May 11, 2025

5 ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 214

0

ਹੁਸ਼ਿਆਰਪੁਰ / 15 ਜੁਲਾਈ / ਨਿਊ ਸੁਪਰ ਭਾਰਤ ਨਿਊਜ

ਐਕਰਰੀਡ ——–ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ 588 ਨਵੇ ਸੈਪਲ ਲੈਣ ਨਾਲ ਅਤੇ 551 ਸੈਪਲਾਂ ਦੀ ਰਿਪੋਟ ਆਉਣ ਤੇ 5 ਵਿਅਕਤੀ ਦੀ ਰਿਪੋਟ ਪਾਜੇਟਿਵ ਆਉਣ ਨਾਲ ਜਿਲੇ ਵਿੱਚ ਪਾਜੇਟਿਵ ਕੇਸਾ ਦੀ ਗਿਣਤੀ 214 ਹੋ ਗਈ ਹੈ। ਜਿਲੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 19085 ਹੋ ਗਈ ਹੈ ਅਤੇ ਲੈਬ ਤੇ ਪ੍ਰਾਪਤ ਰਿਪੋਟਾਂ ਅਨੁਸਾਰ 17702 ਸੈਪਲ ਨੈਗਟਿਵ ਅਤੇ 1160 ਸੈਪਲਾਂ ਦੀ ਰਿਪੋਟ ਦਾ ਇਨੰਤਜਾਰ ਹੈ, ਪਾਜੇਟਿਵ ਕੇਸਾ ਦੀ ਗਿਣਤੀ 214 ਹੋ ਗਈ, ਤੇ 30 ਸੈਪਲ ਇੰਨਵੈਲਡ ਹਨ 183 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ ਤੇ 24 ਮਰੀਜ ਐਕਟਿਵ ਹਨ । 

ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਜਿਲੇ ਨਾਲ ਸਬੰਧਿਤ ਸੀਹਮਾਂ ਪਿੰਡ ਦੀ ਔਰਤ 31 ਸਾਲਾ, ਇਕ ਵਿਆਕਤੀ ਪੀ. ਐਚ. ਸੀ. ਹਾਜੀਪੁਰ ਦੇ ਅਧੀਨ ਪਿੰਡ ਦਾ ਵਿਆਕਤੀ 32 ਸਾਲਾ ਵਿਦੇਸ਼ ਤੋ ਆਇਆ ਹੈ । ਦੋ ਪੁਲਿਸ ਮੁਲਾਜਮ ਤੇ  ਇਕ ਵਿਆਕਤੀ ਪੀ. ਐਚ. ਸੀ. ਚੱਕੋਵਾਲ ਦਾ ਪਾਜੇਟਿਵ ਆਇਆ ਹੈ। ਸਿਹਤ ਸਲਾਹ ਸੰਬਧੀ ਜਾਰੀ ਕਰਦੇ ਸਮੇ ਸਮੇ ਸਿਰ ਦਿੱਤੀਆ ਹਦਾਇਤਾ ਜਿਵੇ ਮਾਸਿਕ ਪਾਉਣ ਸਮਾਜਿਕ ਦੂਰੀ ਦੀ ਪਾਲਣਾ ਕਰਨਾ ਹੱਥਾ ਦੀ ਸਫਾਈ ਰੱਖਣੀ ਬਾਰੇ ਕਿਹਾ।

Leave a Reply

Your email address will not be published. Required fields are marked *