Site icon NewSuperBharat

ਲੋੜਵੰਦਾ ਤੱਕ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਲਗਾਏ ਜਾ ਰਹੇ ਹਨ, ਸੁਵਿਧਾ ਕੈਂਪ-ਕੇਸ਼ਵ ਗੋਇਲ ***ਵੱਖ ਵੱਖ ਵਿਭਾਗਾ ਵਲੋ ਇੱਕ ਛੱਤ ਹੇਠ ਲੋਕਾਂ ਨੂੰ ਸਹੂਲਤਾ ਦੇਣ ਦਾ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ

ਸ੍ਰੀ ਅਨੰਦਪੁਰ ਸਾਹਿਬ, 17 ਦਸੰਬਰ (ਰਾਜਨ ਚੱਬਾ)

ਜਿਲ੍ਹਾ ਰੂਪਨਗਰ ਵਿਚ ਸਬ ਡਵੀਜਨ ਪੱਧਰ ਤੇ ਸੁਵਿਧਾ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰ ਵਲੋ ਚਲਾਈਆ ਜਾ ਰਹੀਆਂ ਭਲਾਈ ਸਕੀਮਾ ਦੇਣ ਦਾ ਉਪਰਾਲਾ ਕਾਰਗਰ ਸਿੱਧ ਹੋਇਆ ਹੈ। ਪੰਜਾਬ ਸਰਕਾਰ ਵਲੋਂ ਕੀਤੇ ਇਸ ਸ਼ਲਾਘਾਯੋਗ ਉਪਰਾਲੇ ਦੀ ਲੋਕਾਂ ਵਲੋ ਭਰਪੂਰ ਪ੍ਰਸੰਸਾ ਕੀਤੀ ਜਾ ਰਹੀ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਸ੍ਰੀ ਕੇਸ਼ਵ ਗੋਇਲ  ਨੇ ਦੱਸਿਆ ਕਿ ਦੂਰ ਦੁਰਾਡੇ ਦੇ ਪਂੇਡੂ ਖੇਤਰਾਂ ਵਿਚ ਰਹਿ ਰਹੇ ਯੋਗ ਲੋੜਵੰਦ ਲੋਕਾਂ ਤੱਕ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਦੋ ਰੋ਼ਜਾ ਵਿਸੇ਼ਸ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਇਨ੍ਹਾਂ ਸਹੂਲਤਾ ਦਾ ਲਾਭ ਲੈਣ ਲਈ ਪੁੱਜ ਰਹੇ ਹਨ। 

ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਪਿੰਡਾਂ ਵਿਚ ਪੰਜ-ਪੰਜ ਮਰਲੇ ਦੇ ਪਲਾਟ ਲੈਣ ਵਾਲੇ ਯੋਗ ਵਿਅਕਤੀਆਂ ਦੇ ਫਾਰਮ ਵੀ ਭਰੇ ਗਏ ਅਤੇ ਹਰ ਸਟਾਲ ਉਤੇ ਅਧਿਕਾਰੀ ਪੂਰੀ ਜਿੰਮੇਵਾਰੀ ਨਾਲ ਲੋਕਾਂ ਨੂੰ ਭਲਾਈ ਸਕੀਮਾ ਦਾ ਲਾਭ ਦੇਣ ਲਈ ਕਾਰਵਾਈ ਕਰ ਰਹੇ ਸਨ। ਸਿਹਤ ਵਿਭਾਗ ਵਲੋਂ ਸਰਬੱਤ ਸਿਹਤ ਬੀਮਾ ਯੋਜਨਾ ਕਾਰਡ ਬਣਾਉਣ ਵਾਲੇ ਯੋਗ ਵਿਅਕਤੀਆਂ ਵਿਚ ਭਾਰੀ ਉਤਸ਼ਾਹ ਰਿਹਾ।

