Site icon NewSuperBharat

ਚੰਡੀਗੜ੍ਹ ਤੋਂ ਆਈ ਵੈਨ ਨੇ ਕੀਤਾ ਪਿੰਡਾਂ ‘ਚ ਪ੍ਰਚਾਰਜਾਗਰੂਕਤਾ ਵੈਨ ਰਾਹੀ ਗੈਰ***ਸੰਚਾਰੀ ਬਿਮਾਰੀਆਂ ਤੋਂ ਬਚਾਅ ਲਈ ਕੀਤਾ ਜਾਗਰੂਕ ***30 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਸਿਹਤ ਜਾਂਚ ਕਰਵਾਉਣ ਦਾ ਦਿੱਤਾ ਸੁਨੇਹਾ

ਫਰੀਦਕੋਟ 17 ਨਵੰਬਰ( ਨਿਊ ਸੁਪਰ ਭਾਰਤ ਨਿਊਜ਼ )

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਸੂਬੇ ਭਰ ‘ਚ ਕੋਰੋਨਾ ਵਾਇਰਸ ਦੇ ਨਾਲ-ਨਾਲ ਗੈਰ-ਸੰਚਾਰੀ ਬਿਮਾਰੀਆਂ ਕੈਂਸਰ, ਬਲੱਡ ਪ੍ਰੈਸ਼ਰ,ਸ਼ੂਗਰ,ਸਟ੍ਰੋਕ ਅਤੇ ਹੋਰ ਕਈ ਭਿਆਨਕ ਰੋਗਾਂ ਦੇ ਨਿਯੰਤਰਣ ਅਤੇ ਰੋਕਥਾਮ ਲਈ ਉਪਰਾਲੇ ਕੀਤੇ ਜਾ ਰਹੇ ਹਨ। ਭਾਰਤ ਸਰਕਾਰ ਵੱਲੋਂ ਐਨ.ਪੀ.ਸੀ.ਡੀ.ਸੀ.ਐਸ. ਪ੍ਰੋਗਰਾਮ ਅਧੀਨ ਸਿਵਲ ਸਰਜਨ ਫਰੀਦਕੋਟ ਡਾ.ਰਜਿੰਦਰ ਕੁਮਾਰ ਅਤੇ ਨੋਡਲ ਅਫਸਰ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ.ਰੇਨੂ ਭਾਟੀਆ ਦੀ ਯੋਗ ਅਗਵਾਈ ਹੇਠ ਚੰਡੀਗੜ੍ਹ ਤੋਂ ਆਈ ਜਾਗਰੂਕਤਾ ਵੈਨ ਨੇ ਪਿੰਡ ਕੰਮੇਆਣਾ,ਨਵਾਂ ਕਿਲ੍ਹਾ ਅਤੇ ਸੁੱਖਣਵਾਲਾ ਵਿਖੇ ਐਨ.ਸੀ.ਡੀ ਬਿਮਾਰੀਆਂ ਤੋਂ ਬਚਾਅ ਸਬੰਧੀ ਪ੍ਰਚਾਰ ਕੀਤਾ ਅਤੇ 30 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਸਿਹਤ ਜਾਂਚ ਕਰਵਾਉਣ ਦਾ ਸੁਨੇਹਾ ਦਿੱਤਾ।

ਇਸ ਮੌਕੇ ਐਸ.ਐਮ.ਓ ਡਾ.ਰਜੀਵ ਭੰਡਾਰੀ ਅਤੇ ਐਨ.ਸੀ.ਡੀ ਟ੍ਰੇਨਰ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਗੈਰ ਸੰਚਾਰੀ ਬਿਮਾਰੀਆਂ ਨਾਲ ਹੋ ਰਹੀਆਂ ਮੌਤਾਂ ਨੂੰ ਘਟਾਉਣ,ਬਿਮਾਰੀਆਂ ਦੀ ਰੋਕਥਾਮ ਸਬੰਧੀ,ਲਾਈਫ ਸਟਾਇਲ ਬਦਲਣ ਅਤੇ ਸਮੇ-ਸਮੇ ਸਿਹਤ ਜਾਂਚ ਕਰਵਾਉਣ ਲਈ ਸੁਚੇਤ ਕੀਤਾ।ਪਿੰਡਾਂ ਵਿੱਚ ਪਹੁੰਚੀ ਇਹ ਆਡੀਓ-ਵੀਡੀਓ ਸਹੂਲਤਾਂ ਨਾਲ ਲੈਸ  ਜਾਗਰੂਕਤਾ ਵੈਨ ਲੋਕਾਂ ਲਈ ਅਕਰਸ਼ਣ ਦਾ ਕੇਂਦਰ ਰਹੀ ਅਤੇ ਲੋਕਾਂ ਨੇ ਸਿਹਤ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ।ਵੈਨ ਦੇ ਇਸ ਦੌਰੇ ਵਿੱਚ ਵਿਭਾਗ ਦੀਆਂ ਏ.ਐਨ.ਐਮ,ਆਸ਼ਾ ਅਤੇ ਪੰਚਾਇਤਾਂ ਨੇ ਪੂਰਨ ਸਹਿਯੋਗ ਦਿੱਤਾ।

Exit mobile version