29 ਸਤੰਬਰ ਤੇ 30 ਸਤੰਬਰ 2020 ਨੂੰ ਲਗਾਏ ਜਾਣਗੇ ਬਲਾਕ ਪੱਧਰ ਤੇ ਰੋਜ਼ਗਾਰ ਮੇਲੇ- ਸਹੋਤਾ
*ਪ੍ਰਾਰਥੀ ਪੰਜਾਬ ਸਰਕਾਰ ਦੁਆਰਾ ਬਣਾਏ ਗਏ ਪੀ.ਜੀ.ਆਰ.ਕੇ.ਐਮ. (ਸ਼ਭਞਾਂਂਝ) ਪੋਰਟਲ ਤੇ ਆਪਣਾ ਨਾਮ ਰਜਿਸਟਰਡ ਕਰਨ
ਫਰੀਦਕੋਟ / 16 ਜੁਲਾਈ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਵਲੋਂ ਚਲ ਰਹੇ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਸ੍ਰੀ ਰਾਹੁਲ ਤਿਵਾੜੀ ਸਕੱਤਰ, ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ, ਵਿਭਾਗ, ਪੰਜਾਬ ਚੰਡੀਗੜ ਵੱਲੋਂ ਵਧੀਕ ਡਿਪਟੀ ਕਮਿਸ਼ਨਰ(ਵਿ)-ਕਮ-ਸੀ.ਈ.ਓ. , ਡੀ.ਬੀ.ਈ.ਈ ਫਰੀਦਕੋਟ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਨਾਲ ਅੱਜ ਰੋਜ਼ਗਾਰ ਮੇਲਿਆਂ ਸਬੰਧੀ ਵੀਡੀਓ ਕਾਨਫਰੰਸ ਕੀਤੀ ਗਈ।ਵੀਡੀਓ ਕਾਨਫਰੰਸ ਦੌਰਾਨ ਸਕੱਤਰ, ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ, ਪੰਜਾਬ ਵੱਲੋਂ ਦੱਸਿਆ ਗਿਆ ਕਿ ਮਿਤੀ 24/09/2020 ਤੋਂ 30/09/2020 ਤੱਕ ਪੂਰੇ ਸੂਬੇ ਵਿੱਚ ਬਲਾਕ ਪੱਧਰ ਤੇ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ।
ਵਧੀਕ ਡਿਪਟੀ ਕਮਿਸ਼ਨਰ(ਵਿ)-ਕਮ-ਸੀ.ਈ.ਓ., ਡੀ.ਬੀ.ਈ.ਈ ਫਰੀਦਕੋਟ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਨੇਂ ਕਿਹਾ ਕਿ ਵੱਧ ਤੋਂ ਵੱਧ ਬੇਰੋਜ਼ਗਾਰ ਪ੍ਰਾਰਥੀ ਇਸ ਰੋਜ਼ਗਾਰ ਮੇਲੇ ਵਿੱਚ ਭਾਗ ਲੈਣ ਲਈ ਪੰਜਾਬ ਸਰਕਾਰ ਦੁਆਰਾ ਬਣਾਏ ਗਏ ਪੀ.ਜੀ.ਆਰ.ਕੇ.ਐਮ (ਸ਼ਭਞਾਂਂਝ) ਪੋਰਟਲ ਤੇ ਆਪਣਾਂ ਨਾਮ ਰਜ਼ਿਸਟਰ ਕਰਵਾਉਣ। ਜੋ ਵੀ ਪ੍ਰਾਰਥੀ ਇਸ ਸਬੰਧੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈਣਾ ਚਾਹੁੰਦੇ ਹਨ ਤਾਂ ਉਹ ਡੀ.ਬੀ.ਈ.ਈ. ਫਰੀਦਕੋਟ ਹੈਲਪ ਲਾਈਨ ਨੰਬਰ 9988350193 ਅਤੇ ਈਮੇਲ ਦਲਕਕਦੀਕ; ਬ; ਜਅਕ“ਪਠਜ;। ਫਰਠ ਤੇ ਕੰਮ ਵਾਲੇ ਦਿਨ ਦਫ਼ਤਰੀ ਸਮੇਂ ਵਿੱਚ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਸੰਪਰਕ ਕਰ ਸਕਦੇ ਹਨ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਨੇ ਰੋਜ਼ਗਾਰ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਇਨਾਂ ਰੋਜ਼ਗਾਰ ਮੇਲਿਆਂ ਵਿੱਚ ਭਾਗ ਲੈਣ ਲਈ ਵੱਧ ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਤੇ ਉਨਾਂ ਦਾ ਨਾਮ ਪੋਰਟਲ ਤੇ ਰਜਿਸਟਰਡ ਕਰਨ।