ਬਲਾਕ ਵਿੱਚ 176 ਲਾਭਪਾਤਰੀਆਂ ਨੂੰ ਮਿਲਿਆ ਪ੍ਰਧਾਨ ਮੰਤਰੀ ਅਵਾਸ ਯੋਜਨਾ (ਗ੍ਰਾਮੀਣ) ਦਾ ਲਾਭ

ਬਲਾਕ ਸ੍ਰੀ ਅਨੰਦਪੁਰ ਸਾਹਿਬ ਵਿੱਚ ਪੀ ਐਮ ਏ ਵਾਈ ਯੋਜਨਾ ਅਧੀਨ ਉਸਾਰੇ ਘਰ ਦਾ ਦ੍ਰਿਸ਼
*ਸਕੀਮ ਤਹਿਤ ਨਵਾਂ ਘਰ ਬਣਾਉਣ ਲਈ 1,20,000 ਰੁਪਏ ਦੀ ਰਾਸ਼ੀ ਤਿੰਨ ਕਿਸ਼ਤਾਂ ਵਿੱਚ ਕੀਤੀ ਜਾਰੀ ***ਮਕਾਨ ਦੀ ਉਸਾਰੀ ਦੌਰਾਨ ਲਗਾਈਆਂ ਜਾਣ ਵਾਲੀਆਂ 90 ਦਿਹਾੜੀਆਂ ਦੇ 23670 ਰੁਪਏ ਮਗਨਰੇਗਾ ਤਹਿਤ ਵੱਖਰੇ ਤੌਰ ’ਤੇ ਦਿੱਤੇ
ਅਨੰਦਪੁਰ ਸਾਹਿਬ / 12 ਅਗਸਤ / ਨਿਊ ਸੁਪਰ ਭਾਰਤ ਨਿਊਜ
ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਚੰਦ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ (ਗਰ੍ਾਮੀਣ) 1 ਅਪ੍ਰੈਲ 2016 ਤੋਂ ਸ਼ੁਰੂ ਕੀਤੀ ਗਈ ਤੇ ਇਸ ਸਕੀਮ ਤਹਿਤ ਨਵਾਂ ਘਰ ਬਣਾਉਣ ਲਈ 1,20,000/- ਰੁਪਏ (1 ਲੱਖ 20 ਹਜਾਰ ਰੁਪਏ) ਦੀ ਗਰਾਂਟ ਤਿੰਨ ਕਿਸ਼ਤਾਂ ਵਿਚ ਜਾਰੀ ਕੀਤੀ ਜਾਂਦੀ ਹੈ। ਪਹਿਲੀ ਕਿਸ਼ਤ ਮਕਾਨ ਸੈਂਕਸ਼ਨ ਹੋਣ ’ਤੇ 25% ਰਕਮ 30,000/- ਰੁਪਏ, ਦੂਜੀ ਕਿਸ਼ਤ ਉਸਾਰੀ ਅਧੀਨ ਘਰ ਦੀਆਂ ਦੀਵਾਰਾਂ ਦੇ ਲੈਂਟਰ ਲੈਵਲ ਤੱਕ ਪੁੱਜਣ ਉਪਰੰਤ ਮੋਬਾਇਲ ਇੰਸਪੈਕਸ਼ਨ ਹੋਣ ਤੋਂ ਬਾਅਦ 60% ਰਕਮ 72000/- ਰੁਪਏ, ਤੀਜੀ ਕਿਸ਼ਤ ਮਕਾਨ ਮੁਕੰਮਲ ਹੋਣ ਦੀਆਂ ਤਸਵੀਰਾਂ ਇੰਸਪੈਕਸ਼ਨ ਦੌਰਾਨ ਮੋਬਾਇਲ ਰਾਂਹੀ ਅਪਲੋਡ ਕਰਨ ਤੋਂ ਬਾਅਦ 15% ਰਕਮ 18000/- ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮਕਾਨ ਵਿੱਚ ਪਖਾਨਾ ਬਣਾਉਣ ਲਈ 12,000/- ਰੁਪਏ ਦੀ ਰਾਸ਼ੀ ਅਤੇ ਮਕਾਨ ਦੀ ਉਸਾਰੀ ਦੌਰਾਨ ਪਰਿਵਾਰ ਦੇ ਮੈਂਬਰਾਂ ਜਾਂ ਕਿਸੇ ਹੋਰ ਮਜ਼ਦੂਰ ਵੱਲੋਂ ਲਗਾਈਆਂ ਜਾਣ ਵਾਲੀਆਂ ਵੱਧ ਤੋਂ ਵੱਧ 90 ਦਿਹਾੜੀਆਂ ਦੇ 23,670/- ਰੁਪਏ ਮਗਨਰੇਗਾ ਯੋਜਨਾਂ ਤਹਿਤ ਵੱਖਰੇ ਤੌਰ ਤੇ ਦਿੱਤੇ ਜਾਂਦੇ ਹਨ।
