Site icon NewSuperBharat

5 ਮਰੀਜ਼ ਕੋਰੋਨਾ ਤੋਂ ਹੋਏ ਤੰਦਰੁਸਤ **ਫਰੀਦਕੋਟ ਜ਼ਿਲੇ ‘ਚ 25 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਹੋਈ ਪੁਸ਼ਟੀ ***ਲਾਪਰਵਾਹੀ ਛੱਡਕੇ ਜਾਰੀ ਅਡਵਇਜ਼ਰੀਆਂ ਦੀ ਪਾਲਣਾ ਕਰਨ ਲੋਕ

ਕੋਰੋਨਾ ਸੈਂਪਲ ਇਕੱਤਰ ਕਰਦੀ ਸਿਹਤ ਵਿਭਾਗ ਦੀ ਟੀਮ

ਫਰੀਦਕੋਟ / 06 ਅਗਸਤ / ਨਿਊ ਸੁਪਰ ਭਾਰਤ ਨਿਊਜ

ਮਿਸ਼ਨ ਫਤਿਹ ਤਹਿਤ ਅੱਜ ਜ਼ਿਲਾ ਫਰੀਦਕੋਟ ਦੇ 5 ਹੋਰ ਕੋਰੋਨਾ ਮਰੀਜ਼ਾਂ ਨੂੰ ਸਿਹਤਯਾਬ ਹੋਣ ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ, ਆਈ.ਏ.ਐਸ ਅਤੇ ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਜ਼ਿਲੇ ਵਿੱਚ ਕੋਰੋਨਾ ਦੀਆਂ ਸਾਵਧਾਨੀਆਂ ਤੇ ਬਚਾਅ ਲਈ ਆਮ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਕੋਰੋਨਾ ਦਾ ਪ੍ਰਕੋਪ ਫਿਰ ਵੀ ਜਾਰੀ ਹੈ ਅਤੇ ਹਰ ਰੋਜ ਕੋਰੋਨਾ ਦੇ ਮਾਮਲੇ ਸਾਹਮਾਣੇ ਆਉਣਾ ਚਿੰਤਾ ਦਾ ਵਿਸ਼ਾ ਹੈ।ਉਨਾਂ ਸੁਚੇਤ ਹੋਣ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਅਡਵਾਇਜ਼ਰੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।

ਸਿਵਲ ਸਰਜਨ ਡਾ.ਰਜਿੰਦਰ ਕੁਮਾਰ  ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿੱਚ ਕੋਟਕਪੂਰਾ ਸ਼ਹਿਰ ਨਾਲ ਸਬੰਧਤ 16 ਮਰੀਜ਼, ਫਰੀਦਕੋਟ ਸ਼ਹਿਰ ਨਾਲ ਸਬੰਧਤ 7 ਕੇਸ, ਬਾਜਾਖਾਨਾ ਦਾ 1 ਵਿਅਕਤੀ ਜਦ ਕੇ ਪਿੰਡ ਕੋਟਸੁਖੀਆ ਦਾ 1 ਵਿਅਕਤੀ ਜੋ ਫੋਰਟਿਸ ਹਸਪਤਾਲ ਮੋਹਾਲੀ ਤੋਂ ਰਿਪੋਰਟ ਹੋਇਆ ਹੈ। ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲੇ ਵਿੱਚ 16276 ਸੈਂਪਲ ਲਏ ਗਏ ਹਨ। ਜਿੰਨਾਂ ਵਿੱਚੋਂ 15495 ਰਿਪੋਰਟਾਂ ਨੈਗੇਟਿਵ ਪ੍ਰਾਪਤ ਹੋਈਆਂ ਹਨ, 218 ਰਿਪੋਰਟਾਂ ਦੇ ਨਤੀਜੇ ਆਉਣੇ ਬਾਕੀ ਹਨ, ਇਸ ਮੌਕੇ ਜ਼ਿਲਾ ਐਪੀਡਿਮੋਲੋਜਿਸਟ ਡਾ.ਵਿਕਰਮਜੀਤ ਸਿੰਘ,ਡਾ.ਅਨੀਤਾ ਚੌਹਾਨ ਅਤੇ ਮੀਡੀਆ ਇੰਚਾਰਜ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਜਾਣਕਾਰੀ ਦਿੱਤੀ ਕਿ ਜ਼ਿਲੇ ਅੰਦਰ ਕੋਰੋਨਾ ਦੇ ਕੁੱਲ ਕੇਸ 355 ਹੋ ਗਏ ਹਨ, ਜਦ ਕੇ ਐਕਟਿਵ ਕੇਸ 73 ਹਨ। ਕੋਰੋਨਾ ਦੀ ਚੇਨ ਤੋੜਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਰੋਨਾ ਦੇ ਲੱਛਣ, ਬਚਾਅ ਅਤੇ ਸਾਵਧਾਨੀਆਂ ਸਬੰਧੀ ਅਨਊਂਸਮੈਂਟ ਕਰਵਾਈ ਜਾ ਰਹੀ ਹੈ ਅਤੇ ਜਨਤਕ ਸਥਾਨਾਂ ਤੇ ਪਰਚੇ ਤਕਸੀਮ ਅਤੇ ਜਾਗਰੂਕਤਾ ਬੋਰਡ ਵੀ ਪ੍ਰਦਰਸ਼ਿਤ ਕੀਤੇ ਜਾ ਰਹੇ ਹਨ, ਜ਼ਿਲੇ ਵਿਚ ਸਿਹਤ ਸੰਸਥਾਵਾਂ ਵਿਖੇ ਫਲੂ ਕਾਰਨਰ ਫਰੀਦਕੋਟ, ਕੋਟਕਪੂਰਾ, ਜੈਤੋ, ਬਾਜਾਖਾਨਾ, ਸਾਦਿਕ ਵਿਖੇ ਚੱਲ ਰਹੇ ਹਨ।ਕੋਈ ਵੀ ਸ਼ੱਕ ਦੂਰ ਕਰਨ ਲਈ ਨੇੜੇ ਦੇ ਫਲੂ ਕਾਰਨਰ ਤੇ ਕੋਰੋਨਾ ਦਾ ਸੈਂਪਲ ਦੇ ਸਕਦਾ ਹੈ। ਉਨਾਂ ਕੋਵਾ ਐਪ ਪੰਜਾਬ ਦੇ ਮਾਧਿਅਮ ਰਾਂਹੀ ਮਿਸ਼ਨ ਫਤਿਹ ਨਾਲ ਜੁੜਕੇ ਯੋਗਦਾਨ ਪਾਉਣ ਅਤੇ ਸਹੀ ਜਾਣਕਾਰੀ-ਅੰਕੜੇ ਪ੍ਰਾਪਤ ਕਰਨ ਦੀ ਅਪੀਲ ਵੀ ਕੀਤੀ। ਅੱਜ ਵਿਭਾਗ ਵੱਲੋਂ 125 ਸ਼ੱਕੀ ਮਰੀਜ਼ਾਂ ਦੇ ਕੋਰੋਨਾ ਸੈਂਪਲ ਇਕੱਤਰ ਕਰਕੇ ਜਾਂਚ ਲਈ ਲੈਬ ਵਿੱਚ ਭੇਜੇ ਗਏ ਹਨ।

Exit mobile version