ਫਰੀਦਕੋਟ 24 ਅਗਸਤ (ਨਿਊ ਸੁਪਰ ਭਾਰਤ ਨਿਊਜ਼)
ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਨੇ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਘਰ ਵਿੱਚ ਇਕਾਂਤਵਾਸ ਵਿੱਚ ਰਹਿ ਰਹੇ ਲੋਕ ਅਤੇ ਜਿੰਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਉਹ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦੇਣ
ਅਤੇ ਆਪਣੇ ਸੰਪਰਕ ‘ਚ ਆਏ ਪਰਿਵਾਰਕ ਮੈਂਬਰਾਂ,ਕਰੀਬੀਆਂ ਅਤੇ ਵਿਅਕਤੀਆਂ ਦੀ ਸਹੀ ਜਾਣਕਾਰੀ ਸਾਂਝੀ ਕਰਨ ਅਤੇ ਜਲਦ ਤੋਂ ਜਲਦ ਉਨਾਂ ਦਾ ਸ਼ੱਕ ਦੂਰ ਕਰਨ ਲਈ ਨੇੜੇ ਦੇ ਫਲੂ ਕਾਰਨਰ ਬਾਜਾਖਾਨਾ,ਜੈਤੋ,ਕੋਟਕਪੂਰਾ,ਸਾਦਿਕ ਅਤੇ ਫਰਦਿਕੋਟ ਵਿਖੇ ਬਿਨਾ ਕਿਸੇ ਡਰ ਤੋਂ ਕੋਰੋਨਾ ਸੈਂਪਲ ਦੇਣ ਤਾਂ ਜੋ ਕੋਰੋਨਾ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ।ਉਨਾਂ ਕਿਹਾ ਕਿ ਹੁਣ ਕੋਈ ਵੀ ਵਿਅਕਤੀ ਕੋਰੋਨਾ ਸੈਂਪਲ ਦੇਣ ਮੌਕੇ ਹੀ ਆਪਣਾ ਸਵੈ ਘੋਸਣਾ ਪੱਤਰ ਤੇ ਸਹਿਮਤੀ ਦੇ ਕੇ ਪੋਜ਼ੀਟਿਵ ਆਉਣ ਉਤੇ ਘਰ ਵਿਚ ਇਕਾਂਤਵਾਸ ਹੋਣ ਦੀ ਅਪੀਲ ਕਰ ਸਕਦਾ ਹੈ।ਉਨਾਂ ਸਾਰਿਆਂ ਨੂੰ ਆਪਣੇ ਮੋਬਾਇਲ ਤੇ ਕੋਵਾ ਐਪ ਡਾਊਨਲੋਡ ਕਰਕੇ ਸਹੀ ਜਾਣਕਾਰੀ ਹਾਸਲ ਕਰਨ ਦੀ ਵੀ ਸਲਾਹ ਦਿੱਤੀ।