ਸ. ਚੰਦ ਸਿੰਘ ਨੇ ਦੱਸਿਆ ਕਿ ਪੀ.ਐਮ.ਏ.ਵਾਈ(ਜੀ) ਸਕੀਮ ਤਹਿਤ ਗਰੀਬ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਈ ਅਤੇ ਸਾਫ ਸੁਥਰੀ ਰਿਹਾਇਸ਼ ਦੇ ਪਰ੍ਬੰਧ ਲਈ ਜਿਲਾ ਰੂਪਨਗਰ ਵਿੱਚ ਵਿਸ਼ੇਸ ਉਪਰਲੇ ਕੀਤੇ ਜਾ ਰਹੇ ਹਨ. ਜਿਲਾ ਰੂਪਨਗਰ ਵਿੱਚ ਸਮਾਜਿਕ ਆਰਥਿਕ ਜਾਤੀਗਤ ਜਣਗਣਨਾ-2011 (ਐਸ.ਈ.ਸੀ.ਸੀ ਸਰਵੇ) ਦੇ ਡਾਟੇ ਮੁਤਾਬਿਕ ਜਿਹੜੇ ਲਾਭਪਾਤਰ ਸਨ, ਜਿਹਨਾਂ ਦੀ ਗਰਾਮ ਸਭਾ ਵੱਲੋਂ ਵੈਰੀਫਿਕੇਸ਼ਨ ਕੀਤੀ ਗਈ ਹੈ। ਗਰਾਮ ਸਭਾ ਵੱਲੋਂ ਕੀਤੀ ਗਈ ਵੈਰੀਫਿਕੇਸ਼ਨ ਅਨੁਸਾਰ ਯੋਗ ਪਾਏ ਗਏ ਲਾਭਪਾਤਰਾਂ ਵਿਚੋਂ ਹੁਣ ਤੱਕ ਕੁੱਲ 176 ਲਾਭਪਾਤਰਾਂ ਨੂੰ ਕਵਰ ਕੀਤਾ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ਲਾਭਪਤਰਾਂ ਨੂੰ ਉਨਾਂ ਦੇ ਬੈਂਕ ਖਾਤਿਆ ਵਿੱਚ 2 ਕਰੋੜ 11 ਲੱਖ ਰੁਪਏ ਦੀ ਗਰਾਂਟ ਆਨਲਾਈਨ ਟਰਾਂਸਫਰ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਅਵਾਸ ਯੋਜਨਾਂ (ਗ੍ਰਾਮੀਣ)- ਦੀ ਪਰਮਾਨੈਂਟ ਵੇਟ ਲਿਸਟ ਵਿਚ ਨਵੇਂ ਨਾਮ ਸ਼ਾਮਿਲ ਕਰਨ ਲਈ ਅਵਾਸ ਪੱਲਸ ਮੋਬਾਇਲ ਐਪ ਰਾਂਹੀ ਸਰਵੇ ਕਰਵਾਇਆ ਗਿਆ ਹੈ। ਜਿਹਨਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹਨਾਂ ਲਾਭਪਾਤਰਾਂ ਨੂੰ ਲਾਭ ਦਿੱਤਾ ਜਾਵੇਗਾ।
ਉਹਨਾਂ ਹੋਰ ਦੱਸਿਆ ਕਿ ਪੰਜਾਬ ਸਰਕਾਰ ਪਿੰਡਾਂ ਵਿੱਚ ਰਹਿ ਰਹੇ ਲੋਕਾ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਸਰਕਾਰ ਵਲੋਂ ਯੋਗ ਅਤੇ ਲੋੜਵੰਦ ਲੋਕਾਂ ਨੂੰ ਸਰਕਾਰ ਦੀਆਂ ਵੱਖ ਵੱਖ ਯੋਜਨਾਵਾਂ ਦਾ ਲਾਭ ਦੇਣ ਲਈ ਲਗਾਤਾਰ ਉਪਰਾਲੇ ਜਾਰੀ ਹਨ। ਲਾਭਪਾਤਰੀਆਂ ਨੂੰ ਇਹਨਾਂ ਸਕੀਮਾਂ ਦਾ ਲਾਭ ਸਿੱਧੇ ਉਹਨਾਂ ਦੇ ਖਾਤਿਆਂ ਵਿੱਚ ਪਾਇਆ ਜਾ ਰਿਹਾ ਹੈ।