*ਸੀ-ਪਾਈਟ ਤਲਵਾੜਾ ਅਤੇ ਸੀ-ਪਾਈਟ ਨਵਾਂਸ਼ਹਿਰ ਤੋਂ ਆਨ-ਲਾਈਨ ਟਰੇਨਿੰਗ ਲੈ ਸਕਦੇ ਹਨ ਜ਼ਿਲਾ ਦੇ ਨੌਜਵਾਨ **ਗੜਸ਼ੰਕਰ ਤਹਿਸੀਲ ਦੇ ਚਾਹਵਾਨ ਨੌਜਵਾਨ ਆਨ-ਲਾਈਨ ਟ੍ਰੇਨਿੰਗ ਲਈ ਮੋਬਾਇਲ ਨੰਬਰ 94637-38300, 87258-66019 ‘ਤੇ ਸੰਪਰਕ ਕਰਕੇ ਕਰਵਾਉਣ ਰਜਿਸਟ੍ਰੇਸ਼ਨ **ਹੁਸ਼ਿਆਰਪੁਰ, ਦਸੂਹਾ ਅਤੇ ਮੁਕੇਰੀਆਂ ਤਹਿਸੀਲ ਦੇ ਨੌਜਵਾਨ ਮੋਬਾਇਲ ਨੰਬਰ 80546-98980 ‘ਤੇ ਕਰਨ ਸੰਪਰਕ **ਸੀ-ਪਾਈਟ ਕੇਂਦਰ ਤਲਵਾੜਾ ‘ਚ ਰਜਿਸਟ੍ਰੇਸ਼ਨ ਕਰਵਾ ਕੇ 336 ਨੌਜਵਾਨ ਲੈ ਰਹੇ ਹਨ ਆਨ-ਲਾਈਨ ਟਰੇਨਿੰਗ
ਹੁਸ਼ਿਆਰਪੁਰ / 22 ਮਈ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲਾ ਵਿੱਚ ਸਥਾਪਿਤ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਕੋਵਿਡ-19 ਕਾਰਨ ਲੌਕਡਾਊਨ ਦੇ ਚੱਲਦੇ ਘਰ ਬੈਠੇ ਵਿਦਿਆਰਥੀਆਂ ਨੂੰ ਨੌਕਰੀਆਂ ਅਤੇ ਕੰਮ ਧੰਦੇ ਸ਼ੁਰੂ ਕਰਨ ਲਈ ਆਨ-ਲਾਈਨ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜ਼ਿਲਾ ਦੇ ਸੀ-ਪਾਈਟ ਕੇਂਦਰਾਂ ਵਲੋਂ ਵੀ ਨੌਜਵਾਨਾਂ ਨੂੰ ਸੈਨਾ ਵਿੱਚ ਭਰਤੀ ਹੋਣ ਲਈ ਲਿਖਤੀ ਪ੍ਰੀਖਿਆ ਦੀ ਆਨ-ਲਾਈਨ ਟਰੇਨਿੰਗ ਦਿੱਤੀ ਜਾ ਰਹੀ ਹੈ। ਜ਼ਿਲਾ ਦੀਆਂ ਚਾਰ ਤਹਿਸੀਲਾਂ ਨੂੰ ਦੋ ਸੀ-ਪਾਈਟ ਕੇਂਦਰ ਆਨ-ਲਾਈਨ ਟ੍ਰੇਨਿੰਗ ਦੇ ਰਹੇ ਹਨ, ਜਿਸ ਵਿੱਚ ਤਹਿਸੀਲ ਗੜਸ਼ੰਕਰ ਨਾਲ ਸਬੰਧਤ ਨੌਜਵਾਨਾਂ ਨੂੰ ਸੀ-ਪਾਈਟ ਕੇਂਦਰ ਨਵਾਂਸ਼ਹਿਰ ਅਤੇ ਤਹਿਸੀਲ ਹੁਸ਼ਿਆਰਪੁਰ, ਦਸੂਹਾ ਅਤੇ ਮੁਕੇਰੀਆਂ ਦੇ ਨੌਜਵਾਨਾਂ ਨੂੰ ਸੀ-ਪਾਈਟ ਕੇਂਦਰ ਤਲਵਾੜਾ 15 ਮਈ ਤੋਂ ਲਿਖਤੀ ਪ੍ਰੀਖਿਆ ਦੀ ਆਨ-ਲਾਈਨ ਟਰੇਨਿੰਗ ਮੁਹੱਈਆ ਕਰਵਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਅਫ਼ਸਰ ਸ਼੍ਰੀ ਕਰਮ ਚੰਦ ਨੇ ਦੱਸਿਆ ਕਿ ਇਸ ਟਰੇਨਿੰਗ ਦਾ ਮੁੱਖ ਮੁਦੇਸ਼ ਵੱਧ ਤੋਂ ਵੱਧ ਨੌਜਵਾਨਾਂ ਨੂੰ ਟਰੇਨਿੰਗ ਦੇਣਾ ਹੈ। ਉਨਾ ਕਿਹਾ ਕਿ ਤਹਿਸੀਲ ਗੜਸ਼ੰਕਰ ਨਾਲ ਸਬੰਧਤ ਪ੍ਰਾਰਥੀ ਜੋ ਰੱਖਿਆ ਸੇਵਾਵਾਂ ਵਿੱਚ ਭਰਤੀ ਹੋਣ ਦੇ ਚਾਹਵਾਨ ਹਨ ਅਤੇ ਸੀ-ਪਾਈਟ ਨਵਾਂਸ਼ਹਿਰ ਵਿੱਚ ਰੱਖਿਆ ਸੇਵਾਵਾਂ ਵਿੱਚ ਭਰਤੀ ਲਈ ਲਿਖਤੀ ਟੈਸਟ ਦੀ ਤਿਆਰੀ ਆਨ-ਲਾਈਨ ਟਰੇਨਿੰਗ ਲੈ ਸਕਦੇ ਹਨ। ਉਨਾ ਕਿਹਾ ਕਿ ਇਸ ਟਰੇਨਿੰਗ ਵਿੱਚ ਦਾਖਲਾ ਲੈਣ ਲਈ ਚਾਹਵਾਨ ਪ੍ਰਾਰਥੀ ਸੀ-ਪਾਈਟ ਨਵਾਂਸ਼ਹਿਰ ਦੇ ਇੰਚਾਰਜ ਸ਼੍ਰੀ ਨਿਰਮਲ ਸਿੰਘ ਦੇ ਮੋਬਾਇਲ ਨੰਬਰ 94637-38300 ਅਤੇ ਲਖਵੀਰ ਸਿੰਘ ਦੇ ਮੋਬਾਇਲ ਨੰਬਰ 87258-66019 ‘ਤੇ ਸੰਪਰਕ ਕਰ ਸਕਦੇ ਹਨ।
ਸ਼੍ਰੀ ਕਰਮ ਚੰਦ ਨੇ ਦੱਸਿਆ ਕਿ ਸੀ-ਪਾਈਟ ਕੇਂਦਰ ਤਲਵਾੜਾ ਵਲੋਂ ਤਹਿਸੀਲ ਦਸੂਹਾ, ਮੁਕੇਰੀਆਂ ਅਤੇ ਹੁਸ਼ਿਆਰਪੁਰ ਦੇ ਚਾਹਵਾਨ ਪ੍ਰਾਰਥੀਆਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ। ਉਨਾ ਕਿਹਾ ਕਿ ਸੀ-ਪਾਈਟ ਕੇਂਦਰ ਤਲਵਾੜਾ ਵਿੱਚ 336 ਪ੍ਰਾਰਥੀਆਂ ਵਲੋਂ ਰਜਿਸਟ੍ਰੇਸ਼ਨ ਕਰਵਾਈ ਜਾ ਚੁੱਕੀ ਹੈ ਅਤੇ ਟਰੇਨਿੰਗ ਲਈ ਜਾ ਰਹੀ ਹੈ। ਉਨਾ ਕਿਹਾ ਕਿ ਇਸ ਸੈਂਟਰ ਵਿੱਚ ਹੋਰ ਚਾਹਵਾਨ ਪ੍ਰਾਰਥੀਆਂ ਵਲੋਂ ਰਜਿਸਟ੍ਰੇਸ਼ਨ ਕਰਵਾਉਣ ਦੀ ਆਖਰੀ ਤਾਰੀਖ 24 ਮਈ ਹੈ। ਇਸ ਸੈਂਟਰ (ਤਲਵਾੜਾ) ਵਿੱਚ ਹੋਰ ਜਾਣਕਾਰੀ ਲਈ ਕੈਂਪ ਇੰਚਾਰਜ ਸ਼੍ਰੀ ਦਲਜੀਤ ਸਿੰਘ ਦੇ ਮੋਬਾਇਲ ਨੰਬਰ 80546-98980 ‘ਤੇ ਸੰਪਰਕ ਕਰਕੇ ਇਸ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ।