Site icon NewSuperBharat

ਇਕ ਜੂਨ ਤੋਂ ਦੁਕਾਨਦਾਰ, ਪ੍ਰਾਹੁਣਚਾਰੀ ਸਟਾਫ਼, ਉਦਯੋਗਿਕ ਕਾਮੇ, ਰੇਹੜੀ-ਫੜ੍ਹੀ ਵਾਲੇ, ਡਲਿਵਰੀ ਏਜੰਟਾਂ ਨੂੰ ਟੀਕਾਕਰਨ ਲਈ ਦਿੱਤੀ ਜਾਵੇਗੀ ਪਹਿਲ-ਦੱਤੀ

ਬੱਸ/ਕੈਬ ਡਰਾਇਵਰ/ਕੰਡਕਟਰ, ਮੇਅਰ, ਕੌਂਸਲਰ, ਸਰਪੰਚ ਅਤੇ ਪੰਚਾਂ ਨੂੰ ਵੀ ਸੂਚੀ ਵਿੱਚ ਕੀਤਾ ਸ਼ਾਮਲ

ਅੰਮਿ੍ਤਸਰ, 29 ਮਈ:

ਸੂਬੇ ਵਿੱਚ ਇਕ ਜੂਨ ਤੋਂ ਟੀਕਾਕਰਨ ਦੀ ਤਰਜੀਹੀ ਸੂਚੀ ਦਾ ਵਿਸਥਾਰ ਕਰਕੇ ਇਸ ਵਿੱਚ ਦੁਕਾਨਦਾਰਾਂ ਅਤੇ ਉਨ੍ਹਾਂ ਦਾ ਸਟਾਫ, ਪ੍ਰਾਹੁਣਚਾਰੀ ਖੇਤਰ, ਉਦਯੋਗਿਕ ਕਾਮੇ, ਰੇਹੜੀ-ਫੜ੍ਹੀ ਵਾਲੇ, ਡਲਿਵਰੀ ਏਜੰਟ, ਬੱਸ/ਕੈਬ ਡਰਾਈਵਰ/ਕੰਡਕਟਰ ਅਤੇ ਸਥਾਨਕ ਸਰਕਾਰਾਂ ਦੇ ਮੈਂਬਰ ਸ਼ਾਮਲ ਕੀਤੇ ਜਾਣਗੇ।

ਵਿਧਾਇਕ ਸ੍ਰੀ ਸੁਨੀਲ ਦੱਤੀ ਨੇ ਮਿਸ਼ਨ ਫਤਿਹ 2 ਤਹਿਤ ਰੋਜ਼ ਗਾਰਡਨ, ਕਸ਼ਮੀਰ ਐਵੇਨਿਊ ਵਿਚ ਪੰਜਾਬ ਯੂਥ ਵਿਕਾਸ ਬੋਰਡ ਦੇ ਸੀਨੀਅਰ ਵਾਇਸ ਚੇਅਰਮੈਨ ਸ੍ਰੀ ਪਿ੍ੰਸ ਖੁੱਲਰ ਵੱਲੋਂ ਵਿਸ਼ੇਸ਼ ਤੌਰ ਉਤੇ ਲਗਾਏ ਕੋਵਿਡ ਵੈਕਸੀਨ ਕੈਂਪ ਮੌਕੇ ਕਰਦੇ ਕਿਹਾ ਕਿ ਹੁਣ ਤੱਕ ਇਸ ਉਮਰ ਸਮੂਹ ਵਿੱਚ ਉਸਾਰੀ ਕਿਰਤੀਆਂ, ਸਹਿ-ਰੋਗਾਂ ਵਾਲੇ ਵਿਅਕਤੀਆਂ ਅਤੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਦੀ ਟੀਕਾਕਰਨ ਲਈ ਮੌਜੂਦਾ ਤਰਜੀਹੀ ਸੂਚੀ ਵਿੱਚ 4.3 ਲੱਖ ਵਿਅਕਤੀਆਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ   ਦੁਕਾਨਦਾਰਾਂ ਅਤੇ ਉਨ੍ਹਾਂ ਦੇ ਸਟਾਫ ਮੈਂਬਰਾਂ ਦੇ ਨਾਲ-ਨਾਲ ਉਦਯੋਗਿਕ ਕਿਰਤੀਆਂ ਤੋਂ ਇਲਾਵਾ 1 ਜੂਨ ਤੋਂ ਲਾਗੂ ਹੋਣ ਵਾਲੀ ਇਸ ਵਿਸਥਾਰਤ ਤਰਜੀਹੀ ਸੂਚੀ ਵਿੱਚ ਹੋਟਲਾਂ, ਰੈਸਟੋਰੈਂਟਾਂ, ਮੈਰਿਜ ਪੈਲੇਸਾਂ ਵਿੱਚ ਕੰਮ ਕਰਨ ਵਾਲਾ ਸਟਾਫ਼ ਅਤੇ ਕੇਟਰਰਜ਼, ਕੁੱਕ, ਬੈਰ੍ਹੇ ਆਦਿ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਰੇਹੜੀਵਾਲੇ, ਹੋਰ ਸਟਰੀਟ ਵੈਂਡਰਜ਼ ਜੋ ਵਿਸ਼ੇਸ਼ ਤੌਰ `ਤੇ ਜੂਸ, ਚਾਟ, ਫਲ ਆਦਿ ਖੁਰਾਕੀ ਵਸਤਾਂ ਵੇਚਦੇ ਹਨ, ਡਲਿਵਰੀ ਏਜੰਟ, ਐਲ.ਪੀ.ਜੀ. ਸਿਲੰਡਰ ਵੰਡਣ ਵਾਲੇ ਵਿਅਕਤੀ ਵੀ ਇਸ ਟੀਕਾਕਰਨ ਅਧੀਨ ਯੋਗ ਹੋਣਗੇ। ਇਸ ਦੇ ਨਾਲ ਹੀ ਬੱਸ

