Site icon NewSuperBharat

ਫ਼ਰੀਦਕੋਟ ਨੂੰ ਚਾਵਲ ਦੇ ਨਿਰਯਾਤ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ – ਵਿਮਲ ਸੇਤੀਆ ***ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਚਾਵਲ ਨਿਰਯਾਤਕਾਰਾਂ ਨਾਲ ਮੀਟਿੰਗ

ਫ਼ਰੀਦਕੋਟ, 19 ਨਵੰਬਰ ( ਨਿਊ ਸੁਪਰ ਭਾਰਤ ਨਿਊਜ਼ )

ਜ਼ਿਲ•ੇ ਨੂੰ ਚਾਵਲ ਨਿਰਯਾਤ ਦੀ ਹੱਬ ਵਜੋਂ ਵਿਕਸਤ ਕਰਨ ਲਈ ਚੇਅਰਮੈਨ ਜ਼ਿਲ•ਾ ਪੱਧਰੀ ਨਿਰਯਾਤ ਉੱਨਤੀ ਕਮੇਟੀ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਦੀ ਪ੍ਰਧਾਨਗੀ ਹੇਠ ਜ਼ਿਲ•ੇ ਦੇ ਚਾਵਲ ਨਿਰਯਾਤਕਾਂ ਨਾਲ ਮੀਟਿੰਗ ਹੋਈ। ਇਸ ਮੌਕੇ ਲੁਧਿਆਣਾ ਤੋਂ ਕੇਂਦਰ ਸਰਕਾਰ ਦੇ ਡਿਪਟੀ ਡਾਇਰੈਕਟਰ ਜਨਰਲ ਆਫ਼ ਫੌਰਨ ਟਰੇਡ ਸ੍ਰੀ ਨਵਤੇਜ਼ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।


  ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹਰੇਕ ਜ਼ਿਲ•ੇ ਵਿਚ ਉਥੋਂ ਦੀ ਪੈਦਾਵਰ/ ਬਣਾਈਆਂ ਵਸਤੂਆਂ ਦੇ ਨਿਰਯਾਤ ਨੂੰ ਹੋਰ ਪ੍ਰਫੁਲਤ ਕਰਨ , ਮੁਸ਼ਕਿਲਾਂ ਦੇ ਨਿਪਟਾਰੇ ਲਈ ਨਵੀਂ ਪਹਿਲਕਦਮੀ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਜ਼ਿਲ•ੇ ਵਿਚ ਖੇਤੀਬਾੜੀ ਆਧਾਰਿਤ ਚਾਵਲ ਜਿਆਦਾ ਹੋਣ ਕਾਰਣ ਇਸ ਜ਼ਿਲ•ੇ ਦਾ ਐਕਸਪੋਰਟ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਹੈ ਤਾਂਕਿ ਫ਼ਰੀਦਕੋਟ ਦੇ ਚਾਵਲ  ਨਿਰਯਾਤ ਨੂੰ ਹੋਰ ਅੱਗੇ ਵਧਾਇਆ ਜਾ ਸਕੇ। ਉਨ•ਾਂ ਦੱਸਿਆ ਕਿ ਐਕਸ਼ਨ ਪਲਾਨ ਤਹਿਤ ਨਿਰਯਾਤਕਾਰਾਂ ਨੂੰ ਹੋਰ ਸਹੂਲਤਾਂ ਦਿੱਤੀਆ ਜਾਣਗੀਆਂ। ਇਸ ਮੌਕੇ ਚਾਵਲ ਨਿਰਯਾਤਕਾਂ ਦੀਆਂ ਸਮੱਸਿਆਵਾਂ ਨੂੰ ਵੀ ਡਿਪਟੀ ਕਮਿਸ਼ਨਰ ਨੇ ਗਹੁ ਨਾਲ ਸੁਣਿਆ ਅਤੇ ਜਲਦ ਨਿਪਟਾਰੇ ਲਈ ਭਰੋਸਾ ਦਿੱਤਾ।


