May 11, 2025

ਬਠਿੰਡਾ 33 ਹੋਰ ਰਿਪੋਰਟਾਂ ਪ੍ਰਾਪਤ, 1 ਹੋਰ ਪਾਜਿਟਿਵ ਕੇਸ ਆਇਆ, 32 ਨੈਗੇਟਿਵ ਰਿਪੋਰਟਾਂ

0

*ਇਕ ਮਰੀਜ ਹੋਈ ਪੂਰੀ ਤਰਾਂ ਠੀਕ **16 ਦੀਆਂ ਪਹਿਲੀਆਂ ਮੁੜ ਜਾਂਚ ਰਿਪੋਰਟਾਂ ਵੀ ਨੈਗੇਟਿਵ **ਨਵਾਂ ਕੇਸ ਪਹਿਲਾਂ ਤੋਂ ਹੀ ਸੀ ਇਕਾਂਤਵਾਸ ਵਿਚ

ਬਠਿੰਡਾ / 14 ਮਈ / ਏਨ ਏਸ ਬੀ ਨਿਉਜ

ਬਠਿੰਡਾ ਜਿ਼ਲ੍ਹੇ ਵਿਚ ਅੱਜ ਇਕ ਕਰੋਨਾ ਨਾਲ ਲੜ ਰਹੀ ਔਰਤ ਪੂਰੀ ਤਰਾਂ ਠੀਕ ਹੋ ਗਈ ਅਤੇ ਉਸਦੀ ਦੂਸਰੀ ਮੁੜ ਜਾਂਚ ਰਿਪੋਰਟ ਵੀ ਨੈਗੇਟਿਵ ਆ ਗਈ ਹੈ। ਜਦ ਕਿ ਅੱਜ ਪ੍ਰਾਪਤ 33 ਰਿਪੋਰਟਾਂ ਅਨੁਸਾਰ ਜਿ਼ਲ੍ਹੇ ਵਿਚ ਇਕ ਹੋਰ ਕਰੋਨਾ ਮਰੀਜ ਦੀ ਪੁ਼ਸ਼ਟੀ ਹੋਈ ਹੈ ਪਰ ਇਹ ਰਾਜ ਤੋਂ ਬਾਹਰ ਤੋਂ ਪਰਤਿਆ ਸੀ ਅਤੇ ਪਹਿਲਾਂ ਤੋਂ ਹੀ ਕੁਆਰਨਟਾਈਨ ਵਿਚ ਸੀ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਅੱਜ ਕੁੱਲ 33 ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਇੰਨ੍ਹਾਂ ਵਿਚੋਂ ਇਕ ਰਿਪੋਰਟ ਪਾਜਿਟਿਵ ਆਈ ਹੈ ਪਰ ਉਕਤ ਵਿਅਕਤੀ ਪਹਿਲਾਂ ਤੋਂ ਹੀ ਇਕਾਂਤਵਾਸ ਵਿਚ ਸੀ। ਇਸ ਤੋਂ ਬਿਨ੍ਹਾਂ ਜਿ਼ਲ੍ਹੇ ਵਿਚ ਸਭ ਤੋਂ ਪਹਿਲੇ ਦਿਨ ਆਈ ਮਰੀਜ ਦੀ ਦੂਜੀ ਰਿਪੋਰਟ ਵੀ ਨੈਗੇਟਿਵ ਆਈ ਹੈ ਅਤੇ ਹੁਣ ਉਸਨੂੰ ਘਰ ਭੇਜ਼ ਦਿੱਤਾ ਜਾਵੇਗਾ।

ਇਸ ਤੋਂ ਬਿਨ੍ਹਾਂ ਹਸਤਪਾਲ ਵਿਚ ਇਲਾਜ ਅਧੀਨ 16 ਵਿਅਕਤੀਆਂ ਦੇ ਮੁੜ ਜਾਂਚ ਨਮੂਨਿਆਂ ਦੇ ਨਤੀਜੇ ਵੀ ਨੈਗੇਟਿਵ ਆਏ ਹਨ। ਭਲਕੇ ਉਨ੍ਹਾਂ ਦੇ ਦੁਬਾਰਾ ਨਮੂਨੇ ਜਾਂਚ ਲਈ ਭੇਜੇ ਜਾਣਗੇ ਅਤੇ ਜੇਕਰ ਦੂਸਰੀ ਰਿਪੋਟ ਵੀ ਨੈਗੇਟਿਗ ਆਈ ਤਾਂ ਉਨ੍ਹਾਂ ਨੂੰ ਵੀ ਛੁੱਟੀ ਦੇ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੀਰਵਾਰ ਨੂੰ ਲਏ ਗਏ 30 ਨਮੂਨਿਆਂ ਤੋਂ ਇਲਾਵਾ ਹੁਣ ਹੋਰ ਕਿਸੇ ਨਮੂਨੇ ਦੀ ਰਿਪੋਰਟ ਬਕਾਇਆ ਨਹੀਂ ਹੈ।ਹੁਣ ਜਿ਼ਲ੍ਹੇ ਵਿਚ ਐਕਟਿਵ ਮਰੀਜਾਂ ਦੀ ਗਿਣਤੀ 41 ਹੈ ਜਦ ਕਿ ਇਕ ਮਰੀਜ ਇਸ ਤੋਂ ਇਲਾਵਾ ਹੋਰ ਜਿ਼ਲ੍ਹੇ ਨਾਲ ਸਬੰਧਤ ਹੈ ਜਿਸ ਦਾ ਬਠਿੰਡਾ ਜਿ਼ਲ੍ਹੇ ਵਿਚ ਇਲਾਜ ਹੋ ਰਿਹਾ ਹੈ।  

Leave a Reply

Your email address will not be published. Required fields are marked *