ਨਗਰ ਕੋਸ਼ਲ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਕੀਤਾ ਸੈਨੇਟਾਈਜ **ਸਿਹਤ ਵਿਭਾਗ ਵਲੋਂ ਲਗਾਤਾਰ ਯਾਤਰੀਆਂ ਦੀ ਸਿਹਤ ਜਾਂਚ ਜਾਰੀ ***ਲੋਕ ਸਾਂਝੇਦਾਰੀ ਨਾਲ ਹੀ ਕਰੋਨਾ ਉਤੇ ਫਤਿਹ ਤੇ ਸਵੱਛਤਾ ਸੰਭਵ।

ਅਨੰਦਪੁਰ ਸਾਹਿਬ / 1 ਅਗਸਤ / ਨਿਊ ਸੁਪਰ ਭਾਰਤ ਨਿਊਜ
ਰੇਲਵੇ ਸਟੇਸ਼ਨ ਉਤੇ ਬਾਹਰੋ ਆਉਣ ਵਾਲੇ ਯਾਤਰੀਆਂ ਦੀ ਸਿਹਤ ਵਿਭਾਗ ਵਲੋਂ ਲਗਾਤਾਰ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਰੋਨਾ ਮਹਾਂਮਾਰੀ ਦੋਰਾਨ ਸ਼ੱਕੀ ਮਰੀਜਾਂ ਦਾ ਕੋਵਿਡ ਟੈਸਟ ਕਰਵਾ ਕੇ ਉਹਨਾਂ ਦੀ ਸਥਿਤੀ ਬਾਰੇ ਜਾਣਿਆ ਜਾ ਸਕੇ। ਇਸਦੇ ਨਾਲ ਹੀ ਨਗਰ ਕੋਸ਼ਲ ਵਲੋਂ ਰੇਲਵੇ ਸਟੇਸ਼ਨ ਨੂੰ ਸੈਨੇਟਾਈਜੇਸ਼ਨ ਕੀਤਾ ਜਾ ਰਿਹਾ ਹੈ ਤਾਂ ਜੋ ਰੋਗਾਣੂ ਰਹਿਤ ਵਾਤਾਵਰਣ ਤਿਆਰ ਹੋ ਸਕੇ।
ਨਗਰ ਕੋਸ਼ਲ ਦੇ ਕਾਰਜ ਸਾਧਕ ਅਫਸਰ ਨੇ ਦੱਸਿਆ ਕਿ ਕੋਸ਼ਲ ਦੇ ਕਰਮਚਾਰੀ ਲਗਾਤਾਰ ਸ਼ਹਿਰ ਦੇ ਵੱਖ ਵੱਖ ਖੇਤਰਾਂ ਨੂੰ ਸੈਨੇਟਾਈਜ ਕਰ ਰਹੇ ਹਨ ਇਸਦੇ ਲਈ ਵੱਖ ਵੱਖ ਖੇਤਰਾਂ ਲਈ ਵੱਖ ਵੱਖ ਸਮਾਂ ਨਿਰਧਾਰਤ ਕੀਤਾ ਹੋਇਆ ਹੈ ਤਾਂ ਜੋ ਇਸ ਸ਼ਹਿਰ ਦਾ ਹਰ ਕੋਨਾ ਕਰੋਨਾ ਮਹਾਂਮਾਰੀ ਤੋਂ ਬਚਿਆ ਰਹਿ ਸਕੇ। ਉਹਨਾਂ ਕਿਹਾ ਕਿ ਸਾਵਧਾਨੀਆਂ ਬੇਹੱਦ ਜਰੂਰੀ ਹਨ ਅਤੇ ਇਸਦੇ ਲਈ ਅਸੀਂ ਲਗਾਤਾਰ ਸਾਫ ਸਫਾਈ ਅਤੇ ਦਵਾਈ ਦਾ ਛਿੜਕਾ ਕਰ ਰਹੇ ਹਨ।

ਸਿਹਤ ਵਿਭਾਗ ਵਲੋਂ ਰੇਲਵੇ ਸਟੇਸ਼ਨ ਉਤੇ ਬਾਹਰਲੇ ਰਾਜਿਆ ਤੋਂ ਆਉਣ ਵਾਲੇ ਯਾਤਰੀਆਂ ਲਈ ਵਿਸੇਸ਼ ਮੈਡੀਕਲ ਜਾਂਚ ਦੇ ਪ੍ਰਬੰਧ ਕੀਤੇ ਹੋਏ ਹਨ। ਬਿਮਾਰੀ ਦੇ ਲੱਛਣ ਹੋਣ ਦੇ ਸ਼ੱਕ ਵਿੱਚ ਮਰੀਜ ਦਾ ਕੋਵਿਡ ਟੈਸਟ ਕਰਵਾਇਆ ਜਾਂਦਾ ਹੈ ਅਤੇ ਉਹਨੂੰ ਬਣਦੀ ਡਾਕਟਰੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਲੋਕਾਂ ਦੀ ਭਾਗੇਦਾਰੀ ਨਾਲ ਹੀ ਕਰੋਨਾ ਉਤੇ ਕਾਬੂ ਪਾਇਆ ਜਾ ਸਕਦਾ ਹੈ।