 ਇਸ ਮੌਕੇ ਲੁਧਿਆਣਾ ਤੋਂ ਕੇਂਦਰ ਸਰਕਾਰ ਦੇ ਡਿਪਟੀ ਡਾਇਰੈਕਟਰ ਜਨਰਲ ਆਫ਼ ਫੌਰਨ ਟਰੇਡ ਸ੍ਰੀ ਨਵਤੇਜ਼ ਸਿੰਘ ਨੇ ਦੱਸਿਆ ਕਿ ਉਹ ਉਦਯੋਗਪਤੀਆਂ ਵੱਲੋਂ ਦੱਸੀਆਂ ਸਮੱਸਿਆਵਾਂ ਦੇ ਹੱਲ ਲਈ ਸਬੰਧਤ ਕੇਂਦਰੀ ਵਿਭਾਗ ਨਾਲ ਗੱਲ ਕਰਕੇ  ਇਸਦਾ ਢੁਕਵਾਂ ਹੱਲ ਲੱਭਣਗੇ। ਉਨ•ਾਂ ਦੱਸਿਆ ਕਿ ਨਿਰਯਾਤਕਾਂ ਨੂੰ ਸਰਕਾਰ ਦੀਆਂ ਪਾਲਿਸੀਆਂ ਸਬੰਧੀ ਜਲਦ ਹੀ ਸੈਮੀਨਾਰ ਕਰਵਾਇਆ ਜਾਵੇਗਾ ਤਾਂਕਿ ਉਨ•ਾਂ ਦੀਆਂ ਸਮੱਸਿਆਵਾਂ ਅਤੇ ਉਨ•ਾਂ ਦੇ ਹੱਲ ਵੀ ਮੌਕੇ ਤੇ ਹੀ ਕੀਤੇ ਜਾਣਗੇ।  


 ਇਸ ਮੌਕੇ ਜ਼ਿਲ•ਾ ਉਦਯੋਗ ਕੇਂਦਰ ਦੀ ਜਨਰਲ ਮੈਨੇਜਰ ਮੈਡਮ ਸੁਸ਼ਮਾ ਕਟਿਆਲ ਨੇ ਡਿਪਟੀ ਕਮਿਸ਼ਨਰ , ਸ੍ਰੀ ਨਵਤੇਜ਼ ੰਿਸੰਘ ਅਤੇ ਫ਼ਰੀਦਕੋਟ ਜ਼ਿਲ•ੇ ਦੇ ਨਿਰਯਾਤਕਾਰਾਂ ਦਾ ਮੀਟਿੰਗ ਵਿਚ ਸ਼ਾਮਿਲ ਹੋਣ ਅਤੇ ਮਸਲੇ ਦੱਸਣ ਲਈ ਧੰਨਵਾਦ ਕੀਤਾ। ਇਸ ਮੌਕੇ ਤਾਊ ਐਂਡ ਕੰਪਨੀ, ਜੈਨ  ਰਾਈਸ ਟਰੇਡਰਜ਼ ਸ੍ਰੀ ਅਸ਼ੋਕ ਜੈਨ,ਟੀ.ਆਰ ਐਗਰੋ ਫੂਡ ਕੋਟਕਪੂਰਾ, ਕ੍ਰਿਸ਼ਨਾ ਰਾਈਸ ਮਿੱਲ ਕੋਟਕਪੂਰਾ, ਤ੍ਰਿਵੇਣੀ ਰਾਈਸ ਫ਼ਰੀਦਕੋਟ, ਸ੍ਰੀ ਨਵਲ ਸਿੰਗਲਾ ਹਾਈਜੈਨਿਕ ਰਾਈਸ ਮਿਲਜ਼ ਜੈਤੋ ਹਾਜ਼ਰ ਸਨ।
    —– 

Exit mobile version