May 2, 2025

ਪਿਛਲੇ 3 ਸਾਲਾਂ ਵਿੱਚ ਸਿੰਚਾਈ ਵਾਲੇ ਖਾਲਿਆਂ ਦੀ ਸਫਾਈ ਤੇ 11 ਕਰੋੜ 84 ਲੱਖ 51 ਹਜ਼ਾਰ ਰੁਪਏ ਖਰਚ ਕੀਤੇ ਗਏ- ਕੁਸ਼ਲਦੀਪ ਸਿੰਘ ਢਿੱਲੋਂ

0

*ਖਾਲਿਆਂ ਦੀ ਸਫਾਈ ਨਾਲ ਸਿੰਚਾਈ ਸਮੱਰਥਾ ਵਿੱਚ ਹੋਇਆ ਵਾਧਾ **ਮਗਨਰੇਗਾ ਅਧੀਨ ਪੇਂਡੂ ਖੇਤਰ ਦੇ ਲੋਕਾਂ ਨੂੰ 399,638 ਦਿਨਾਂ ਦਾ ਮਿਲਿਆ ਕੰਮ

ਫਰੀਦਕੋਟ / 14 ਅਗਸਤ / ਨਿਊ ਸੁਪਰ ਭਾਰਤ ਨਿਊਜ

ਫਰੀਦਕੋਟ ਜਿਲੇ ਵਿੱਚ ਕਿਸਾਨਾਂ ਨੂੰ ਸਿੰਚਾਈ ਦੀਆਂ ਵਧੀਆਂ ਸਹੂਲਤਾਂ ਪ੍ਰਦਾਨ ਕਰਨ ਅਤੇ ਸਿੰਚਾਈ ਵਾਲੇ ਖਾਲਿਆਂ ਵਿੱਚ ਪਾਣੀ ਦੀ ਸਮੱਰਥਾ ਵਧਾਉਣ ਲਈ ਇਨਾਂ ਦੀ ਸਫਾਈ ਤੇ ਪਿਛਲੇ 3 ਸਾਲਾਂ ਵਿੱਚ 11 ਕਰੋੜ 84  ਲੱਖ 51 ਹਜ਼ਾਰ ਰੁਪਏ ਰਾਸ਼ੀ ਖਰਚ ਕੀਤੀ ਗਈ। ਇਹ ਜਾਣਕਾਰੀ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਤੇ ਫਰੀਦਕੋਟ ਦੇ ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਦਿੱਤੀ।

ਸ: ਢਿੱਲੋ ਨੇ ਦੱਸਿਆ ਕਿ ਸਾਲ 2017-18 ਵਿੱਚ ਜਿਲੇ ਦੇ ਫਰੀਦਕੋਟ ਬਲਾਕ ਵਿੱਚ ਮਗਨਰੇਗਾ ਅਧੀਨ 107 ਖਾਲਿਆਂ ਦੀ ਸਫਾਈ ਕੀਤੀ ਗਈ, ਜਿੰਨਾ ਤੇ 2 ਕਰੋੜ 46 ਲੱਖ 92 ਹਜ਼ਾਰ ਰੁਪਏ ਦੀ ਰਾਸ਼ੀ ਖਰਚ ਆਈ। ਉਨਾਂ ਕਿਹਾ ਕਿ ਇਸ ਕੰਮ ਨਾਲ ਇਨਾਂ ਪਿੰਡਾਂ ਦੇ 89987 ਮਜ਼ਦੂਰਾਂ ਨੂੰ ਦਿਹਾੜੀਆਂ/ਕੰਮ ਮਿਲਿਆ। ਇਸੇ ਤਰਾਂ ਕੋਟਕਪੂਰਾ ਬਲਾਕ ਵਿੱਚ 40 ਖਾਲਿਆਂ ਦੀ ਸਫਾਈ ਤੇ 79.87 ਲੱਖ ਰੁਪਏ ਖਰਚ ਕੀਤੇ ਗਏ ਅਤੇ 34365 ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ । ਇਸੇ ਤਰਾਂ ਜੈਤੋ ਬਲਾਕ ਵਿੱਚ 61 ਖਾਲਿਆਂ ਦੀ ਸਫਾਈ ਤੇ 1 ਕਰੋੜਾ 74 ਲੱਖ 85 ਹਜ਼ਾਰ ਰੁਪਏ ਖਰਚ ਕੀਤੇ ਗਏ ਅਤੇ 75012 ਮਗਨਰੇਗਾ ਮਜ਼ਦੂਰਾਂ ਨੂੰ ਕੰਮ ਦਿੱਤਾ ਗਿਆ । ਉਨਾਂ ਕਿਹਾ ਕਿ ਇਸ ਸਾਲ ਪੂਰੇ ਜਿਲੇ ਵਿੱਚ 208 ਕੰਮਾਂ ਤੇ 5 ਕਰੋੜ 1 ਲੱਖ 64 ਹਜ਼ਾਰ ਰੁਪਏ ਖਰਚ ਕੀਤੇ ਗਏ ਅਤੇ 1 ਲੱਖ 99ਹਜ਼ਾਰ 364 ਲੋਕਾਂ ਨੂੰ ਰੁਜ਼ਗਾਰ ਪ੍ਰਾਪਤ ਹੋਇਆ।

