Site icon NewSuperBharat

ਡੇਂਗੁ ਮੱਛਰ ਤੋਂ ਬਚਾਅ ਲਈ ਅਜਿਹੇ ਕਪੜੇ ਪਹਿਨੋ ਜਿਸ ਨਾਲ ਸਰੀਰ ਪੂਰੀ ਤਰ•ਾਂ ਢੱਕਿਆ ਰਹੇ — ਡਾ. ਚੰਦਰ ਸ਼ੇਖਰ

***ਬੁਖਾਰ ਆਦਿ ਹੋਣ ਤੇ ਕੋਰੋਨਾ,ਡੇਂਗੂ ਅਤੇ ਮਲੇਰੀਆ ਟੈੱੋਸਟ ਕਰਵਾਉਣ ਦੀ ਕੀਤੀ ਅਪੀਲ
***ਡਿਸਪਰੀਨ ਗੋਲੀ ਡੇਂਗੂ ਮਰੀਜ਼ਾਂ ਲਈ ਹੋ ਸਕਦੀ ਹੈ ਹਾਨੀਕਾਰਕ

ਫ਼ਰੀਦਕੋਟ, 7 ਅਕਤੂਬਰ ( ਨਿਊ ਸੁਪਰ ਭਾਰਤ ਨਿਊਜ਼  )

ਸਿਵਲ ਸਰਜਨ ਡਾ. ਰਾਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਚੰਦਰ ਸ਼ੇਖਰ ਨੇ ਦੱਸਿਆ ਕਿ ਬਦਲਦੇ ਮੌਸਮ ਕਾਰਣ ਸਾਨੂੰ ਜਿਆਦਾ ਇਤਿਹਾਅਤ ਵਰਤਣ ਦੀ ਲੋੜ ਹੈ। ਜਿਥੇ ਕੋਰੋਨਾ ਮਹਾਂਮਾਰੀ ਚੱਲ ਰਹੀ ਹੈ ਉਥੇ ਹੀ ਡੇਂਗੂ ਦਾ ਪ੍ਰਕੋਪ ਵੀ ਵਧ ਗਿਆ ਹੈ ਅਤੇ ਡੇਂਗੂ ਮਰੀਜ਼ਾਂ ਦੇ ਕੇਸਾਂ ‘ਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਇਸ ਲਈ ਬੁਖ਼ਾਰ ਆਦਿ ਹੋਣ ਤੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ•ਾਂ ਸਪੱਸ਼ਟ ਕੀਤਾ ਕਿ ਕੋਰੋਨਾ, ਡੇਂਗੂ  ਮਲੇਰੀਆ ਅਤੇ ਸੀ.ਵੀ.ਸੀ ਆਦਿ ਟੈੱਸਟ ਕਰਵਾ ਕੇ ਹੀ ਡਾਕਟਰੀ ਸਲਾਹ ਅਨੁਸਾਰ ਦਵਾਈ ਦਾ ਸੇਵਨ ਕੀਤਾ ਜਾਵੇ। ਉਨ•ਾਂ ਕਿਹਾ ਕਿ ਇਹ ਆਮ ਦੇਖਣ ‘ਚ ਆਇਆ ਹੈ ਕਿ ਬੁਖ਼ਾਰ ਆਦਿ ਨਾਲ ਪ੍ਰਭਾਵਿਤ ਵਿਅਕਤੀ ਆਪਣੇ ਤੌਰ ਤੇ ਡਿਸਪਰੀਨ ਆਦਿ ਦੀ ਗੋਲੀ ਲੈ ਲੈਂਦੇ ਹਨ  ਜੋ ਕਿ ਡੇਂਗੂ ਦੇ ਮਰੀਜ਼ਾਂ ਲਈ ਹਾਨੀਕਾਰਕ ਸਾਬਿਤ ਹੁੰਦੀ ਹੈ।


 ਡਾ. ਚੰਦਰ ਸ਼ੇਖਰ ਨੇ ਦੱਸਿਆ ਕਿ ਦੋ ਮਹੀਨੇ ਕਾਫ਼ੀ ਇਤਿਹਾਅਤ ਵਾਲੇ ਹਨ ਇਸ ਲਈ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਉਨ•ਾਂ ਦੱਸਿਆ ਕਿ ਡਿਸਪਰੀਨ ਦੀ ਗੋਲੀ ਕੋਰੋਨਾ ਮਹਾਂਮਾਰੀ ‘ਚ ਫਾਇਦਾ ਕਰਦੀ ਹੈ ਇਸ ਦੇ ਉਲਟ ਡੇਂਗੂ ਦੇ ਮਰੀਜ਼ ਲਈ ਹਾਨੀਕਾਰਕ ਹੈ। ਇਸ ਲਈ ਬਗੈਰ ਡਾਕਟਰ ਦੀ ਸਲਾਹ ਤੋਂ ਇਹ ਦਵਾਈ ਨਾਲ ਲਈ ਜਾਵੇ। ਉਨ•ਾਂ ਨੇ ਡੇਂਗੂ ਤੋਂ ਬਚਾਅ ਸਬੰਧੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਆਲੇ -ਦੁਆਲੇ ਨੂੰ ਪੱਧਰਾ ਰੱਖਣ ਅਤੇ ਟੋਇਆਂ ਨੂੰ ਪੂਰ ਕੇ ਰੱਖਣ,  ਤਾਂ ਜੋ ਪਾਣੀ ਇੱਕਠਾ ਨਾ ਹੋ ਸਕੇ ਅਤੇ ਮੱਛਰਾਂ ਦੇ ਵਾਧੇ ਨੂੰ ਰੋਕਿਆ ਜਾ ਸਕੇ। ਉਨ•ਾਂ ਕਿਹਾ ਕਿ ਕੂਲਰਾਂ, ਗਮਲਿਆਂ ਅਤੇ ਫਰਿਜਾਂ ਦੀਆਂ ਟਰੇਆਂ ਵਿੱਚ ਖੜ•ੇ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਜ਼ਰੂਰ ਚੰਗੀ ਤਰ•ਾਂ ਸਾਫ਼ ਕਰਨਾ ਚਾਹੀਦਾ ਹੈ ਅਤੇ ਛੱਤਾਂ ‘ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾਂ ਨੂੰ ਚੰਗੀ ਤਰ•ਾਂ ਬੰਦ ਕਰਨਾ ਚਾਹੀਦਾ ਹੈ।

