ਫਰੀਦਕੋਟ / 12 ਜੁਲਾਈ / ਨਿਊ ਸੁਪਰ ਭਾਰਤ ਨਿਊਜ
ਸਰਕਾਰੀ ਬਹੁਤਕਨੀਕੀ ਕਾਲਜ, ਕੋਟਕਪੂਰਾ ਵੱਲੋਂ ਵਾਤਾਵਰਨ ਤੇ ਹਵਾ ਨੂੰ ਸਾਫ ਸੁਥਰਾ ਬਣਾਉਣ ਲਈ ਕਾਲਜ ਵਿੱਚ ਫਲਦਾਰ ਅਤੇ ਛਾਂਦਾਰ 300 ਬੂਟੇ ਲਗਾਏ ਗਏ।ਇਹ ਜਾਣਕਾਰੀ ਕਾਲਜ ਮੁਖੀ ਸ੍ਰੀ ਸੁਖਵਿੰਦਰ ਰਾਣਾ ਨੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਬੂਟੇ ਵਣ ਵਿਭਾਗ, ਫਰੀਦਕੋਟ ਤੋਂ ਪ੍ਰਾਪਤ ਕੀਤੇ ਗਏ ਸਨ।ਉਹਨਾਂ ਦੱਸਿਆ ਕਿ ਰੁੱਖ ਲਗਾਉਣਾ ਸਮੇਂ ਦੀ ਲੋੜ ਹੈ, ਵਰਤਮਾਨ ਸਮੇਂ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਦੀ ਰੋਕਥਾਮ ਲਈ ਅਤੇ ਇਸ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਜ਼ਿਆਦਾ ਰੁੱਖ ਲਗਾ ਕੇ ਹੀ ਬਚਿਆ ਜਾ ਸਕਦਾ ਹੈ। ਇਸ ਮੌਕੇ ਸ੍ਰੀ ਰਾਕੇਸ਼ ਕੁਮਾਰ ਇੰਚਾਰਜ ਅਪਲਾਇਡ ਸਾਇੰਸਜ਼ ਵਿਭਾਗ,ਸ੍ਰੀ ਮਨਮੋਹਨ ਕ੍ਰਿਸ਼ਨ ਦਾਖਲਾ ਇੰਚਾਰਜ, ਮਿਸ ਪੁਨੀਤ ਮਿੱਤਲ ਇੰਚਾਰਜ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਰਾਜ ਸਿੰਘ ਦਫਤਰ ਸੁਪਰਡੈਂਟ ਅਤੇ ਸਮੂਹ ਸਟਾਫ ਨੇ ਕਾਲਜ ਮੁਖੀ ਦੀ ਅਗਵਾਈ ਹੇਠ ਇਹ ਨਿਸ਼ਚੇ ਕੀਤਾ ਕਿ ਉਹ ਇਹਨਾਂ ਬੂਟਿਆਂ ਦਾ ਧਿਆਨ ਰੱਖਣਗੇ ਅਤੇ ਆਪਣੇ ਆਸ-ਪਾਸ ਵੱਧ ਤੋਂ ਵੱਧ ਬੂਟੇ ਲਗਾਉਣਗੇ।