ਉਨ੍ਹਾਂ ਨੇ ਹੋਰ ਦੱਸਿਆ ਕਿ ਜਲ ਸਪਲਾਈ ਵਿਭਾਗ,ਖੇਤੀਬਾੜੀ ਵਿਭਾਗ, ਨਗਰ ਕੋਂਸਲ, ਸਮਾਜਿਕ ਸੁਰੱਖਿਆ ਵਿਭਾਗ ਸਮੇਤ ਕੁੱਲ 16,17 ਸਟਾਲ ਲੋਕਾਂ ਨੂੰ ਭਲਾਈ ਸਕੀਮਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਉਨ੍ਹਾਂ ਦਾ ਲਾਭ ਦੇਣ ਦੇ ਫਾਰਮ ਭਰ ਰਹੇ ਹਨ। ਸਰਕਾਰ ਵਲੋਂ ਦੋ ਕਿਲੋਵਾਟ ਤੱਕ ਦੇ ਬਿਜਲੀ ਲੋਡ ਵਾਲੇ ਖਪਤਕਾਰਾਂ ਦੇ ਬਿਜਲੀ ਬਕਾਏ ਮਾਫ ਕਰਨ, ਗੈਸ ਕੁਨੈਕਸ਼ਨ, ਬੱਸ ਪਾਸ ਸਮੇਤ ਦਰਜਨਾਂ ਸਹੂਲਤਾਂ ਦੇ ਫਾਰਮ ਇਨ੍ਹਾਂ ਕੈਂਪਾਂ ਵਿਚ ਭਰੇ ਗਏ। ਉਨ੍ਹਾਂ ਨੇ ਦੱਸਿਆ ਕਿ ਜਿੱਥੇ ਅਧਿਕਾਰੀ ਤੇ ਕਰਮਚਾਰੀ ਆਪਣੇ ਵਿਭਾਗਾ ਦੀਆ ਸਟਾਲਾ ਉਤੇ ਪੂਰੀ ਜਿੰਮੇਵਾਰੀ ਨਾਲ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਵੇਖੇ ਗਏ, ਉਥੇ ਸ਼ਹਿਰਾ ਤੇ ਪਿੰਡਾਂ ਦੇ ਕੋਸਲਰ, ਪੰਚ, ਸਰਪੰਚ, ਪਤਵੰਤੇ ਨਾਗਰਿਕ,ਸਮਾਜਸੇਵੀ ਸੰਗਠਨਾਂ ਦੇ ਆਗੂ ਇਨ੍ਹਾਂ ਕੈਂਪਾ ਵਿਚ ਲੋਕਾਂ ਨੂੰ ਲੈ ਕੇ ਆਉਣ ਅਤੇ ਸਹੂਲਤਾ ਦਵਾਉਣ ਲਈ ਉਪਰਾਲੇ ਕਰਦੇ ਵੀ ਨਜਰ ਆਏ। ੳਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੁਵਿਧਾ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ ਗਏ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਆਪਣੇ ਵਿਧਾਨ ਸਭਾ ਹਲਕੇ ਦੇ ਉਪ ਮੰਡਲਾਂ ਵਿਚ ਲੱਗੇ ਇਨ੍ਹਾਂ ਕੈਂਪਾਂ ਵਿਚ ਵੱਧ ਤੋ ਵੱਧ ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਦੇਣ ਦੇ ਨਿਰਦੇਸ਼ ਦਿੱਤੇ, ਅੱਜ ਦੇ ਇਹ ਕੈਂਪ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਦੀ ਅਗਵਾਈ ਵਿਚ ਲਗਾਏ ਗਏ, ਜਿਨ੍ਹਾਂ ਵਿਚ ਪ੍ਰਸਾਸ਼ਨ ਹਰ ਵਰਗ ਦੇ ਲੋਕਾਂ ਨੂੰ ਸਹੂਲਤਾ ਦੇਣ ਲਈ ਪੂਰੀ ਤਰਾਂ ਯਤਨਸ਼ੀਲ ਰਿਹਾ। ਕੈਂਪ ਵਿਚ ਪੁੱਜੇ ਲੋਕਾਂ ਨੇ ਪ੍ਰਸਾਸ਼ਨ ਵਲੋ ਕੀਤੇ ਇਨ੍ਹਾਂ ਉਪਰਾਲਿਆ ਦੀ ਭਰਪੂਰ ਸ਼ਲਾਘਾ ਕੀਤੀ। 

Exit mobile version