May 2, 2025

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਸ਼ਣ ਮੁਕਾਬਲੇ ਕਰਵਾਏ

0



ਅੰਮਿ੍ਰਤਸਰ, 15 ਫਰਵਰੀ ( )- ਸਿੱਖਿਆ ਵਿਭਾਗ ਪੰਜਾਬ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਰਕਾਰੀ ਹਾਈ ਸਕੂਲ ਪੁਤਲੀਘਰ ਵਿਖੇ ਸਕੂਲ ਮੁਖੀ ਵਿਨੋਦ ਕਾਲੀਆ ਦੀ ਅਗਵਾਈ ਹੇਠ ਭਾਸ਼ਣ ਤੇ ਵਿਦਿਅਕ ਮੁਕਾਬਲੇ ਕਰਵਾਏ ਗਏ ਜਿੰਨਾਂ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ।
ਸਰਕਾਰੀ ਹਾਈ ਸਕੂਲ ਪੁਤਲੀਘਰ ਦੇ ਵਿਹੜੇ ਹੋਏ ਭਾਸ਼ਣ ਮੁਕਾਬਲਿਆਂ ਵਿੱਚ ਪੰਜਾਬੀ ਅਧਿਆਪਕਾ ਸ਼੍ਰੀਮਤੀ ਗੁਰਜੀਤ ਕੌਰ ਦੀ ਅਗਵਾਈ ਹੇਠ ਮੁਕਾਬਲਿਆਂ ਵਿੱਚ ਸ਼ਾਮਿਲ ਹੋਏੇ ਪੁਤਲੀਘਰ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ 10ਵੀਂ ਜਮਾਤ ਦੇ ਮਾਣਕ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰਾਂ ਕਲੱਸਟਰ ਪੱਧਰ ਤੇ ਕਰਵਾਏ ਡਰਾਇੰਗ ਮੁਕਾਬਲਿਆਂ ਵਿੱਚ ਸੈਕੰਡਰੀ ਵਰਗ ਦੇ ਮਨੋਜ ਨੇ ਪਹਿਲਾ ਅਤੇ ਅਵਤਾਰ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ। ਮਿਡਲ ਵਰਗ ਦੇ ਡਰਾਇੰਗ ਮੁਕਾਬਲਿਆਂ ਵਿੱਚ ਮੁਸਕਾਨ (ਛੇਵੀਂ) ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਮਨਜੀਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ। ਪੇਟਿੰਗ ਤੇ ਪੋਸਟਰ ਮੁਕਾਬਲਿਆਂ ਵਿੱਚ 9ਵੀਂ ਜਮਾਤ ਦੇ ਯੋਗੇਸ਼ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਕੀਤਾ। ਇਸ ਸਮੇਂ ਜੇਤੂ ਵਿਦਿਆਰਥੀਆਂ ਨੂੰ ਸਕੂਲ ਮੁਖੀ ਤੇ ਬਲਾਕ ਨੋਡਲ ਅਫਸਰ ਅੰਮਿ੍ਰਤਸਰ-1 ਵਿਨੋਦ ਕਾਲੀਆ ਵਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਉਨਾਂ ਵਿਭਾਗ ਵਲੋਂ ਕਰਵਾਏ ਜਾ ਰਹੇ ਵਿਦਿਅਕ ਮੁਕਾਬਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਨਾਂ ਮੁਕਾਬਲਿਆਂ ਨਾਲ ਵਿਦਿਆਰਥੀਆਂ ਅੰਦਰ ਆਤਮ ਵਿਸਵਾਸ਼ ਵਧੇਗਾ ਅਤੇ ਉਹ ਭਵਿੱਖ ਵਿੱਚ ਚੰਗੇ ਬੁਲਾਰੇ ਤੇ ਵਧੀਆ ਨਾਗਰਿਕ ਬਣ ਕੇ ਸਾਹਮਣੇ ਆਉਣਗੇ। ਸ਼੍ਰੀਮਤੀ ਗੁਰਜੀਤ ਕੌਰ, ਮਨਪ੍ਰੀਤ ਕੌਰ ਗਣਿਤ, ਕਰਮ ਸਿੰਘ, ਹਰਪਾਲ ਸਿੰਘ, ਗੁਰਿੰਦਰ ਸਿੰਘ ਰੰਧਾਵਾ, ਦਿਨੇਸ਼ ਕੁਮਾਰ, ਹਰਪ੍ਰੀਤ ਕੌਰ, ਸ਼ਕਤੀ ਬਾਲਾ, ਸੁਨੀਤਾ ਸ਼ਰਮਾ, ਰਿਤੂ ਬੇਦੀ, ਜਸਵਿੰਦਰ ਕੌਰ, ਬਲਦੀਪ ਕੌਰ ਆਦਿ ਹਾਜਸ ਸਨ।
ਕੈਪਸ਼ਨ– ਬਲਾਕ ਨੋਡਲ ਅਫਸਰ ਅੰਮਿ੍ਰਤਸਰ-1 ਵਿਨੋਦ ਕਾਲੀਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਭਾਸ਼ਣ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੰਦੇ ਹੋਏ।

Leave a Reply

Your email address will not be published. Required fields are marked *