ਡਿਪਟੀ ਕਮਿਸ਼ਨਰ ਤੇ ਚੇਅਰਪਰਸਨ ਜਿਲਾ ਰੈਡ ਕਰਾਸ ਭਲਾਈ ਸ਼ਾਖਾ ਵੱਲੋਂ ਬਿਰਧ ਆਸ਼ਰਮ ਦਾ ਦੌਰਾ **ਬਜ਼ੁਰਗਾਂ ਨਾਲ ਸਮਾਂ ਬਿਤਾ ਕੇ ਉਨਾਂ ਤੋਂ ਆਸ਼ੀਰਵਾਦ ਲਿਆ

ਫਰੀਦਕੋਟ / 14 ਅਗਸਤ / ਨਿਊ ਸੁਪਰ ਭਾਰਤ ਨਿਊਜ
ਅੱਜ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਅਤੇ ਜਿਲਾ ਰੈੱਡ ਕਰਾਸ ਹਸਪਤਾਲ ਤੇ ਭਲਾਈ ਸ਼ਾਖਾ ਦੀ ਚੇਅਰਪਰਸਨ ਮੈਡਮ ਅਨੂ ਸੇਤੀਆ ਵੱਲੋਂ ਇਥੋਂ ਦੇ ਰੈਡ ਕਰਾਸ ਦੇ ਬਿਰਧ ਆਸ਼ਰਮ ਦਾ ਵਿਸ਼ੇਸ਼ ਤੌਰ ਤੇ ਦੌਰਾ ਕੀਤਾ ਗਿਆ ਅਤੇ ਉਨਾਂ ਨੇ ਜਿੱਥੇ ਬਿਰਧ ਆਸ਼ਰਮ ਵਿੱਚ ਬਜੁਰਗਾਂ ਨਾਲ ਗੱਲਬਾਤ ਕੀਤੀ ਉੱਥੇ ਉਨਾਂ ਨੂੰ ਦਰਪੇਸ਼ ਮੁਸ਼ਕਿਲਾਂ ਵੀ ਸੁਣੀਆਂ।

ਇਸ ਮੋਕੇ ਡਿਪਟੀ ਕਮਿਸ਼ਨਰ ਅਤੇ ਚੇਅਰਪਰਸਨ ਜਿਲਾ ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ ਮੈਡਮ ਅਨੂ ਸੇਤੀਆ ਨੇ ਬਜ਼ੁਰਗਾਂ ਨੂੰ ਵਿਸ਼ਵਾਸ ਦਵਾਇਆ ਕਿ ਉਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗਾ।ਆਸ਼ਰਮ ਵਿਚਲੇ ਬਜੁਰਗਾਂ ਨੇ ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਉਨਾਂ ਨੂੰ ਆਸ਼ਰਮ ਵਿੱਚ ਘਰ ਵਾਲਾ ਮਾਹੌਲ ਮਿਲ ਰਿਹਾ ਹੈ ਤੇ ਉਨਾਂ ਦਾ ਸਮਾਂ ਬਹੁਤ ਵਧੀਆ ਬਤੀਤ ਹੋ ਰਿਹਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਜ਼ੁਰਗ ਸਾਡਾ ਸਰਮਾਇਆ ਹਨ ਤੇ ਇਨਾਂ ਬਜ਼ੁਰਗਾਂ ਨੂੰ ਮਜ਼ਬੂਰੀਵਸ ਆਸ਼ਰਮ ਵਿੱਚ ਰਹਿਣਾ ਪੈ ਰਿਹਾ ਹੈ। ਉਨਾਂ ਰੈਡ ਕਰਾਸ ਸੰਸਥਾ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਇਨਾਂ ਸਾਰੇ ਬਜ਼ੁਰਗਾਂ ਦੀ ਆਪਣੇ ਮਾਤਾ ਪਿਤਾ ਵਾਂਗ ਸੰਭਾਲ ਕੀਤੀ ਜਾਵੇ। ਇਸ ਮੌਕੇ ਸ੍ਰੀ ਸੁਭਾਸ਼ ਚੰਦਰ ਸਕੱਤਰ ਰੈਡ ਕਰਾਸ ਸੁਸਾਇਟੀ ਵੀ ਹਾਜ਼ਰ ਸਨ।
