ਸਹਿਕਾਰੀ ਸਭਾਵਾਂ ਵਲੋਂ ਕੀਤੀ ਜਾ ਰਹੀ ਹੈ ਘਰੇਲੂ ਵਸਤਾਂ ਦੀ ਨਿਰਵਿਘਨ ਸਪਲਾਈ
*ਬੀਤੇ ਕੱਲ 65,72,759 ਰੁਪਏ ਦੀ ਖਾਦ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਕੀਤੀ ਗਈ ਸੇਲ
ਬਠਿੰਡਾ / 22 ਮਈ / ਨਿਊ ਸੁਪਰ ਭਾਰਤ ਨਿਊਜ
ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਹਿਕਾਰੀ ਸਭਾਵਾਂ ਵਲੋਂ ਜ਼ਿਲਾ ਬਠਿੰਡਾ ’ਚ ਬੀਤੇ ਕੱਲ (ਸ਼ੁੱਕਰਵਾਰ) ਨੂੰ ਤਕਰੀਬਨ 15,97,103 ਰੁਪਏ ਦਾ ਘਰ ਵਿਚ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਵਸਤਾਂ ਦਾ ਸਮਾਨ ਜਿਵੇਂ ਕਿ ਘਿਓ, ਦਾਲਾਂ, ਤੇਲ ਅਤੇ ਖੰਡ ਆਦਿ ਦਿੱਤਾ ਗਿਆ। ਇਸ ਤੋਂ ਇਲਾਵਾ ਕੈਟਲਫੀਡ ਸਹਿਕਾਰੀ ਸਭਾਵਾਂ ਦੁਆਰਾ ਘਰੋਂ-ਘਰ ਦਿੱਤਾ ਗਿਆ। ਇਹ ਜਾਣਕਾਰੀ ਸਹਿਕਾਰੀ ਸਭਾਵਾਂ ਦੇ ਉਪ ਰਜਿਸਟਰਾਰ ਸ਼੍ਰੀ ਅਨਿਲ ਕੁਮਾਰ ਨੇ ਦਿੱਤੀ।
ਉਪ ਰਜਿਸਟਰਾਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 65,72,759 ਰੁਪਏ ਦੀ ਖਾਦ ਵੀ ਸਹਿਕਾਰੀ ਸਭਾਵਾਂ ਦੁਆਰਾ ਮੈਂਬਰਾਂ ਨੂੰ ਵੇਚੀ ਗਈ ਹੈ। ਇਸ ਤੋ ਇਲਾਵਾ ਵੇਰਕਾ ਮਿਲਕ ਪਲਾਂਟ ਬਠਿੰਡਾ ਵੱਲੋ 1,02,352 ਲੀਟਰ ਦੁੱਧ ਦੀ ਖਰੀਦ ਕਿਸਾਨਾਂ ਤੋਂ ਕੀਤੀ ਗਈ ਹੈ ਅਤੇ 48,086 ਲੀਟਰ ਦੁੱਧ ਦੀ ਸਪਲਾਈ ਆਮ ਲੋਕਾਂ ਨੂੰ ਆਪਣੀਆਂ ਵੈਨਾਂ ਆਦਿ ਰਾਹੀਂ ਉਨਾਂ ਦੇ ਦਰਾਂ ’ਤੇ ਦਿੱਤੀ ਜਾਂਦੀ ਹੈ।
ਇਸ ਤੋ ਇਲਾਵਾ ਵੇਰਕਾ ਵੱਲੋਂ 5390 ਕਿਲੋ ਦਹੀ, 692 ਕਿਲੋ ਪਨੀਰ, 8532 ਲੀਟਰ ਲੱਸੀ ਅਤੇ ਘਿਓ ਦੀ ਸਪਲਾਈ ਵੀ ਲੋਕਾਂ ਨੂੰ ਮੁਹੱਈਆ ਕਰਵਾਈ ਗਈ। ਇਸੇ ਤਰਾਂ ਮਾਰਕਫੈੱਡ ਬਠਿੰਡਾ ਵੱਲੋਂ ਸੇਲ ਪੁਆਇੰਟਾਂ ਰਾਹੀਂ ਲੋਕਾਂ ਨੂੰ 2100 ਕਿਲੋ ਘਿਓ ਅਤੇ 6000 ਰੁਪਏ ਦੀਆਂ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਵੀ ਕੀਤੀ ਗਈ ਹੈ। ਮਾਰਕਫੈੱਡ ਬਠਿੰਡਾ ਵੱਲੋਂ 20 ਟਨ ਕੈਟਲ ਫੀਡ ਵੀ ਵੇਚੀ ਗਈ। ਇਸ ਤੋਂ ਇਲਾਵਾ ਬਠਿੰਡਾ ਸਹਿਕਾਰੀ ਕੇਂਦਰੀ ਬੈਂਕ ਵੱਲੋਂ ਕਿਸਾਨਾਂ ਨੂੰ 1403 ਲੱਖ ਰੁਪਏ ਦੀ ਸ਼ਾਰਟ ਟਰਮ ਐਗਰੀਕਲਚਰ ਲੋਨ ਦੀ ਅਡਵਾਂਸਮੈਂਟ ਵੀ ਕੀਤੀ ਗਈ ਹੈ।