਨਿਊਜ
ਜ਼ਿਲਾ ਉਪ ਅਰਥ ਅਤੇ ਅੰਕੜਾ ਸਲਾਹਕਾਰ ਸ੍ਰੀ ਰਵਿੰਦਰ ਪਾਲ ਦੱਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨੈਸ਼ਨਲ ਸੈਂਪਲ ਸਰਵੇ ਦੇ 78ਵੇਂ ਦੌਰ ਦਾ ਸਰਵੇਖਣ ਡੋਮੈਸਟਿਕ ਟੂਰਿਜ਼ਮ ਐਕਸਪੈਂਡੀਚਰ ਅਤੇ ਮਲਟੀਪਲਾਈ ਇੰਡੀਕੇਟਰ ਸਰਵੇ ਵਿਸ਼ੇ ‘ਤੇ ਜ਼ਿਲਾ ਅੰਕੜਾ ਦਫ਼ਤਰ ਹੁਸ਼ਿਆਰਪੁਰ ਵਲੋਂ 15 ਜੂਨ ਤੋਂ ਜ਼ਿਲਾ ਦੇ ਕੁਝ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਸ਼ੁਰੂ ਹੋ ਰਿਹਾ ਹੈ।
ਉਨਾਂ ਦੱਸਿਆ ਕਿ ਜ਼ਿਲਾ ਦੇ ਇਨਾਂ ਖੇਤਰਾਂ ਵਿੱਚ ਮੁਕੇਰੀਆਂ ਬਲਾਕ ਦਾ ਪਿੰਡ ਛਨੀਆਂ ਰਾਏ ਲੱਧੇ ਖਾਨ, ਦਸੂਹਾ ਦਾ ਪਿੰਡ ਡੱਫਰ ਪਿੰਡੀਖੈਟ, ਲੁਧਿਆਣੀ, ਟਾਕੀਪੁਰ, ਹੀਰਾਪੁਰ, ਬੱਲਾਂ ਅਤੇ ਮੁੰਢੀਆ, ਗੜ•ਸ਼ੰਕਰ ਦਾ ਪਿੰਡ ਠੰਡਲ, ਹੁਸ਼ਿਆਰਪੁਰ-2 ਦਾ ਪਿੰਡ ਮੋਨਾਖੁਰਦ, ਮੁਕੇਰੀਆਂ ਦਾ ਪਿੰਡ ਸਰਿਆਣਾ, ਹੁਸ਼ਿਆਰਪੁਰ ਸ਼ਹਿਰ ਦਾ ਬਲਾਕ ਨੰਬਰ 6 ਅਤੇ 25 ਅਤੇ ਮਾਹਿਲਪੁਰ ਸ਼ਹਿਰ ਦਾ ਬਲਾਕ ਨੰਬਰ 10 ਸ਼ਾਮਲ ਹੈ। ਉਨਾਂ ਦੱਸਿਆ ਕਿ ਇਸ ਸਰਵੇਖਣ ਵਿੱਚ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ, ਸਿੱਖਿਆ, ਜੀਵਨ ਪੱਧਰ, ਖਰਚ, ਘਰਾਂ ਦਾ ਇਨਫਰਾਸਟਰੱਕਚਰ ਢਾਂਚਾ ਅਤੇ ਡੋਮੈਸਟਿਕ ਟੂਰਿਜ਼ਮ ਐਕਸਪੈਂਡੀਚਰ ਆਦਿ ਦੀ ਵਿਸਥਾਰ ਨਾਲ ਜਾਣਕਾਰੀ ਇਕੱਠੀ ਕੀਤੀ ਜਾਵੇਗੀ।