ਡਰਾਈਵਰ, ਕੰਡਕਟਰ, ਆਟੋ/ਕੈਬ ਡਰਾਈਵਰ, ਮੇਅਰ, ਕੌਂਸਲਰ, ਸਰਪੰਚ ਅਤੇ ਪੰਚਾਂ ਨੂੰ ਵੀ 18-45 ਸਾਲ ਦੀ ਉਮਰ ਵਰਗ ਦੇ ਟੀਕਾਕਰਨ ਦੇ ਪੜਾਅ ਵਿੱਚ ਕਵਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 18-45 ਸਾਲ ਦੇ ਉਮਰ ਵਰਗ ਲਈ ਸੂਬੇ ਨੂੰ ਹੁਣ ਤਕ ਆਰਡਰ ਕੀਤੀਆਂ ਗਈਆਂ 30 ਲੱਖ ਖੁਰਾਕਾਂ ਵਿੱਚੋਂ 4,29,780 ਖੁਰਾਕਾਂ ਪ੍ਰਾਪਤ ਹੋਈਆਂ ਹਨ ਜਦੋਂ ਕਿ 1,14,190 ਖੁਰਾਕਾਂ ਲਈ ਅਗਾਊਂ ਅਦਾਇਗੀ ਕੀਤੇ ਜਾਣ ਦੇ ਬਾਵਜੂਦ ਅਜੇ ਤੱਕ  ਕੋਵੈਕਸਿਨ ਦੀ ਕੋਈ ਖੁਰਾਕ ਪ੍ਰਾਪਤ ਨਹੀਂ ਹੋਈ। ਕੈਂਪ ਵਿਚ ਤਕਰੀਬਨ 200 ਡੋਜ਼ ਇਲਾਕਾ ਨਿਵਾਸੀਆਂ ਨੂੰ ਲਗਾਈ ਗਈ, ਇਸ ਮੌਕੇ ਸ੍ਰੀ ਸੋਨੂੰ ਦੱਤੀ ਕੌਂਸਲਰ, ਐਡਵੋਕੇਟ ਵਿਨਿਤ ਮਹਾਜਨ, ਪ੍ਰਦੀਪ ਸ਼ਰਮਾ, ਰਾਮ ਲਾਲ ਸ਼ਰਮਾ, ਰਘੂ ਸ਼ਰਮਾ ਆਦਿ ਹੋਰ ਨੇਤਾ ਵੀ ਹਾਜ਼ਰ ਸਨ।

Exit mobile version