Site icon NewSuperBharat

ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: 68 ਚ 12 ਲੱਖ ਰੁਪਏ ਦੀ ਲਾਗਤ ਨਾਲ ਬਣੇ ਟਿਊਬਵੈਲ ਦਾ ਕੀਤਾ ਉਦਘਾਟਨ **ਮਿਸ਼ਨ ਫਤਿਹ ਨੂੰ ਸਫਲ ਬਣਾਉਨ ਵਿਚ ਲੋਕਾਂ ਦਾ ਸਹਿਯੋਗ ਜ਼ਰੂਰੀ

ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਵਾਰਡ ਨੰ: 68 ਵਿਚ ਸਥਿਤ ਅਮਨ ਐਵੀਨਿਊ ਵਿਖੇ ਟਿਊਬਵੈਲ ਦਾ ਉਦਘਾਟਨ ਕਰਦੇ ਹੋਏ

*ਕੋਰੋਨਾ ਮਹਾਮਾਰੀ ਦੇ ਖਾਤਮੇ ਲਈ ਸਰਕਾਰ ਵਲੋ ਚੁੱਕੇ ਜਾ ਰਹੇ ਹਨ ਵੱਡੇ ਕਦਮ **ਕੋਵਿਡ 19 ਦੇ ਖਾਤਮੇ ਲਈ ਸਿਹਤ ਵਿਭਾਗ ਵਲੋ ਦੱਸੀਆਂ ਸਾਵਧਾਨੀਆਂ ਅਪਣਾਉਨੀਆਂ ਜ਼ਰੂਰੀ

ਅੰਮ੍ਰਿਤਸਰ / 12 ਜੁਲਾਈ / ਨਿਊ ਸੁਪਰ ਭਾਰਤ ਨਿਊਜ

ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਵਾਰਡ ਨੰ: 68 ਵਿਚ ਸਥਿਤ ਅਮਨ ਐਵੀਨਿਊ ਵਿਖੇ 12 ਲੱਖ ਰੁਪਏ ਦੀ ਲਾਗਤ ਨਾਲ ਬਣੇ ਟਿਊਬਵੈਲ ਦਾ ਉਦਘਾਟਨ ਕੀਤਾ। ਸ਼੍ਰੀ ਸੋਨੀ ਨੇ ਕਿਹਾ ਕਿ ਬੜੇ ਚਿਰਾਂ ਤੋ ਲੋਕਾਂ ਦੀ ਮੰਗ ਸੀ ਕਿ ਪਾਣੀ ਦੀ ਕਮੀ ਕਾਰਨ ਇਕ ਨਵਾਂ ਟਿਊਬਵੈਲ ਲਗਾਇਆ ਜਾਵੇ ਅਤੇ ਲੋਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਨਵਾਂ ਟਿਊਬਵੈਲ ਲਗਾਇਆ ਗਿਆ ਹੈ।

 ਸ਼ੀ ਸੋਨੀ ਨੇ ਕਿਹਾ ਕਿ ਵਾਰਡ ਨੰ: 68 ਵਿਚ 80 ਫੀਸਦੀ ਤੋ ਜਿਆਦਾ ਵਿਕਾਸ ਕਾਰਜ ਪੂਰੇ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੇ ਵਿਕਾਸ ਕਾਰਜ ਵੀ ਇਸ ਸਾਲ ਦੇ ਅੰਤ ਤੱਕ ਪੂਰੇ ਕਰ ਲਏ ਜਾਣਗੇ । ਉਨਾਂ ਦੱਸਿਆ ਕਿ ਵਾਰਡ ਨੰ: 68 ਵਿਚ ਐਲ ਈ ਡੀ ਲਾਇਟਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ।ਸ਼੍ਰੀ ਸੋਨੀ ਨੇ ਕਿਹਾ ਕਿ ਕੇਦਰੀ ਵਿਧਾਨਸਭਾ ਹਲਕੇ ਅੰਦਰ ਸਾਰੀਆਂ ਵਾਰਡਾਂ ਵਿਚ ਨਵੇ ਟਿਊਬਵੈਲ ਲਗਾਏ ਜਾ ਰਹੇ ਹਨ।

