Site icon NewSuperBharat

ਜ਼ਿਲੇ ਨਾਲ ਸਬੰਧਤ ਵਿਦੇਸ਼ਾਂ ਤੋਂ ਪਰਤੇ ਲੋਕ/ਪਰਵਾਸੀ ਭਾਰਤੀ ਡੀ.ਸੀ ਦਫ਼ਤਰ ਤੋਂ ਆਪਣੇ ਪਾਸਪੋਰਟ ਪ੍ਰਾਪਤ ਕਰਨ- ਗੁਰਜੀਤ ਸਿੰਘ

*ਐਮ.ਏ ਬ੍ਰਾਂਚ ਵਿੱਚੋਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰਾਪਤ ਕੀਤੇ ਜਾ ਸਕਦੇ ਹਨ ਪਾਸਪੋਰਟ

ਫ਼ਰੀਦਕੋਟ / 28 ਅਗਸਤ / ਨਿਊ ਸੁਪਰ ਭਾਰਤ ਨਿਊਜ

ਫ਼ਰੀਦਕੋਟ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਗੁਰਜੀਤ ਸਿੰਘ ਪੀ.ਸੀ.ਐੱਸ ਨੇ ਫ਼ਰੀਦਕੋਟ ਜ਼ਿਲੇ ਨਾਲ ਸਬੰਧਤ ਕਰੋਨਾ ਸੰਕਟ ਦੌਰਾਨ ਵਿਦੇਸ਼ਾਂ ਤੋਂ ਪਰਤੇ ਲੋਕਾਂ/ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਏਅਰਪੋਰਟ ਤੇ ਅਧਿਕਾਰੀਆਂ ਵੱਲੋ ਰੱਖੇ ਗਏ ਆਪਣੇ ਪਾਸਪੋਰਟ ਡੀ.ਸੀ ਦਫ਼ਤਰ ਫਰੀਦਕੋਟ ਦੀ ਫੁਟਕਲ ਸ਼ਾਖਾ (ਐਮ .ਏ ਬਰਾਂਚ) ਤੋਂ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰਾਪਤ ਕਰ ਸਕਦੇ ਹਨ।

ਵਧੀਕ ਡਿਪਟੀ ਕਮਿਸ਼ਨਰ ਸ: ਗੁਰਜੀਤ ਸਿੰਘ ਨੇ ਦੱਸਿਆ ਕਿ ਕਰੋਨਾ ਸੰਕਟ ਦੌਰਾਨ ਵੱਖ-ਵੱਖ ਦੇਸ਼ਾਂ ਤੋਂ ਵਾਪਸ ਭਾਰਤ ਪਰਤੇ ਲੋਕਾਂ/ਪਰਵਾਸੀ ਭਾਰਤੀਆਂ ਦੇ ਪਾਸਪੋਰਟ ਏਅਰ ਪੋਰਟ ਅਥਾਰਟੀ ਵੱਲੋਂ ਦਿੱਲੀ, ਚੰਡੀਗੜ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੱਖ ਲਏ ਗਏ ਸਨ। ਉਨਾਂ ਫ਼ਰੀਦਕੋਟ ਜ਼ਿਲੇ ਨਾਲ ਸਬੰਧਤ ਵਿਦੇਸ਼ਾਂ ਤੋਂ ਪਰਤੇ ਲੋਕਾਂ/ਪਰਵਾਸੀ ਭਾਰਤੀਆਂ ਜੋ ਜ਼ਿਲੇ ਦੇ ਵਸਨੀਕ ਹਨ, ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਪਣੇ ਪਾਸਪੋਰਟ ਪ੍ਰਾਪਤ ਕਰਨ ਲਈ ਖੁਦ ਐਮ.ਏ ਬਰਾਂਚ (ਫੁਟਕਲ ਸ਼ਾਖਾ) ਡੀ ਸੀ ਦਫ਼ਤਰ ਫਰੀਦਕੋਟ ਨਾਲ ਤੁਰੰਤ ਸੰਪਰਕ ਕਰਕੇ ਆਪਣੇ ਆਪਣੇ ਪਾਸਪੋਰਟ ਪ੍ਰਾਪਤ ਕਰ ਸਕਦੇ ਹਨ। ਉਨਾਂ ਕਿਹਾ ਕਿ ਇਸ ਸਬੰਧੀ ਫੁਟਕਲ ਸ਼ਾਖਾ ਦੇ ਇੰਚਾਰਜ ਸ੍ਰੀ ਬਖ਼ਸ਼ੀਸ਼ ਸਿੰਘ ਨਾਲ ਉਨਾਂ ਦੇ ਮੋਬਾਈਲ ਨੰ: 85449 15834 ਤੇ ਵੀ ਸੰਪਰਕ ਕੀਤਾ ਜਾ ਸਕਦਾ। 

Exit mobile version