ਸ਼੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਲਾਕ ਪੱਧਰੀ ਗੀਤ ਮੁਕਾਬਲੇ ਸੰਪੰਨ

ਫ਼ਰੀਦਕੋਟ / 08 ਅਗਸਤ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦੀ ਯੋਗ ਸਰਪ੍ਰਸਤੀ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਲੜੀ ‘ਚ ਆਨਲਾਈਨ ਬਲਾਕ ਪੱਧਰੀ ਗੀਤ ਮੁਕਾਬਲਾ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਮਿੰਦਰ ਸਿੰਘ ਬਰਾੜ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਕਮਲਜੀਤ ਤਾਹੀਮ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਨੇ ਦੱਸਿਆ ਕਿ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ ਸਮੂਹ ਇੰਚਾਰਜ਼, ਮੁੱਖ ਅਧਿਆਪਕ ਅਤੇ ਪ੍ਰਿੰਸੀਪਲ ਸਾਹਿਬਾਨ ਦੇ ਵੱਡਮੁੱਲੇ ਸਹਿਯੋਗ ਸਦਕਾ ਪਹਿਲਾਂ ਸਕੂਲ ਪੱਧਰ ਅਤੇ ਬਾਅਦ ‘ਚ ਬਲਾਕ ਪੱਧਰੀ ਗੀਤ ਮੁਕਾਬਲਾ ਕਰਵਾਇਆ ਗਿਆ ਹੈ। ਇਸ ਮੁਕਾਬਲੇ ‘ਚ ਫ਼ਰੀਦਕੋਟ ਜ਼ਿਲੇ ਦੇ ਪ੍ਰਾਇਮਰੀ, ਮਿਡਲ, ਹਾਈ, ਸੈਕੰਡਰੀ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਗੀਤ ਰਾਹੀਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਦੀ ਸਫ਼ਲਤਾ ਲਈ ਪ੍ਰਦੀਪ ਦਿਓੜਾ-ਜਸਮਿੰਦਰ ਸਿੰਘ ਹਾਂਡਾ ਦੋਹੇਂ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੇ ਵੀ ਅਹਿਮ ਭੂਮਿਕਾ ਅਦਾ ਕੀਤੀ।