ਡਾ.ਚੰਦਰ ਸ਼ੇਖਰ ਨੇ ਕਿਹਾ ਕਿ ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁੱਲੇ ਵਿੱਚ ਨਹੀਂ ਰੱਖਣਾ ਚਾਹੀਦਾ। ਉਨ•ਾਂ ਦੱਸਿਆ ਕਿ ਵਰਤੋਂ ਵਿੱਚ ਨਾ ਆਉਣ ਵਾਲੇ ਖੜ•ੇ ਪਾਣੀ ਵਿੱਚ ਹਫਤੇ ਵਿੱਚ ਇੱਕ ਵਾਰ ਸੜਿਆ ਕਾਲਾ ਤੇਲ ਜਾਂ ਮਿੱਟੀ ਦਾ ਤੇਲ ਪਾਉਣਾ ਚਾਹੀਦਾ ਹੈ। ਉਨ•ਾਂ ਦੱਸਿਆ ਕਿ ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ ਇਸ ਲਈ ਅਜਿਹੇ ਕਪੜੇ ਪਹਿਨੋ ਜਿਸ ਨਾਲ ਸਰੀਰ ਪੂਰੀ ਤਰ•ਾਂ ਢੱਕਿਆ ਰਹੇ। ਉਨ•ਾਂ ਦੱਸਿਆ ਕਿ ਇਹ ਮੱਛਰ ਜ਼ਿਆਦਾ ਉੱਚਾ ਨਹੀਂ ਉਡ ਸਕਦਾ, ਜਿਸ ਲਈ ਗੋਡਿਆਂ ਤੋਂ ਨਿਚਲਾ ਹਿੱਸਾ ਪੂਰੀ ਤਰ•ਾਂ ਨਾਲ ਢੱਕ ਕੇ ਰੱਖਿਆ ਜਾਵੇ। ਉਨ•ਾਂ ਦੱਸਿਆ ਕਿ ਘਰਾਂ ਅਤੇ ਦਫਤਰਾਂ ਵਿੱਚ ਮੱਛਰ ਭਜਾਓ ਕਰੀਮਾਂ ਜਾਂ ਤੇਲ ਦੀ ਵਰਤੋ ਕਰੋ ਅਤੇ ਸੋਣ ਸਮੇ ਮੱਛਰਦਾਨੀ ਦੀ ਵਰਤੋ ਕਰਨੀ ਚਾਹੀਦੀ ਹੈ। ਉਨ•ਾਂ ਹੋਰ ਕਿਹਾ ਕਿ ਜੇਕਰ ਡੇਂਗੂ ਦੇ ਲੱਛਣ ਹੋਣ, ਤਾਂ ਆਪਣੇ ਨੇੜਲੇ ਸਿਹਤ ਜਾਂਚ ਕੇਂਦਰ ਜਾਂ ਸਰਕਾਰੀ ਹਸਪਤਾਲ ਨਾਲ ਸੰਪਰਕ ਕਰਨਾ ਚਾਹੀਦਾ ਹੈ ਜਿਥੇ ਡੇਂਗੂ ਦਾ ਟੈਸਟ ਅਤੇ ਸੁਪੋਰਟਿਵ ਇਲਾਜ਼ ਮੁਫ਼ਤ ਕੀਤਾ ਜਾਂਦਾ ਹੈ।

ਉਨ•ਾਂ ਦੱਸਿਆ ਕਿ ਸਹੀ ਜਾਣਕਾਰੀ ਅਤੇ ਕੁੱਝ ਸਾਵਧਾਨੀਆਂ ਵਰਤਨ ਨਾਲ ਇੰਨ•ਾਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਉਨ•ਾਂ ਦੱਸਿਆ ਕਿ ਡੇਂਗੂ ਬੁਖਾਰ ਦੇ ਲੱਛਣ ਬਚਾਓ ਅਤੇ ਹੋਰ ਜਾਣਕਾਰੀ ਸਬੰਧੀ ਡਾਇਲ 104 ਟੋਲ ਫਰੀ ਮੈਡੀਕਲ ਹੈਲਪਲਾਈਨ ਤੇ ਹਾਸਲ ਕੀਤੀ ਜਾ ਸਕਦੀ ਹੈ।
    ——-

Exit mobile version