ਸਪੀਕਰ ਰਾਣਾ ਕੇ ਪੀ ਸਿੰਘ ਅਤੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਸੜਕ ਹਾਦਸੇ ਦੇ ਪ੍ਰਭਾਵਿੱਤਾਂ ਦਾ ਹਾਲ-ਚਾਲ ਪੁੱਛਿਆ **ਅਧਿਕਾਰੀਆਂ ਨੂੰ ਢੁਕਵੀਂ ਮਦਦ ਕਰਨ ਦੀ ਦਿੱਤੀ ਹਦਾਇਤ

ਗਰਦਲੇ ਭਰਤਗੜਹ੍ ਵਿੱਚ ਵਾਹਨਾਂ ਦੇ ਹੋਏ ਹਾਦਸੇ ਦੋਰਾਨ ਸਪੀਕਰ ਰਾਣਾ ਕੇ ਪੀ ਸਿੰਘ ਅਤੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਪਰ੍ਭਾਵਿੱਤ ਹੋਇਆ ਵਿਅਕਤੀਆਂ ਦਾ ਹਾਲ-ਚਾਲ ਪੁੱਛਦੇ ਹੋਏ
ਭਰਤਗੜ੍ਹ/ਕੀਰਤਪੁਰ ਸਾਹਿਬ / 08 ਅਗਸਤ / ਨਿਊ ਸੁਪਰ ਭਾਰਤ ਨਿਊਜ
ਅੱਜ ਸਵੇਰੇ ਲਗਭਗ 11.00 ਵਜੇ ਜਦੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਅਤੇ ਮੈਂਬਰ ਪਾਰਲੀਮੈਂਟ ਸ੍ਰੀ ਮਨੀਸ਼ ਤਿਵਾੜੀ ਰੂਪਨਗਰ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਖ ਵੱਖ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਸਨ ਤਾਂ ਭਰਤਗੜ੍ਹ ਨੇੜੇ ਪਿੰਡ ਗਰਦਲੇ ਵਿਖੇ ਮੁੱਖ ਮਾਰਗ ਤੇ ਦੋ ਵਾਹਨਾਂ ਦੀ ਆਪਸ ਵਿੱਚ ਹੋਈ ਟੱਕਰ ਵੇਖ ਕੇ ਉਹਨਾਂ ਨੇ ਆਪਣਾ ਕਾਫਲਾ ਰੋਕ ਲਿਆ ਅਤੇ ਦੋਵੇ ਆਗੂ ਸੜਕ ਹਾਦਸੇ ਦੇ ਪ੍ਰਭਾਵਿੱਤ ਲੋਕਾਂ ਦਾ ਹਾਲ ਚਾਲ ਪੁੱਛਣ ਲਈ ਉਹਨਾਂ ਕੋਲ ਪਹੁੰਚ ਗਏ।

ਸਪੀਕਰ ਰਾਣਾ ਕੇ ਪੀ ਸਿੰਘ ਅਤੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਪਰ੍ਭਾਵਿੱਤ ਹੋਏ ਲੋਕਾਂ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਅਤੇ ਉਥੇ ਮੋਜੂਦ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਸੜਕ ਹਾਦਸੇ ਨਾਲ ਪਰ੍ਭਾਵਿੱਤ ਹੋਏ ਲੋਕਾਂ ਦੀ ਹਰ ਸੰਭਵ ਮਦਦ ਕਰਨ. ਇਸ ਮੋਕੇ ਲਾਰਜ ਸਕੇਲ ਇੰਡਸਟਰ੍ੀਜ਼ ਪੰਜਾਬ ਦੇ ਚੇਅਰਮੈਨ ਸਰ੍ੀ ਪਵਨ ਦੀਵਾਨ ਵੀ ਉਹਨਾਂ ਦੇ ਨਾਲ ਸਨ।