Site icon NewSuperBharat

ਪ੍ਰਧਾਨ ਮੰਤਰੀ ਸ਼ਹਿਰੀ ਅਵਾਸ ਯੋਜਨਾ ਅਧੀਨ 90 ਲਾਭਪਤਾਰੀਆਂ ਨੂੰ 22 ਲੱਖ 80 ਹਜ਼ਾਰ ਰੁਪਏ ਦੀ ਕੀਤੀ ਅਦਾਇਗੀ- ਡੀ.ਸੀ

DC Vimal Kumar Setia

ਯੋਜਨਾ ਅਧੀਨ ਲਾਭਪਾਤਰੀ 1.50 ਲੱਖ ਰੁਪਏ ਤੱਕ ਗ੍ਰਾਂਟ ਦਾ ਲੈ ਸਕਦੇ ਹਨ ਲਾਭ

ਯੋਜਨਾ ਦਾ ਲਾਭ ਲੈਣ ਲਈ ਲੋੜਵੰਦ ਲਾਭਪਤਾਰੀ ਸਬੰਧਤ ਨਗਰ ਕੌਂਸਲ ‘ਚ ਪਹੁੰਚ ਕਰਨ

ਫ਼ਰੀਦਕੋਟ , 3  ਅਗਸਤ (   ਨਿਊ ਸੁਪਰ ਭਾਰਤ ਨਿਊਜ਼ )

ਫ਼ਰੀਦਕੋਟ ਨਗਰ ਕੌਂਸਲ  ‘ਚ ਪੈਂਦੇ ਸ਼ਹਿਰੀ ਖੇਤਰ ਦੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਮਕਾਨ ਬਨਾਉਣ ਅਤੇ ਨਵੀਨੀਕਰਣ ਲਈ ਪ੍ਰਧਾਨ ਮੰਤਰੀ  ਸ਼ਹਿਰੀ ਅਵਾਸ ਯੋਜਨਾ ਅਧੀਨ 90 ਲਾਭਪਾਤਰੀਆਂ ਨੂੰ 22 ਲੱਖ 80 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ, ਆਈ.ਏ.ਐਸ ਨੇ ਦਿੱਤੀ।
 ਉਨ•ਾਂ ਦੱਸਿਆ ਕਿ ਇਸ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੀ ਚੋਣ ਲਈ ਸਾਲ 2015 ਵਿਚ ਸਰਵੇ ਕੀਤਾ ਗਿਆ ਸੀ ਜਿਸ ਵਿਚ ਕੁੱਲ 75 ਲਾਭਪਾਤਰੀ ਯੋਗ ਪਾਏ ਗਏ। ਇਸ ਤੋਂ ਬਾਅਦ ਸਾਲ 2017 ਵਿਚ ਮੁੜ ਸਰਵੇ ਕੀਤਾ ਗਿਆ ਜਿਸ ਵਿਚ 15 ਯੋਗ ਲਾਭਪਾਤਰੀਆਂ ਦੀ ਪਹਿਚਾਣ ਕੀਤੀ ਗਈ। ਉਨ•ਾਂ ਦੱਸਿਆ ਕਿ ਇਹ ਸਰਵੇ ਹੁਣ ਵੀ ਜਾਰੀ ਹੈ,ਜੇਕਰ ਕੋਈ ਲੋੜਵੰਦ ਹੋਵੇ ਤਾਂ ਸਬੰਧਤ ਨਗਰ ਕੌਂਸਲ ਵਿੱਚ ਪਹੁੰਚ ਕਰਕੇ ਯੋਜਨਾ ਦਾ ਲਾਭ ਲੈ ਸਕਦਾ ਹੈ। ਉਨ•ਾਂ ਦੱਸਿਆ ਕਿ ਨਵੇਂ ਮਕਾਨ ਦੀ ਉਸਾਰੀ ਕਰਨ  ਅਤੇ ਵਾਧੇ ਲਈ  ਤਿੰਨ ਕਿਸ਼ਤਾਂ ਰਾਹੀਂ ਅਦਾ ਕੀਤੇ ਜਾਂਦੇ ਹਨ।
 ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਪਲਾਟ ਅਤੇ ਪੁਰਾਣੇ ਮਕਾਨ ‘ਤੇ ਲੋੜ ਮੁਤਾਬਿਕ ਨਵੀਨੀਕਰਣ ਲਈ 1.50 ਲੱਖ ਰੁਪਏ ਤੱਕ ਦੀ ਗਰਾਂਟ ਮੁਹੱਈਆ ਕਰਵਾਈ ਜਾਂਦੀ ਹੈ, ਤਾਂ ਜੋ ਲਾਭਪਾਤਰੀ ਮਕਾਨ ਦੀ ਉਸਾਰੀ ਜਾਂ ਲੋੜੀਂਦੀਆਂ ਸੁਵਿਧਾਵਾਂ ਪੂਰੀਆ ਕਰ ਸਕੇ। ਉਨ•ਾਂ ਦੱਸਿਆ ਕਿ ਜਿਹੜੇ ਲਾਭਪਾਤਰੀ ਦੀ ਜ਼ਮੀਨ/ਪਲਾਟ ਲਾਲ ਲਕੀਰ ਦੇ ਏਰੀਅੇ ‘ਚ ਆਉਂਦੀ ਹੈ ਤਾਂ ਉਸਨੂੰ ਪਲਾਟ ਦੀ ਰਜਿਸਟਰੀ ਦੀ ਲੋੜ ਨਹੀਂ, ਬਲਕਿ ਸਕੀਮ ਦਾ ਲਾਭ ਲੈਣ ਲਈ ਨਗਰ ਕੌਂਸਲ ਦਾ ਟੈਕਸ ਰਿਕਾਰਡ/ਬਿਜਲੀ/ਪਾਣੀ ਦਾ ਬਿਲ ਹੋਣਾ ਜਰੂਰੀ ਹੈ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਾਭਪਾਤਰੀ ਦੇ ਮਕਾਨਾਂ ਨੂੰ ਨਕਸ਼ਾ ਫੀਸ ਤੋਂ ਵੀ ਛੋਟ ਦਿੱਤੀ ਗਈ ਹੈ।

Exit mobile version