 ਸ਼੍ਰੀ ਸੋਨੀ ਨੇ ਦੱÎਸਿਆ ਕਿ ਕੋਵਿਡ-19 ਦੇ ਖਾਤਮੇ ਲਈ ਪੰਜਾਬ ਸਰਕਾਰ ਵਲੋ ਵੱਡੀ ਪੱਧਰ ਤੇ ਕਦਮ ਚੁੱਕੇ ਜਾ ਰਹੇ ਹਨ ਅਤੇ ਸਰਕਾਰ ਵਲੋ ਕੋਰੋਨਾ ਵਾਇਰਸ ਦੇ ਖਾਤਮੇ ਲਈ ਸ਼ੁਰੂ ਕੀਤੇ ਮਿਸ਼ਨ ਫਤਿਹ ਨੂੰ ਸਫਲ ਬਣਾਉਨ ਲਈ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ।ਉਨਾਂ ਕਿਹਾ ਕਿ ਕੋਵਿਡ-19 ਦੇ ਰੂਪ ਵਿਚ ਸਾਨੂੰ ਇਕ ਵੱਡੀ ਚਣੋਤੀ ਦਾ ਸਾਹਮਣਾ ਕਰਨਾ ਪਿਆ ਹੈ ਪਰੰਤੂ ਸਰਕਾਰ ਵਲੋ ਸਮੇ ਸਿਰ ਚੁੱਕੇ ਕਦਮਾਂ ਸਦਕਾ ਇਸ ਮਹਾਂਮਾਰੀ ਦੀ ਹਿੰਮਤ ਨਾਲ ਸਾਹਮਣਾ ਕੀਤਾ ਗਿਆ ਹੈ। ਸ਼੍ਰੀ ਸੋਨੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋ ਕੋਰੋਨਾ ਵਾਇਰਸ ਦੇ ਖਾਤਮੇ ਲਈ ਸ਼ੁਰੂ ਕੀਤੇ ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਲਈ ਸਿਹਤ ਵਿਭਾਗ ਵੋ ਦੱਸੀਆਂ ਗਈਆਂ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਜਿਵੇ ਖੰਘਦੇ ਜਾਂ ਛਿੱਕਦੇ ਸਮੇ ਆਪਣਾ ਨੱਕ ਤੇ ਮੂੰਹ ਰੁਮਾਲ ਜਾਂ ਮਾਸਕ ਨਾਲ ਢੱਕਿਆ ਜਾਵੇ,ਇਕ ਦੂਜੇ ਤੋ 6 ਫੁੱਟ ਦੀ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਆਪਣੇ ਹੱਥਾਂ ਨੂੰ ਵਾਰ ਵਾਰ ਸਾਬਣ ਜਾਂ ਪਾਣੀ ਨਾਲ ਸਾਫ ਕੀਤਾ ਜਾਵੇ।

 ਸ਼੍ਰੀ ਸੋਨੀ ਨੇ ਕਿਹਾ ਕਿ ਪੰਜਾਬੀਆ ਨੇ ਹਮੇਸ਼ਾ ਹਰ ਚਣੋਤੀ ਦਾ ਡੱਟ ਕੇ ਮੁਕਾਬਲਾ ਕੀਤਾ ਹੈ ਅਤੇ ਹੁਣ ਵੀ ਪੰਜਾਬੀ ਕੋਰੋਨਾ ਵਾਇਰਸ ਦੀ ਚਣੋਤੀ ਦਾ ਡੱਟ ਕੇ ਸਾਮਣਾ ਕਰ ਰਹੇ ਹਨ। ਉਨਾਂ ਕਿੱਹਾ ਕਿ ਕੋਰੋਨਾ ਵਿਰੁੱਧ ਲੜੀ ਜਾ ਰਹੀ ਜੰਗ ਵਿਚ ਪੰਜਾਬ ਸਰਕਾਰ ਤਾਂ ਆਪਣੀ ਪੱਧਰ ਤੇ ਉਪਰਾਲੇ ਕਰ ਰਹੀ ਹੈ ਪਰੰਤੂ ਆਮ ਲੋਕਾਂ ਨੂੰ ਵੀ ਇਸ ਮਹਾਮਾਰੀ ਦੇ ਖਾਤਮੇ ਲਈ ਆਪਣਾ ਸਹਿਯੋਗ ਪਾਉਣ ਚਾਹੀਦਾ ਹੈਤਾਂ ਹੀ ਇਸ ਮਹਾਮਾਰੀ ਦਾ ਖਾਤਮਾ ਕੀਤਾ ਜਾ ਸਕੇਗਾ।

ਇਸ ਮੋਕੇ ਸ਼ੀ ਵਿਕਾਸ ਸੋਨੀ ਕੋਸਲਰ, ਸ਼੍ਰੀ ਤਾਹਿਰ ਸ਼ਾਹ ਕੋਸਲਰ, ਸ਼੍ਰੀ ਰਾਜੇਸ਼ ਕੁਮਾਰ, ਸ: ਸੁਰਿੰਦਰ ਸਿੰਘ, ਸ਼੍ਰੀ ਗੁਲਸ਼ਨ ਕਮਾਰ, ਸ਼੍ਰੀ ਅਸੋਕ ਕੁਮਾਰ, ਸ਼੍ਰੀ ਰਵਿੰਦਰ ਪਾਲ ਸਿੰਘ, ਸ਼੍ਰੀ ਨਮਨ ਅਰੋੜਾ, ਸ਼੍ਰੀ ਅਜੇ ਕੰਨੋਜੀਆ, ਸ਼੍ਰੀ ਰਿੰਕੂ ਬੇਦੀ ਅਤੇ ਇਲਾਕਾ ਨਿਂਵਾਸੀ ਹਾਜ਼ਰ ਸਨ।

Exit mobile version