Site icon NewSuperBharat

ਕਰਫਿਊ ਦੀ ਸਖਤੀ ਨਾਲ-ਨਾਲ ਸਮਾਜਿਕ ਸਾਂਝ ਕਾਇਮ ਕਰਨ ‘ਚ ਪ੍ਰਸ਼ਾਸ਼ਨ ਨੇ ਨਿਭਾਈ ਬੇਹਤਰੀਨ ਭੂਮਿਕਾ

*ਬੀਮਾਰ ਹੋਣ ‘ਤੇ ਪਿੰਡ ਹਰਦੋਖਾਨਪੁਰ ਦੇ ਵਿਅਕਤੀ ਨੇ ਸਵੈ ਇੱਛਾ ਨਾਲ ਕਰਵਾਇਆ ਕੋਰੋਨਾ ਟੈਸਟ, ਸੈਂਪਲ ਨੈਗੇਟਿਵ ਆਉਣ ‘ਤੇ ਘਰ ਵਾਪਸ ਆਇਆ **ਡਿਪਟੀ ਕਮਿਸ਼ਨਰ ਨੇ ਜਾਗਰੂਕ ਵਿਅਕਤੀ ਦੇ ਯਤਨ ਦੀ ਕੀਤੀ ਸ਼ਲਾਘਾ **ਐਸ.ਡੀ.ਐਮ. ਨੇ ਹਰਦੋਖਾਨਪੁਰ ਜਾ ਕੇ ਲੋਕਾਂ ਨੂੰ ਇਕ-ਦੂਸਰੇ ਦਾ ਸਾਥ ਦੇਣ ਦਾ ਦਿੱਤਾ ਸੰਦੇਸ਼

ਹੁਸ਼ਿਆਰਪੁਰ / 11 ਅਪ੍ਰੈਲ / ਏਨ ਏਸ ਬੀ ਨਿਉਜ

ਜ਼ਿਲਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਵਲੋਂ ਜਿਥੇ ਸਖਤੀ ਨਾਲ ਕਰਫਿਊ ਲਾਗੂ ਕੀਤਾ ਜਾ ਰਿਹਾ ਹੈ, ਉਥੇ ਸਮਾਜਿਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਹ ਸਮਾਜਿਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਮਿਸਾਲ ਉਦੋਂ ਸਾਹਮਣੇ ਆਈ ਜਦ ਪਿੰਡ ਹਰਦੋਖਾਨਪੁਰ ਦੇ ਇਕ ਵਿਅਕਤੀ ਨੇ ਹੈਲਪਲਾਈਨ ਨੰਬਰ 104 ‘ਤੇ ਫੋਨ ਕਰਕੇ ਕੋਰੋਨਾ ਦੇ ਲੱਛਣ ਮਹਿਸੂਸ ਕਰਨ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵਲੋਂ ਇਸ ਵਿਅਕਤੀ ਨੂੰ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਅਤੇ ਸੈਂਪਲ ਨੈਗੇਟਿਵ ਆਉਣ ‘ਤੇ ਪਿੰਡ ਵਾਪਸ ਛੱਡਿਆ ਗਿਆ। ਉਕਤ ਵਿਅਕਤੀ ਨਾਲ ਪਿੰਡ ਵਿੱਚ ਕਿਸੇ ਤਰਾਂ ਦਾ ਭੇਦ-ਭਾਵ ਨਾ ਹੋਵੇ, ਇਸ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਖੁਦ ਇਸ ਜਾਗਰੂਕ ਵਿਅਕਤੀ ਦੀ ਸ਼ਲਾਘਾ ਕੀਤੀ ਅਤੇ ਉਨ•ਾਂ ਦੇ ਨਿਰਦੇਸ਼ਾਂ ‘ਤੇ ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਅਮਿਤ ਮਹਾਜਨ ਵੀ ਪਿੰਡ ਪਹੁੰਚੇ। ਉਨਾਂ ਹਰਦੋਖਾਨਪੁਰ ਦੇ ਇਸ ਵਿਅਕਤੀ ਨੂੰ ਨਾਲ ਲੈ ਕੇ ਪਿੰਡ ਵਾਸੀਆਂ ਨੂੰ ਇਕ ਸੰਦੇਸ਼ ਦਿੱਤਾ ਕਿ ਮੌਜੂਦਾ ਹਾਲਾਤ ਵਿੱਚ ਡਿਸਟੈਂਸ ਮੇਨਟੇਨ ਕਰਦੇ ਹੋਏ ਇਕ ਦੂਸਰੇ ਦਾ ਸਾਥ ਬਹੁਤ ਜ਼ਰੂਰੀ ਹੈ।

