ਪੇਂਡੂ ਵਿਕਾਸ ਵਿਭਾਗ ਵੱਲੋਂ ਜਿਲੇ ਦੇ 17 ਸਬਸਿਡਰੀ ਹੈਲਥ ਸੈਂਟਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਹਨ ਸਿਹਤ ਸੇਵਾਵਾਂ

*ਸਬਸਿਡਰੀ ਹੈਲਥ ਸੈਂਟਰ ਮਚਾਕੀ ਕਲਾਂ ਦ ਬਿਲਡਿੰਗ ਲਈ 10 ਲੱਖ ਦੀ ਗ੍ਰਾਂਟ ਜਾਰੀ
ਫਰੀਦਕੋਟ / 26 ਅਗਸਤ / ਨਿਊ ਸੁਪਰ ਭਾਰਤ ਨਿਊਜ
ਸ਼੍ਰੀ ਪ੍ਰੀਤਮਹਿੰਦਰ ਸਿੰਘ ਸਹੋਤਾ, ਵਧੀਕ ਡਿਪਟੀ ਕਮਿਸ਼ਨਰ (ਵਿ:) ਫਰੀਦਕੋਟ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ, ਸ਼੍ਰੀ ਕੁਸ਼ਲਦੀਪ ਸਿੰਘ ਢਿਲੋਂ ਹਲਕਾ ਵਿਧਾਇਕ ਫਰੀਦਕੋਟ ਦੀ ਅਗਵਾਈ ਅਤੇ ਸ਼੍ਰੀਮਤੀ ਕਿਰਨਦੀਪ ਕੌਰ ਚੇਅਰਪਰਸਨ ਜ਼ਿਲਾ ਪ੍ਰੀਸ਼ਦ ਦੇ ਯਤਨ ਸਦਕਾ ਜ਼ਿਲਾ ਪ੍ਰੀਸ਼ਦ ਫਰੀਦਕੋਟ ਅਧੀਨ ਆਉਂਦੇ 17 ਸਬਸਿਡਰੀ ਹੈਲਥ ਸੈਂਟਰਾਂ ਪਿੱਪਲੀ, ਅਰਾਈਆਂ ਵਾਲਾ ਕਲਾਂ, ਮਿੱਡੂਮਾਨ, ਦੀਪ ਸਿੰਘ ਵਾਲਾ, ਮਚਾਕੀ ਕਲਾਂ, ਚੰਦਬਾਜਾ, ਸੁੱਖਣਵਾਲਾ, ਢਿਲਵਾ ਖੁਰਦ, ਸੰਧਵਾ, ਸਰਾਵਾਂ, ਡੋਡ, ਬਿਸ਼ਨੰਦੀ, ਅਜਿੱਤ ਗਿੱਲ, ਰਾਮੇਆਣਾ, ਰੋਮਾਣਾ ਅਜੀਤ ਸਿੰਘ, ਚੰਦਭਾਨ, ਵਾੜਾ ਭਾਈਕਾ ਆਦਿ ਵਿੱਚ ਰੂਰਲ ਮੈਡੀਕਲ ਅਫਸਰ, ਫਾਰਮੈਸੀ ਅਫਸਰ ਅਤੇ ਦਰਜ਼ਾ-4 ਕਰਮਚਾਰੀਆਂ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਨਾਂ ਸਬਸਿਡਰੀ ਹੈਲਥ ਸੈਂਟਰਾ ਵਿੱਚ ਪੰਚਾਇਤ ਪੱਧਰ ਅਤੇ ਸਟੇਟ ਪੱਧਰ ਤੋਂ ਦਵਾਈਆਂ, ਸਾਜੋ ਸਮਾਨ ਆਦਿ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਉਨਾਂ ਦੱਸਿਆ ਕਿ ਇਨਾਂ ਸਬਸਿਡਰੀ ਹੈਲਥ ਸੈਟਰਾਂ ਵਿੱਚ ਕੰਮ ਕਰਦੇ ਰੂਰਲ ਮੈਡੀਕਲ ਅਫਸਰਾਂ ਵੱਲੋਂ ਆਪਣੇ ਸਬਸਿਡਰੀ ਹੈਲਥ ਸੈਟਰ ਅਤੇ ਨਾਲ ਲੱਗਦੇ ਪਿੰਡ ਵਿੱਚ ਵਧੀਆਂ ਸਿਹਤ ਸਹੂਲਤਾਂ ਦਿੱਤੀਆ ਜਾ ਰਹੀਆਂ ਹਨ। ਉਨਾਂ ਕਿਹਾ ਕਿ ਆਮ ਲੋਕਾਂ ਨੂੰ ਆਪਣੇ ਪਿੰਡ ਵਿੱਚ ਜਾਂ ਨੇੜੇ ਹੀ ਆਮ ਬਿਮਾਰੀਆਂ ਵਾਸਤੇ ਵਧੀਆਂ ਸਿਹਤ ਸਹੂਲਤਾ ਮਿਲ ਜਾਂਦੀਆਂ ਹਨ। ਇਸ ਲਈ ਦੂਰ ਸ਼ਹਿਰ ਵਿੱਚ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਜਿੱਥੇ ਸਬਸਿਡਰੀ ਹੈਲਥ ਸੈਂਟਰ ਦੀ ਬਿਲਡਿੰਗ ਨਹੀ ਹੈ ਉਥੇ ਬਿਲਡਿੰਗ ਦੀ ਨਵੀ ਉਸਾਰੀ ਲਈ ਗਰਾਂਟ ਮੁੱਹਇਆ ਕਰਵਾਈ ਜਾ ਰਹੀ ਹੈ। ਉਨਾਂ ਕਿਹਾ ਸਬਸਿਡਰੀ ਹੈਲਥ ਸੈਂਟਰ ਮਚਾਕੀ ਕਲਾਂ ਬਲਾਕ ਫਰੀਦਕੋਟ ਵਿਖੇ ਨਵੀ ਬਿਲਡਿੰਗ ਦੀ ਉਸਾਰੀ ਲਈ 10.00 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ ।ਜਿੱਥੇ ਸਬਸਿਡਰੀ ਨੂੰ ਰਿਪੇਅਰ ਦੀ ਜ਼ਰੂਰਤ ਹੈ ਉਥੇ ਰਿਪੇਅਰ ਕਰਵਾਉਣ ਲਈ ਗਰਾਂਟ ਦਾ ਉਪਬੰਧ ਕੀਤਾ ਜਾ ਰਿਹਾ ਹੈ।

ਉਨਾਂ ਦੱਸਿਆ ਕਿ ਕੋਵਿੰਡ-19 ਦੌਰਾਨ ਜ਼ਿਲਾ ਪ੍ਰੀਸ਼ਦ ਅਧੀਨ ਕੰਮ ਕਰਦੇ ਰੂਰਲ ਮੈਡੀਕਲ ਅਫਸਰ ਅਤੇ ਫਾਰਮੈਸੀ ਅਫਸਰ ਵੱਲੋਂ ਸਿਹਤ ਵਿਭਾਗ ਦਾ ਵੀ ਸਹਿਯੋਗ ਦੇ ਕੇ ਵਧੀਆਂ ਸੇਵਾਵਾ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਨਾਂ ਵੱਲੋਂ ਫਲੂ ਕਾਰਨਰ ਅਤੇ ਮਾਡਰਨ ਜੇਲ, ਫਰੀਦਕੋਟ ਅਤੇ ਹੋਰ ਜਿੱਥੇ ਵੀ ਸਿਹਤ ਵਿਭਾਗ ਵੱਲੋਂ ਡਿਊਟੀ ਲਗਾਈ ਹੈ, ਉਹ ਬੜੀ ਵਧੀਆਂ ਅਤੇ ਹਦਾਇਤਾਂ ਅਨੁਸਾਰ ਕੀਤੀ ਹੈ।