ਤਹਿਸੀਲਦਾਰ ਚੋਣਾਂ ਨੇ ਕੀਤੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਮੀਟਿੰਗ
*ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 15 ਜਨਵਰੀ 2021 ਨੂੰ ਜਾਰੀ ਹੋਵੇਗੀ **21, 22-11-2020 ਅਤੇ ਮਿਤੀ 05 ਅਤੇ 06-12-2020 ਨੂੰ ਵਿਸ਼ੇਸ਼ ਕੈਂਪਾਂ ‘ਚ ਸਾਰੇ ਬੀ ਐਲ ਓਜ਼ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨਗੇ
ਫਰੀਦਕੋਟ / 26 ਅਗਸਤ / ਨਿਊ ਸੁਪਰ ਭਾਰਤ ਨਿਊਜ
ਡਿਪਟੀ ਕਮਿਸ਼ਨਰ ਕਮ- ਜਿਲਾ ਚੋਣ ਅਫਸਰ ਸ੍ਰੀ ਵਿਮਲ ਕੁਮਾਰ ਸੇਤੀਆ ਆਈ.ਏ.ਐਸ ਦੀ ਅਗਵਾਈ ਹੇਠ ਤਹਿਸੀਲਦਾਰ ਚੋਣਾਂ ਸ੍ਰੀ ਚਾਂਦ ਪ੍ਰਕਾਸ਼ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਆਪਣੇ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਤਹਿਸੀਲਦਾਰ ਚੋਣਾਂ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਸ ਜਿਲੇ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਚੋਣ ਹਲਕਾ 87-ਫਰੀਦਕੋਟ, 88-ਕੋਟਕਪੂਰਾ ਅਤੇ 89-ਜੈਤੋ ਦੀਆਂ ਫੋਟੋ ਵੋਟਰ ਸੂਚੀ ਦੀ ਸੁਧਾਈ ਦਾ ਕੰਮ ਯੋਗਤਾ 01-01-2021 ਦੇ ਆਧਾਰ ਤੇ ਮਿਤੀ 16-11-2020 ਤੋਂ 15-12-2020 ਤੱਕ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਆਮ ਲੋਕਾਂ ਦੀ ਸਹੂਲਤ ਲਈ ਮਿਤੀ 21-11-2020 (ਸ਼ਨੀਵਾਰ) 22-11-2020 ਅਤੇ ਮਿਤੀ 05-12-2020 (ਸ਼ਨੀਵਾਰ) ਅਤੇ 06-12-2020 (ਐਤਵਾਰ) ਨੂੰ ਸਾਰੇ ਬੀ ਐਲ ਓਜ਼ ਆਪਣੇ ਆਪਣੇ ਪੋਲਿੰਗ ਸਟੇਸ਼ਨਾਂ ਤੇ ਬੈਠ ਕੇ ਫਾਰਮ ਨੰਬਰ 6, 7, 8 ਅਤੇ 8 À ਪ੍ਰਾਪਤ ਕਰਨਗੇ।
ਉਨਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਜਿਸ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਉਮਰ ਹੈ ਅਤੇ ਉਸ ਦੀ ਵੋਟ ਨਹੀਂ ਬਣੀ, ਉਹ ਆਪਣੀ ਵੋਟ ਬਨਵਾਉਣ ਲਈ ਫਾਰਮ ਨੰਬਰ 6 ਭਰ ਕੇ ਦੇਵੇਗਾ ਅਤੇ ਜੇਕਰ ਕਿਸੇ ਇੰਦਰਾਜ ਸਬੰਧੀ ਕੋਈ ਇਤਰਾਜ਼ ਹੈ ਤਾਂ ਫਾਰਮ ਨੰਬਰ 7 ਭਰ ਕੇ ਦੇਵੇ ਅਤੇ ਜੇਕਰ ਕਿਸੇ ਦੇ ਆਪਣੀ ਵੋਟਰ ਸੂਚੀ ਦੇ ਵੇਰਵਿਆਂ ਵਿੱਚ ਕੋਈ ਗਲਤੀ ਹੈ ਤਾਂ ਉਸ ਦੀ ਦਰੁਸਤੀ ਲਈ ਫਾਰਮ ਨੰਬਰ 8 ਭਰ ਕੇ ਦੇਵੇਗਾ ਅਤੇ ਜੇਕਰ ਇਸ ਹਲਕੇ ਵਿੱਚ ਆਪਣੀ ਰਿਹਾਇਸ਼ ਤਬਦੀਲ ਕੀਤੀ ਗਈ ਹੈ ਤਾਂ ਉਸ ਸਬੰਧੀ ਆਪਣੇ ਵੇਰਵੇ ਫਾਰਮ ਨੰਬਰ 8 À ਭਰ ਕੇ ਦੇਵੇਗਾ।
ਉਨਾਂ ਜਿਲਾ ਫਰੀਦਕੋਟ ਦੇ ਨਿਵਾਸੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਈ ਵਿਅਕਤੀ ਜਿਸ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਉਸ ਦੀ ਵੋਟ ਨਹੀਂ ਬਣੀ ਉਹ ਵਿਅਕਤੀ ਆਪਣੀ ਵੋਟ ਬਣਵਾ ਸਕਦਾ ਹੈ। ਉਨਾਂ ਰਾਜਸੀ ਪਾਰਟੀ ਦੇ ਨੁਮਾਇੰਦਿਆ ਨੂੰ ਕਿਹਾ ਕਿ ਸਮੂਹ ਰਾਜਨੀਤਿਕ ਪਾਰਟੀਆਂ ਹਰੇਕ ਪੋਲਿੰਗ ਸਟੇਸ਼ਨ ਤੇ ਆਪਣਾ ਬੂਥ ਲੈਵਲ ਏਜੰਟ ਨਿਯੁਕਤ ਕਰਨਗੀਆਂ ਅਤੇ ਇਹ 21-11-2020(ਸ਼ਨੀਵਾਰ) 22-11-2020 ਅਤੇ ਮਿਤੀ 05-12-2020(ਸ਼ਨੀਵਾਰ) ਅਤੇ 06-12-2020(ਐਤਵਾਰ) ਕਲੇਮ ਅਤੇ ਇਤਰਾਜ ਪ੍ਰਾਪਤ ਕਰ ਸਕਦੇ ਹਨ। ਸਾਰੇ ਕਲੇਮ ਅਤੇ ਇਤਰਾਜਾਂ ਦਾ ਨਿਪਟਾਰਾ 05-01-2021 ਤੱਕ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਫੋਟੋਆਂ ਨੂੰ ਡਾਟਾ ਬੇਸ ਵਿੱਚ ਅੱਪਡੇਟ ਕਰਨਾ ਤੇ ਕੰਟਰੋਲ ਟੇਬਲ ਅੱਪਡੇਟ ਅਤੇ ਅਨੁਪੂਰਕ 10-01-2021 ਤੱਕ ਤਿਆਰ ਹੋ ਜਾਵੇਗਾ ਅਤੇ ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 15-1-2021 ਨੂੰ ਜਾਰੀ ਕਰ ਦਿੱਤੀ ਜਾਵੇਗੀ।
ਤਹਿਸੀਲਦਾਰ ਚੋਣਾਂ ਸ਼੍ਰੀ ਚਾਂਦ ਪ੍ਰਕਾਸ਼ ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਵੀ ਕੀਤੀ ਜਾਣੀ ਹੈ। ਜਿਸ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਪੋਲਿੰਗ ਸਟੇਸ਼ਨਾਂ ਦੀ ਕੱਟ ਆਫ਼ ਲਿਮਿਟ 1500 ਵੋਟਰ ਰੱਖੀ ਗਈ ਹੈ। ਮੀਟਿੰਗ ‘ਚ ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੀ ਜਸਪਾਲ ਸਿੰਘ, ਸੀ.ਪੀ.ਆਈ (ਐਮ) ਤੋਂ ਸ੍ਰੀ ਅਪਾਰ ਸੰਧੂ ਅਤੇ ਕਾਂਗਰਸ ਪਾਰਟੀ ਤੋਂ ਸ਼੍ਰੀ ਕਰਮਜੀਤ ਸਿੰਘ ਹਾਜ਼ਰ ਸਨ।