ਸਰਕਾਰੀ ਬ੍ਰਜਿੰਦਰਾ ਕਾਲਜ ਫਰੀਦਕੋਟ ਸਮੇਤ ਰਾਜ ਦੇ 10 ਸਰਕਾਰੀ ਕਾਲਜਾਂ ਵਿਚ ਬੀ ਐਸ ਸੀ ਐਗਰੀਕਲਚਰ ਦੇ ਕੋਰਸ ਨੂੰ ਜਾਰੀ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ: ਮੁੱਖ ਮੰਤਰੀ

*ਮੁੱਖ ਮੰਤਰੀ ਨੇ ਹਫਤਾਵਾਰੀ ਫੇਸ ਬੁਕ ਲਾਈਵ ਸੈਸ਼ਨ- ਕੈਪਟਨ ਨੂੰ ਪੁੱਛੋ ਤਹਿਤ ਫਰੀਦਕੋਟ ਦੇ ਵਸਨੀਕ ਦੇ ਸਵਾਲ ਦਾ ਦਿੱਤਾ ਜਵਾਬ
ਫਰੀਦਕੋਟ / 1 ਅਗਸਤ / ਨਿਊ ਸੁਪਰ ਭਾਰਤ ਨਿਊਜ
ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹਫਤਾਵਾਰੀ ਫੇਸ ਬੁੱਕ ਲਾਈਵ ਸੈਸ਼ਨ ਕੈਪਟਨ ਨੂੰ ਪੁੱਛੋ ਵਿਚ ਫਰੀਦਕੋਟ ਦੇ ਵਿਅਕਤੀ ਸ੍ਰੀ ਨਰਿੰਦਰ ਜੀਤ ਸਿੰਘ ਬਰਾੜ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਆਦੇਸ਼ਾਂ ਅਨੁਸਾਰ ਇਹ ਕਾਲਜ ਜ਼ਮੀਨ ਨਾਲ ਸਬੰਧਤ ਨਾਰਮਜ਼ ਪੂਰੇ ਨਹੀਂ ਕਰ ਰਿਹਾ ਸੀ ਤੇ ਉਨ੍ਹਾਂ ਵੱਲੋਂ ਇਸ ਕਾਰਨ ਕਰਕੇ ਕੋਰਸ ਬੰਦ ਕਰਨ ਲਈ ਕਿਹਾ ਗਿਆ ਹੈ।
ਫਰੀਦਕੋਟ ਦੇ ਵਸਨੀਕ ਨੇ ਸਰਕਾਰੀ ਬ੍ਰਜਿੰਦਰਾ ਕਾਲਜ ਵਿਖੇ ਬੀ ਐਸ ਸੀ ਐਗਲਰੀਕਲਚਰ ਦੇ ਕੋਰਸ ਬੰਦ ਕਰਨ ਦੇ ਐਲਾਨ ਨਾਲ ਗਰੀਬ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਾਪਤ ਕਰਨ ਵਿਚ ਭਾਰੀ ਮੁਸ਼ਕਿਲ ਪੇਸ਼ ਆਉਣ ਦੀ ਗੱਲ ਕੀਤੀ ਗਈ ਸੀ। ਉਨ੍ਹਾਂ ਮੁੱਖ ਮੰਤਰੀ ਤੋਂ ਇਸ ਕੋਰਸ ਨੂੰ ਜਾਰੀ ਰੱਖਣ ਦੀ ਮੰਗ ਕੀਤੀ।
ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਸਰਕਾਰ ਸਰਕਾਰੀ ਬ੍ਰਜਿੰਦਰਾ ਕਾਲਜ ਫਰੀਦਕੋਟ ਸਮੇਤ ਬਾਕੀ 10 ਸਰਕਾਰੀ ਕਾਲਜਾਂ ਦੇ ਬੀ ਐਸ ਸੀ ਐਗਰੀਕਲਚਰ ਦੇ ਕੋਰਸ ਨੂੰ ਬੰਦ ਹੋਣ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ।ਉਨ੍ਹਾਂ ਕਿਹਾ ਕਿ ਜ਼ਮੀਨ ਦੀ ਕਮੀ ਨੂੰ ਸਰਕਾਰ ਪੂਰਾ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਜ਼ੋ ਵਿਦਿਆਰਥੀਆਂ ਦੀ ਡਿਗਰੀ ਦਾ ਨੁਕਸਾਨ ਨਾ ਹੋ ਸਕੇ।