June 16, 2025

ਦਿਵਿਆਂਗ ਵਿਅਕਤੀ ਸਸਤਾ ਅਨਾਜ ਲੈਣ ਲਈ ਆਪਣੇ ਕਾਰਡ ਬਣਾਉਣ- ਕਿਰਤਪ੍ਰੀਤ ਕੌਰ

0

ਫਰੀਦਕੋਟ / 28 ਅਗਸਤ / ਨਿਊ ਸੁਪਰ ਭਾਰਤ ਨਿਊਜ

ਕਰੋਨਾ ਮਹਾਂਮਾਰੀ ਦੇ ਚਲਦਿਆਂ ਹੁਣ ਰਾਸ਼ਟਰੀ ਫੂਡ ਸਕਿਉਰਟੀ ਐਕਟ ਤਹਿਤ ਬੀ ਪੀ ਐਲ ਕਾਰਡ ਧਾਰਕਾਂ ਦੇ ਨਾਲ ਨਾਲ ਦਿਵਿਆਂਗ ਲੋਕਾ ਨੂੰ ਵੀ ਸਸਤਾ ਅਨਾਜ ਦਿੱਤਾ ਜਾਵੇਗਾ। ਇਸ ਲਈ ਦਿਵਿਆਂਗ ਵਿਅਕਤੀ ਨੂੰ ਫੂਡ ਅਤੇ ਸਪਲਾਈ ਵਿਭਾਗ ਦੇ ਕੋਲ ਰਜਿਸਟਰੇਸ਼ਨ ਕਰਵਾਉਣੀ ਹੋਵੇਗੀ ਤਾਂ ਜੋ ਉਨਾਂ ਦੇ ਕਾਰਡ ਬਣ ਸਕਣ।

ਇਹ ਜਾਣਕਾਰੀ ਦਿੰਦਿਆ ਜਿਲਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਕਿਰਤਪ੍ਰੀਤ ਕੌਰ ਨੇ ਦੱਸਿਆ ਕਿ ਸਰਕਾਰ ਨੇ ਇਸ ਬਾਬਤ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਅਤੇ ਜੋ ਵੀ ਦਿਵਿਆਂਗ ਵਿਅਕਤੀ ਸਸਤਾ ਅਨਾਜ ਲੈਣ ਦੇ ਚਾਹਵਾਨ ਹਨ ਉਹ ਆਪਣੇ ਇਲਾਕੇ ਦੇ ਖੁਰਾਕ ਅਤੇ ਸਿਵਲ ਵਿਭਾਗ ਨਾਲ ਤਾਲਮੇਲ ਕਰਕੇ ਆਪਣਾ ਨਾਮ ਦਰਜ ਕਰਵਾਉਣ ਤਾਂ ਜੋ ਉਹਨਾਂ ਨੂੰ ਇਸ ਸਕੀਮ ਵਿਚ ਸ਼ਾਮਲ ਕਰਕੇ ਸਸਤਾ ਅਨਾਜ ਮੁਹੱਇਆ ਕਰਵਾਇਆ ਜਾਵੇ।

Leave a Reply

Your email address will not be published. Required fields are marked *