ਉਨਾਂ ਦੱਸਿਆ ਕਿ ਸਾਲ 2018-19 ਵਿੱਚ ਜਿਲੇ ਦੇ ਫਰੀਦਕੋਟ ਬਲਾਕ ਵਿੱਚ 108 ਖਾਲਿਆਂ ਦੀ ਸਫਾਈ ਕਰਵਾਈ ਗਈ, ਜਿਸ ਤੇ 3 ਕਰੋੜ 22 ਲੱਖ 96 ਹਜ਼ਾਰ ਰੁਪਏ ਦੀ ਰਾਸ਼ੀ ਖਰਚ ਆਈ, ਇਸ ਕੰਮ ਨਾਲ 62970 ਲੋਕਾਂ ਨੂੰ ਕੰਮ ਮਿਲਿਆ । ਇਸੇ ਤਰਾਂ ਕੋਟਕਪੂਰਾ ਬਲਾਕ ਵਿੱਚ 43 ਖਾਲਿਆਂ ਦੀ ਸਫਾਈ ਕਰਵਾਈ ਗਈ ਜਿਸ ਤੇ 42 ਲੱਖ 26 ਹਜ਼ਾਰ ਰੁਪਏ ਖਰਚ ਕੀਤੇ ਗਏ ਅਤੇ 17799 ਲੋਕਾਂ ਨੂੰ ਇਸ ਅਧੀਨ ਕੰਮ/ਦਿਹਾੜੀਆਂ ਪ੍ਰਾਪਤ ਹੋਈਆਂ। ਜੈਤੋ ਬਲਾਕ ਵਿੱਚ 58 ਖਾਲਿਆਂ ਦੀ ਸਫਾਈ ਕੀਤੀ ਗਈ ਜਿਸ ਤੇ 1 ਕਰੋੜ 5 ਲੱਖ 15 ਹਜ਼ਾਰ ਰੁਪਏ ਦੀ ਰਾਸ਼ੀ ਖਰਚ ਹੋਈ ਅਤੇ 43816 ਲੋਕਾਂ ਨੂੰ ਰੁਜ਼ਗਾਰ ਪ੍ਰਾਪਤ ਹੋਇਆ।ਸ: ਢਿੱਲੋਂ ਨੇ ਅੱਗੇ ਦੱਸਿਆ ਕਿ ਸਾਲ 2019-20 ਦੌਰਾਨ ਜਿਲੇ ਦੇ ਫਰੀਦਕੋਟ ਬਲਾਕ ਵਿੱਚ 83 ਖਾਲਿਆਂ ਦੀ ਸਫਾਈ ਕਰਵਾਈ ਗਈ ਜਿਸ ਤੇ 15 ਕਰੋੜ 3 ਲੱਖ 43 ਹਜ਼ਾਰ ਰੁਪਏ ਦੀ ਰਾਸ਼ੀ ਖਰਚ ਕੀਤੀ ਅਤੇ 51280 ਮਜ਼ਦੂਰਾਂ ਨੂੰ ਮਗਨਰੇਗਾ ਤਹਿਤ ਰੁਜ਼ਗਾਰ ਪ੍ਰਾਪਤ ਹੋਇਆ। ਇਸੇ ਤਰਾਂ ਕੋਟਕਪੂਰਾ ਬਲਾਕ ਵਿੱਚ 21 ਖਾਲਿਆਂ ਦੀ ਸਫਾਈ ਤੇ 19 ਲੱਖ 10 ਹਜ਼ਾਰ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਅਤੇ ਇਸ ਤਹਿਤ 7945 ਲੋਕਾਂ ਨੂੰ ਕੰਮ ਮਿਲਿਆ। ਇਸੇ ਤਰਾਂ ਬਲਾਕ ਜੈਤੋ ਵਿਖੇ ਮਗਨਰੇਗਾ ਸਕੀਮ ਤਹਿਤ 53 ਖਾਲਿਆਂ ਦੀ ਸਫਾਈ ਕਰਵਾਈ ਗਈ ਜਿਸ ਤੇ 39 ਲੱਖ 97 ਹਜ਼ਾਰ ਰੁਪਏ ਦੀ ਰਾਸ਼ੀ ਖਰਚ ਆਈ ਅਤੇ ਇਸ ਸਕੀਮ ਤਹਿਤ 16464 ਲੋਕਾਂ ਨੂੰ ਰੁਜ਼ਗਾਰ ਮਿਲਿਆ। ਉਨਾਂ ਦੱਸਿਆ ਕਿ ਜਿਲੇ ਵਿੱਚ ਮਗਨਰੇਗਾਂ ਸਕੀਮ ਤਹਿਤ ਗਰੀਬ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਂਦਾ ਹੈ।

Leave a Reply

Your email address will not be published. Required fields are marked *