ਹੁਸ਼ਿਆਰਪੁਰ / 14 ਜੁਲਾਈ / ਨਿਊ ਸੁਪਰ ਭਾਰਤ ਨਿਊਜ
ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ 593 ਨਵੇ ਸੈਪਲ ਲੈਣ ਨਾਲ ਅਤੇ 143 ਸੈਪਲਾਂ ਦੀ ਰਿਪੋਟ ਆਉਣ ਤੇ 3 ਵਿਅਕਤੀ ਦੀ ਰਿਪੋਟ ਪਾਜਟਿਵ ਆਉਣ ਨਾਲ ਜਿਲੇ ਵਿੱਚ ਪਾਜੇਟਿਵ ਕੇਸਾ ਦੀ ਗਿਣਤੀ 210 ਹੋ ਗਈ ਹੈ। ਜਿਲੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 18497 ਹੋ ਗਈ ਹੈ ਅਤੇ ਲੈਬ ਤੇ ਪ੍ਰਾਪਤ ਰਿਪੋਟਾਂ ਅਨੁਸਾਰ 17142 ਸੈਪਲ ਨੈਗਟਿਵ ਅਤੇ 1100 ਸੈਪਲਾਂ ਦੀ ਰਿਪੋਟ ਦਾ ਇਨੰਤਜਾਰ ਹੈ, ਪਾਜੇਟਿਵ ਕੇਸਾ ਦੀ ਗਿਣਤੀ 210 ਹੋ ਗਈ, ਤੇ 30 ਸੈਪਲ ਇੰਨਵੈਲਡ ਹਨ।
ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਜਿਲੇ ਨਾਲ ਸਬੰਧਿਤ ਜਲੰਧਰ ਵਿਖੇ ਨਿਆਇਕ ਅਧਿਕਾਰੀ (ਸਿਵਲ ਜੱਜ) ਹਰਮੀਤ ਕੋਰ ਜੋ ਕਿ ਜਲੰਧਰ ਵਿਖੇ ਤਾਇਨਾਤ ਹਨ ਉਹਨਾ ਦਾ ਟਰੂਨਿਟ ਮਸ਼ੀਨ ਤੇ ਸਿਵਲ ਹਸਪਤਾਲ ਵਿਖੇ ਸੈਪਲ ਲਿਆ ਸੀ ਜੋ ਕਿ ਪਾਜੇਟਿਵ ਆਇਆ ਹੈ ਜੋ ਕਮਾਲ ਪੁਰ ਹੁਸ਼ਿਆਰਪੁਰ ਦੀ ਵਾਸੀ ਹੈ। ਦਸੂਹਾਂ ਸਬ ਡਿਵੀਜਨ ਪਿੰਡ ਬੰਗਾਲੀ ਪੁਰ ਦਾ ਵਿਆਕਤੀ ਦੀ ਉਮਰ 48 ਅਤੇ ਦੂਸਰਾਂ ਹੁਸ਼ਿਆਰਪੁਰ ਪਿੰਡ ਡਡਿਆਣਾ ਖੁਰਦ ਨਾਲ ਸਬੰਧਿਤ 47 ਸਾਲਾ ਵਿਆਕਤੀ ਪਹਿਲਾ ਤੋ ਪਾਜੇਟਿਵ ਮਰੀਜ ਦੇ ਸਪੰਰਕ ਵਿੱਚ ਆਉਣ ਕਰਕੇ ਪਾਜੇਟਿਵ ਪਾਏ ਗਏ ਹਨ। ਸਿਹਤ ਸਲਾਹ ਸੰਬਧੀ ਜਾਰੀ ਕਰਦੇ ਸਮੇ ਸਮੇ ਸਿਰ ਦਿੱਤੀਆ ਹਦਾਇਤਾ ਜਿਵੇ ਮਾਸਿਕ ਪਾਉਣ ਸਮਾਜਿਕ ਦੂਰੀ ਦੀ ਪਾਲਣਾ ਕਰਨਾ ਹੱਥਾ ਦੀ ਸਫਾਈ ਰੱਖਣੀ ਬਾਰੇ ਕਿਹਾ।