Site icon NewSuperBharat

ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਕਰੋਨਾ ਮਰੀਜਾਂ ਦੇ ਵਾਰਸਾਂ ਨੂੰ ਜਾਣਕਾਰੀ ਦੇਣ ਲਈ ਵਿਸ਼ੇਸ਼ ਕੰਟਰੋਲ ਰੂਮ ਸਥਾਪਤ- ਰੂਹੀ ਦੁੱਗ

*ਕੰਟਰੋਲ ਰੂਮ ਲਈ 4 ਲੈਂਡਲਾਈਨ ਨੰਬਰ ਸਥਾਪਤ

ਫਰੀਦਕੋਟ / 3 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਬਾਬਾ ਫਰੀਦ ਯੂਨੀਵਰਸਿਟੀ ਦੇ ਉਪ ਕੁੱਲਪਤੀ ਸ੍ਰੀ ਡੀ.ਕੇ. ਤਿਵਾੜੀ ਦੀ ਰਹਿਨੁਮਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਕਰੋਨਾ ਮਰੀਜਾਂ ਦੇ ਇਲਾਜ ਅਤੇ ਆਈਸੋਲੇਸ਼ਨ ਵਾਰਡਾਂ ਵਿੱਚ ਕਰੋਨਾ ਮਰੀਜਾਂ ਸਬੰਧੀ ਉਨਾਂ ਦੇ ਵਾਰਸਾਂ ਨੂੰ ਜਾਣਕਾਰੀ ਦੇਣ ਲਈ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜੋ ਕਿ 24 ਘੰਟੇ ਕੰਮ ਕਰੇਗਾ। ਇਹ ਜਾਣਕਾਰੀ ਮੈਡਮ ਰੂਹੀ ਦੁੱਗ ਆਈ.ਏ.ਐਸ. ਰਜਿਸਟਰਾਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਨੇ ਦਿੱਤੀ।

ਮੈਡਮ ਰੂਹੀ ਦੁੱਗ ਨੇ ਅੱਗੇ ਦੱਸਿਆ ਕਿ ਲੋਕਾਂ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਹਸਪਤਾਲ ਦੇ ਪ੍ਰਬੰਧਕਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਉਨਾਂ ਨੂੰ ਆਪਣੇ ਮਰੀਜਾਂ ਦੇ ਦਾਖਲ ਹੋਣ, ਉਨਾਂ ਦੇ ਵਾਰਡ, ਇਲਾਜ, ਖਾਣੇ ਆਦਿ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਰਹੀ ਜਿਸ ਦੇ ਚਲਦਿਆਂ ਲੋਕਾਂ ਦੀ ਮੰਗ ਅਤੇ ਉਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਸ ਵਿੱਚ 4 ਲੈਂਡ ਲਾਈਨ ਨੰਬਰ ਸਥਾਪਿਤ ਕੀਤੇ ਗਏ ਹਨ ਅਤੇ ਯੂਨੀਵਰਸਿਟੀ ਵਿੱਚ ਮੈਡੀਕਲ ਦੀ ਪੜਾਈ ਕਰ ਰਹੇ ਡਾਕਟਰਾਂ ਦੀ ਸਿਫਟ ਵਾਈਜ ਇਸ ਕੰਟਰੋਲ ਰੂਮ ਵਿੱਚ ਡਿਊਟੀ ਲਗਾਈ ਗਈ ਹੈ।

ਕੰਟਰੋਲ ਰੂਮ ਦੇ ਇੰਚਾਰਜ ਡਾ. ਅਮਰਬੀਰ ਸਿੰਘ ਨੇ ਇਸ ਮੋਕੇ ਦੱਸਿਆ ਕਿ ਇਸ ਕੰਟਰੋਲ ਰੂਮ ਵਿੱਚ ਸਥਾਪਿਤ ਕੀਤੇ ਗਏ ਲੈਂਡਲਾਈਨ ਫੋਨਾਂ ਦੇ ਨੰਬਰ ਇਸ ਪ੍ਰਕਾਰ ਹਨ 06139-256001, 256002, 256003 ਅਤੇ 256004 ਹਨ। ਉਨਾਂ ਹਸਪਤਾਲ ਵਿੱਚ ਦਾਖਲ ਮਰੀਜਾਂ ਦੇ ਵਾਰਸਾਂ ਨੂੰ ਅਪੀਲ ਕੀਤੀ ਕਿ ਉਹ ਮਰੀਜਾਂ ਸਬੰਧੀ ਕਿਸੇ ਤਰਾਂ ਦੀ ਜਾਣਕਾਰੀ ਲਈ ਇਨਾਂ ਫੋਨ ਨੰਬਰਾਂ ਤੇ ਕੰਟਰੋਲ ਰੂਮ ਵਿੱਚ ਸੰਪਰਕ ਕਰ ਸਕਦੇ ਹਨ ਅਤੇ ਉਨਾਂ ਨੂੰ ਮਰੀਜਾਂ ਨਾਲ ਸਬੰਧਤ ਹਰ ਤਰਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਸਪਤਾਲ ਦਾ ਪੂਰਾ ਅਮਲਾ ਲੋਕਾਂ ਦੇ ਇਲਾਜ ਅਤੇ ਉਨਾਂ ਦੀ ਸੇਵਾ ਵਿੱਚ ਹਾਜ਼ਰ ਹੈ ਤੇ ਹਸਪਤਾਲ ਦੇ ਸਮੂਹ ਡਾਕਟਰ, ਪੈਰਾ ਮੈਡੀਕਲ ਸਟਾਫ ਵੱਲੋਂ ਦਿਨ ਰਾਤ ਆਪਣੀਆਂ ਸੇਵਾਵਾਂ ਦਿੱਤੀ ਜਾ ਰਹੀਆਂ ਹਨ।  

Exit mobile version