ਇਸ ਮੌਕੇ ਪ੍ਰਾਇਮਰੀ ਵਿਭਾਗ ਦੇ ਜ਼ਿਲਾ ਨੋਡਲ ਅਫ਼ਸਰ ਮਨਿੰਦਰ ਕੌਰ ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ ਵਿਭਾਗ ਦੇ ਜ਼ਿਲਾ ਨੋਡਲ ਅਫ਼ਸਰ ਜਸਬੀਰ ਸਿੰਘ ਜੱਸੀ ਨੇ ਦੱਸਿਆ ਕਿ ਬਲਾਕ ਪੱਧਰੀ ਗੀਤ ਮੁਕਾਬਲੇ ਦੇ ਬਲਾਕ ਫ਼ਰੀਦਕੋਟ-1 ਦੇ ਪ੍ਰਾਇਮਰੀ ਵਰਗ ‘ਚ ਅਰਮਾਨਪ੍ਰੀਤ ਸਿੰਘ ਸ.ਪ੍ਰ.ਸ.ਮਹਿਮੂਆਣਾ ਨੇ ਪਹਿਲਾ, ਅਸ਼ੋਕ ਕੁਮਾਰ ਮੌਂਗਾ ਸ.ਪ੍ਰ.ਸ. ਸਾਦਿਕ ਨੇ ਦੂਜਾ, ਬਲਾਕ ਫ਼ਰੀਦਕੋਟ-2 ‘ਚੋਂ ਵਿਸ਼ਾਲ ਸ.ਪ੍ਰ.ਸ.ਸਕੂਲ ਜੀਵਨ ਨਗਰ ਨੇ ਪਹਿਲਾ, ਮਹਿਕ ਸ.ਪ੍ਰ.ਸ.ਸਕੂਲ ਦਸਮੇਸ਼ ਨਗਰ ਫ਼ਰੀਦਕੋਟ ਨੇ ਦੂਜਾ, ਬਲਾਕ ਫ਼ਰੀਦਕੋਟ-2 ‘ਚੋਂ ਗੁਰਪਾਲ ਸਿੰਘ ਸ.ਪ੍ਰ.ਸ.ਪਿਪਲੀ ਪੁਰਾਣੀ ਨੇ ਪਹਿਲਾ, ਜਸਵੀਰ ਕੌਰ ਸ.ਪ੍ਰ.ਸ.ਪਿਪਲੀ ਨਵੀਂ ਨੇ ਦੂਜਾ, ਬਲਾਕ ਕੋਟਕਪੂਰਾ ਅਰਮਾਨ ਸਿੰਘ ਸ.ਪ੍ਰ.ਸ.ਪੰਜਗਰਾਈ ਕਲਾਂ (ਮੇਨ) ਨੇ ਪਹਿਲਾ ਅਤੇ ਸੁਖਦੇਵ ਸਿੰਘ ਸ.ਪ੍ਰ.ਸ. ਸਿਵੀਆ ਬ੍ਰਾਂਚ ਨੇ ਦੂਜਾ, ਬਲਾਕ ਜੈਤੋ ‘ਚੋਂ ਆਗਮਨ ਜੋਤ ਕੌਰ ਸ.ਪ੍ਰ.ਸ.ਸੇਢਾ ਸਿੰਘ ਵਾਲਾ ਨੇ ਪਹਿਲਾ ਅਤੇ ਏਕਮ ਸਿੰਘ ਸ.ਪ੍ਰ.ਸ.ਸਕੂਲ ਗੁਰੂ ਕੀ ਢਾਬ ਨੇ ਦੂਜਾ ਸਥਾਨ ਹਾਸਲ ਕੀਤਾ। ਮਿਡਲ ਵਰਗ ਦੇ ਮੁਕਾਬਲਿਆਂ ‘ਚ ਬਲਾਕ ਫ਼ਰੀਦਕੋਟ-1 ‘ਚੋਂ ਰਾਜਪ੍ਰੀਤ ਕੌਰ ਸ.ਮ.ਸ.ਸੰਗਰਾਹੂਰ ਨੇ ਪਹਿਲਾ, ਜਸਕਰਨ ਕੌਰ ਸ.ਮ.ਸ.ਸਕੂਲ ਮਿੱਡੂਮਾਨ ਨੇ ਦੂਜਾ, ਬਲਾਕ ਫ਼ਰੀਦਕੋਟ-2 ‘ਚੋਂ ਮਹਿਕਜੋਤ ਕੌਰ ਭਾਈ ਕਿਸ਼ਨ ਸਿੰਘ ਸ.ਸ.ਸ.ਸ.ਸ.ਸੰਧਵਾਂ ਨੇ ਪਹਿਲਾ,ਜੀਵਨਜੋਤ ਸਿੰਘ ਸ.ਹ.ਸ.ਔਲਖ ਨੇ ਦੂਜਾ, ਬਲਾਕ ਫ਼ਰੀਦਕੋਟ-3 ‘ਚੋਂ ਕਿਰਨਦੀਪ ਕੌਰ ਸ.ਮ.ਸ.ਪੱਕਾ ਨੇ ਪਹਿਲਾ, ਅਮਿਤ ਸ਼ਰਮਾ ਸ.ਮ.ਸ.ਹਰਦਿਆਲੇਆਣਾ ਨੇ ਦੂਜਾ, ਬਲਾਕ ਕੋਟਕਪੂਰਾ ਹਰਲੀਨ ਸ਼ਰਮਾ ਡਾ.ਚੰਦਾ ਸਿੰਘ ਮਰਵਾਹ ਸ.ਸ.ਸ.