ਐਸ.ਡੀ.ਐਮ. ਨੇ ਕਿਹਾ ਕਿ ਇਸ ਵਿਅਕਤੀ ਨੇ ਇਕ ਬੇਹਤਰੀਨ ਪਹਿਲ ਕਰਦਿਆਂ ਸਵੈ-ਇੱਛਾ ਨਾਲ ਸਿਹਤ ਵਿਭਾਗ ਨੂੰ ਜਾਣੂ ਕਰਵਾਇਆ ਕਿ ਉਸ ਨੂੰ ਕੋਰੋਨਾ ਵਾਇਰਸ ਦੇ ਲੱਛਣ ਮਹਿਸੂਸ ਹੋ ਰਹੇ ਹਨ। ਉਨਾਂ ਕਿਹਾ ਕਿ ਭਾਵੇਂ ਇਸ ਵਿਅਕਤੀ ਦਾ ਸੈਂਪਲ ਨੈਗੇਟਿਵ ਆਇਆ ਹੈ ਅਤੇ ਇਸ ਵਿੱਚ ਕੋਰੋਨਾ ਦਾ ਕੋਈ ਵੀ ਲੱਛਣ ਨਹੀਂ ਹੈ, ਫਿਰ ਵੀ ਇਸ ਵਿਅਕਤੀ ਵਲੋਂ ਕੀਤੀ ਗਈ ਇਹ ਪਹਿਲਕਦਮੀ ਸ਼ਲਾਘਾਯੋਗ ਹੈ। ਉਨਾਂ ਕਿਹਾ ਕਿ ਉਕਤ ਵਿਅਕਤੀ ਦੇ ਪਿੰਡ ਇਸ ਲਈ ਗਏ, ਤਾਂ ਜੋ ਲੋਕਾਂ ਵਿੱਚ ਇਸ ਪ੍ਰਤੀ ਕੋਈ ਭੇਦਭਾਵ ਦੀ ਭਾਵਨਾ ਨਾ ਹੋਵੇ, ਕਿਉਂਕਿ ਉਹ ਪੂਰੀ ਤਰਾਂ ਸਿਹਤਮੰਦ ਹੈ। ਉਨਾਂ ਕਿਹਾ ਕਿ ਸਮਾਜਿਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਇਕ ਸੰਦੇਸ਼ ਪਹੁੰਚਾਊਣ ਲਈ ਉਨਾਂ ਦੀ ਇੱਛਾ ਸੀ ਕਿ ਇਸ ਵਿਅਕਤੀ ਨੂੰ ਗਲੇ ਲਗਾਇਆ ਜਾਵੇ, ਪਰੰਤੂ ਸਮਾਜਿਕ ਦੂਰੀ ਬਰਕਰਾਰ ਰੱਖਣ ਦੇ ਨਿਰਦੇਸ਼ ਦੀ ਪਾਲਣਾ ਕਰਦੇ ਹੋਏ, ਉਹ ਇਸ ਤਰਾਂ ਨਹੀਂ ਕਰ ਸਕਦੇ। ਉਨਾਂ ਅਪੀਲ ਕਰਦਿਆਂ ਕਿਹਾ ਕਿ ਜਾਗਰੂਕਤਾ ਤੇ ਸਾਵਧਾਨੀ ਅਪਣਾ ਕੇ ਹੀ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਰੋਨਾ ਦੇ ਲੱਛਣ ਮਹਿਸੂਸ ਹੁੰਦੇ ਹਨ, ਤਾਂ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕਰਨ। ਉਨਾਂ ਪਿੰਡ ਵਾਸੀਆਂ ਨੂੰ ਇਹ ਵੀ ਕਿਹਾ ਕਿ ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀ ਠੀਕ ਵੀ ਹੋ ਰਹੇ ਹਨ, ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ।

Exit mobile version