ਸਕੂਲ ਕੋਟਕਪੂਰਾ ਨੇ ਪਹਿਲਾ, ਸੁਖਹਰਮਨ ਸਿੰਘ ਸ.ਹ.ਸ.ਸੁਰਗਾਪੁਰੀ ਕੋਟਕਪੂਰਾ ਨੇ ਦੂਜਾ, ਬਲਾਕ ਜੈਤੋ ‘ਚੋਂ ਗੁਰਪ੍ਰੀਤ ਸਿੰਘ ਸ.ਸ.ਸ.ਸ.ਗੋਬਿੰਦਗੜ-ਦਬੜੀਖਾਨਾ ਨੇ ਪਹਿਲਾ, ਸਾਰਹ ਗਿੱਲ ਸ.ਹ.ਸ.ਬਿਸ਼ਨੰਦੀ ਨੇ ਦੂਜਾ, ਸੈਕੰਡਰੀ ਵਰਗ ‘ਚ ਬਲਾਕ ਫ਼ਰੀਦਕੋਟ-1 ‘ਚੋਂ ਪ੍ਰੀਤ ਕੌਰ ਸ.ਸ.ਸ.ਸ.ਦੀਪ ਸਿੰਘ ਵਾਲਾ ਨੇ ਪਹਿਲਾ, ਜਸ਼ਨਪ੍ਰੀਤ ਕੌਰ ਸ.ਹ.ਸ.ਸੰਗਰਾਹੂਰ ਨੇ ਦੂਜਾ, ਬਲਾਕ ਫ਼ਰੀਦਕੋਟ-2 ‘ਚੋਂ ਵੀਰਪਾਲ ਕੌਰ ਸ.ਹ.ਸ.ਔਲਖ ਨੇ ਪਹਿਲਾ,ਮੀਨਾਕਸ਼ੀ ਸ.ਸ.ਸ.ਸ.ਸ.ਸਕੂਲ ਕੰਨਿਆ ਫ਼ਰੀਦਕੋਟ ਨੇ ਦੂਜਾ, ਬਲਾਕ ਫ਼ਰੀਦਕੋਟ-3 ‘ਚੋਂ ਗਗਨਦੀਪ ਕੌਰ ਸ.ਸ.ਸ.ਸ.ਢੁੱਡੀ ਨੇ ਪਹਿਲਾ ਅਤੇ ਕਰਮਜੀਤ ਕੌਰ ਸ.ਸ.ਸ.ਸ.ਮੋਰਾਂਵਾਲੀ ਨੇ ਦੂਜਾ, ਬਲਾਕ ਕੋਟਕਪੂਰਾ ‘ਚੋਂ ਨਿਸ਼ਾ ਕੌਰ ਸ.ਸ.ਸ.ਸ.ਕੰਨਿਆ ਪੰਜਗਰਾਈ ਕਲਾਂ ਨੇ ਪਹਿਲਾ,ਸ਼ਰਨਦੀਪ ਕੌਰ ਡਾ.ਚੰਦਾ ਸਿੰਘ ਮਰਵਾਹ ਸ.ਸ.ਸ.ਸਕੂਲ ਕੋਟਕਪੂਰਾ ਨੇ ਦੂਜਾ, ਬਲਾਕ ਜੈਤੋ ‘ਚੋਂ ਜਸ਼ਨਦੀਪ ਸਿੰਘ ਸ.ਹ.ਸ.ਡੋਡ ਨੇ ਪਹਿਲਾ ਅਤੇ ਕਰਮਜੀਤ ਸਿੰਘ ਸ.ਸ.ਸ.ਸ.ਰੋੜੀਕਪੂਰਾ ਨੇ ਦੂਜਾ ਸਥਾਨ ਹਾਸਲ ਕੀਤਾ। ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਮੁਕਾਬਲੇ ‘ਚ ਸੈਕੰਡਰੀ ਵਰਗ ‘ਚ ਸਨਮਦੀਪ ਸਿੰਘ ਸ.ਸ.ਸ.ਸ.ਚੰਦਭਾਨ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਜ਼ਿਲੇ ਦੇ ਸਮੂਹ ਸਿੱਖਿਆ ਅਧਿਕਾਰੀਆਂ ਨੇ ਜੇਤੂ, ਉਪ ਜੇਤੂ ਰਹੇ ਬੱਚਿਆਂ, ਇੰਚਾਰਜ਼ ਅਧਿਆਪਕਾਂ ਤੇ ਸਕੂਲ ਮੁਖੀਆਂ ਨੂੰ ਪ੍ਰਾਪਤੀਆਂ ਕਰਨ ਤੇ ਵਧਾਈ ਦਿੰਦਿਆਂ ਭਵਿੱਖ ‘ਚ ਮੁਕਾਬਲੇ ‘ਚ ਵੱਧ ਤੋਂ ਵੱਧ ਬੱਚਿਆਂ ਦੀ ਸ਼ਮੂਲੀਅਤ ਲਈ ਪ੍ਰੇਰਿਤ ਕੀਤਾ।